ਐਪਲ ਆਈਫੋਨ 12 (Apple iPhone 12) ਸੀਰੀਜ਼ ਭਾਰਤ 'ਚ ਲਾਂਚ ਕੀਤੀ ਗਈ ਸਭ ਤੋਂ ਮਹਿੰਗੀ ਸਮਾਰਟਫੋਨ ਸੀਰੀਜ਼ 'ਚੋਂ ਇਕ ਹੈ। ਟਾਪ-ਐਂਡ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1,49,900 ਰੁਪਏ ਹੈ। ਹਾਲਾਂਕਿ, ਜਪਾਨੀ ਟੀਅਰਡਾਉਨ ਮਾਹਰ ਫੋਮਲਹੱਟ ਟੈਕਨੋ ਸਲਿਊਸ਼ਨਜ਼ ਦਾ ਕਹਿਣਾ ਹੈ ਕਿ ਆਈਫੋਨ 12 ਤਿਆਰ ਕਰਨਾ ਇੰਨਾ ਮਹਿੰਗਾ ਨਹੀਂ।


ਮੋਦੀ ਨੇ ਕੀਤੀ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼, ਇੰਝ ਸਮਝਾਇਆ ਖੇਤੀ ਕਾਨੂੰਨਾਂ ਦਾ ਫਾਇਦਾ

ਫੋਮਲਹੁਤ ਟੈਕਨੋ ਸਲਿਊਸ਼ਨਜ਼ ਅਤੇ ਨਿੱਕੀ ਏਸ਼ੀਆ ਨੇ ਆਈਫੋਨ 12 ਤੇ ਆਈਫੋਨ 12 ਪ੍ਰੋ ਲਈ ਵਰਤੀ ਗਈ ਸਮੱਗਰੀ ਦੀ ਕੀਮਤ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੀ ਅਸਲ ਨਿਰਮਾਣ ਲਾਗਤ ਬਾਰੇ ਜਾਣਕਾਰੀ ਦਿੰਦੀ ਹੈ। ਰਿਪੋਰਟ ਦੇ ਅਨੁਸਾਰ ਆਈਫੋਨ 12 ਦੀ ਕੀਮਤ ਕੀਮਤ 373 ਡਾਲਰ (ਲਗਪਗ 27,550 ਰੁਪਏ) ਹੈ, ਜਦਕਿ ਆਈਫੋਨ 12 ਪ੍ਰੋ  ਦੀ ਕੀਮਤ 406 ਡਾਲਰ (ਲਗੁਗ 30,000 ਰੁਪਏ) ਹੈ।

ਹੁਣ ਤਨਖਾਹ ਵਧਣ ਨਾਲ ਹੋਵੇਗਾ ਤੁਹਾਡਾ ਨੁਕਸਾਨ, ਝੱਲਣਾ ਪਵੇਗਾ ਇਹ ਘਾਟਾ

ਐਪਲ ਆਈਫੋਨ 12 ਅਤੇ ਆਈਫੋਨ 12 ਪ੍ਰੋ ਇਸ ਸਮੇਂ ਅਮਰੀਕਾ 'ਚ 799 ਡਾਲਰ  ਅਤੇ 999 ਡਾਲਰ ਤੋਂ ਸ਼ੁਰੂ ਹੁੰਦੇ ਹਨ। ਇਹ ਦਰਸਾਉਂਦਾ ਹੈ ਕਿ ਆਈਫੋਨ 12 ਤੇ ਆਈਫੋਨ 12 ਪ੍ਰੋ ਲਈ ਪਦਾਰਥਕ ਕੀਮਤ ਦੋਵਾਂ ਗੈਜੇਟਸ ਦੀ ਅਸਲ ਕੀਮਤ ਦੇ ਅੱਧੇ ਤੋਂ ਵੀ ਘੱਟ ਹੈ। ਵਰਤੋਂ 'ਚ ਆਉਣ ਵਾਲੇ ਮਟੀਰੀਅਲ ਦੀ ਕੀਮਤ ਜੋੜਨ ਤੋਂ ਪਹਿਲਾਂ, ਕਈ ਹੋਰ ਕਿਸਮਾਂ ਦੀਆਂ ਕੀਮਤਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ ਜਿਵੇਂ ਟੈਕਸ, ਮਾਰਕੀਟਿੰਗ, ਰਿਸਰਚ, ਕਸਟਮਰ ਕੇਅਰ ਆਦਿ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ