ਨਵੀਂ ਦਿੱਲੀ: ਨਵੀਂ ਐਂਟੀ-ਵਾਇਰਸ ਸਾੱਫਟਵੇਅਰ ਨਿਰਮਾਤਾ ਡਾਕਟਰ ਵੈਬ ਨੇ 10 ਐਂਡਰਾਇਡ ਐਪਸ ਦੀ ਨਿਸ਼ਾਨ ਦੇਹੀ ਕੀਤੀ ਹੈ ਜੋ ਕਥਿਤ ਤੌਰ 'ਤੇ ਉਪਭੋਗਤਾਵਾਂ ਦੇ ਫੇਸਬੁੱਕ ਲੌਗਇਨ ਵੇਰਵਿਆਂ ਨੂੰ ਚੋਰੀ ਕਰ ਰਹੀਆਂ ਸਨ।ਇਨ੍ਹਾਂ ਵਿੱਚੋਂ ਨੌਂ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਲਈ ਉਪਲਬਧ ਸਨ ਅਤੇ ਰਿਪੋਰਟ ਕੀਤੇ ਜਾਣ ਤੋਂ ਬਾਅਦ ਪਲੇਟਫਾਰਮ ਤੋਂ ਹਟਾ ਦਿੱਤੇ ਗਏ ਸਨ।

Continues below advertisement

ਉਹ ਫੋਟੋ ਐਡੀਟਰ, ਐਪ ਐਕਸੈਸ ਸੀਮਿਤ ਕਰਨ ਵਾਲੇ ਅਤੇ ਹੋਰ ਬਹੁਤ ਸਾਰੇ ਰੂਪਾਂ ਵਿੱਚ ਸਾਹਮਣੇ ਆ ਰਹੇ ਸਨ, ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਐਪਸ ਨੂੰ 100,000 ਵਾਰ ਡਾਉਨਲੋਡ ਕੀਤਾ ਗਿਆ ਸੀ। ਜਦੋਂ ਕਿ ਇੱਕ 50 ਲੱਖ ਵਾਰ ਇੰਸਟਾਲ ਕੀਤਾ ਗਿਆ ਸੀ।

ਡਾ. ਵੇਬ ਦੀ ਰਿਪੋਰਟ ਦੇ ਅਨੁਸਾਰ, ਫੋਟੋ ਐਡਿਟੰਗ ਐਪਸ ਪੀਆਈਪੀ ਫੋਟੋ ਅਤੇ ਪ੍ਰੋਸੈਸਿੰਗ ਫੋਟੋ ਕ੍ਰਮਵਾਰ 5 ਮਿਲੀਅਨ ਅਤੇ 100,000 ਵਾਰ ਡਾਊਨਲੋਡ ਕੀਤਾ ਗਿਆ ਸੀ। ਸੂਚੀ ਵਿੱਚ ਐਕਸੈਸ ਸੀਮਿਤ ਕਰਨ ਵਾਲੀਆਂ ਐਪਸ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਐਪ ਲੌਕ ਕੀਪ, ਐਪ ਲੌਕ ਮੈਨੇਜਰ ਅਤੇ ਲੌਕਿਟ ਮਾਸਟਰ ਸ਼ਾਮਲ ਹਨ, ਕ੍ਰਮਵਾਰ ਡਿਵੈਲਪਰਾਂ ਸ਼ੈਰਲਾ ਰੈਨਸ, ਇੰਮਪੂਲਮੇਟ ਕਰਨਲ ਅਤੇ ਐਨਾਲੀ ਮਿਕਕੋਲੋ।ਇਹ ਐਪਸ ਉਪਭੋਗਤਾਵਾਂ ਨੂੰ ਦੂਜੇ ਐਪਸ ਉੱਤੇ ਕਈ ਤਰ੍ਹਾਂ ਦੀਆਂ ਪਹੁੰਚ ਪਾਬੰਦੀਆਂ ਸੈਟ ਕਰਨ ਦੀ ਆਗਿਆ ਦਿੰਦੀਆਂ ਹਨ ਅਤੇ ਕ੍ਰਮਵਾਰ 50,000, 10,000 ਅਤੇ 5,000 ਵਾਰ ਡਾਊਨਲੋਡ ਕੀਤੀਆਂ ਗਈਆਂ ਹਨ।

Continues below advertisement

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ