How to speed up my phone: ਕੁਝ ਸਮੇਂ ਬਾਅਦ ਜ਼ਿਆਦਾਤਰ ਐਂਡਰਾਇਡ ਫ਼ੋਨਾਂ ਦੀ ਸਪੀਡ ਹੌਲੀ ਹੋ ਜਾਂਦੀ ਹੈ। ਅਜਿਹੇ 'ਚ ਕਈ ਵਾਰ ਸਾਨੂੰ ਨਵਾਂ ਫ਼ੋਨ ਖਰੀਦਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪਰ ਅਸੀਂ ਤੁਹਾਨੂੰ ਜੋ ਟ੍ਰਿਕਸ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜ਼ਰੀਏ ਤੁਸੀਂ ਹਜ਼ਾਰਾਂ ਰੁਪਏ ਦੀ ਬਚਤ ਕਰ ਸਕੋਗੇ। ਮਤਲਬ ਨਵਾਂ ਫ਼ੋਨ ਖਰੀਦਣ ਦੀ ਕੋਈ ਲੋੜ ਨਹੀਂ, ਤੁਹਾਡਾ ਪੁਰਾਣਾ ਫ਼ੋਨ ਨਵੇਂ ਵਾਂਗ ਤੇਜ਼ੀ ਨਾਲ ਕੰਮ ਕਰੇਗਾ। ਦਰਅਸਲ, ਇਸ ਦੇ ਲਈ ਤੁਹਾਨੂੰ ਆਪਣੇ ਫ਼ੋਨ ਦੀਆਂ ਕੁਝ ਸੈਟਿੰਗਾਂ ਨੂੰ ਬਦਲਣਾ ਹੋਵੇਗਾ। ਆਓ ਜਾਣਦੇ ਹਾਂ ਇਨ੍ਹਾਂ 5 ਤਰੀਕਿਆਂ ਬਾਰੇ-:
1. ਸਭ ਤੋਂ ਪਹਿਲਾਂ ਇਹ ਇੱਕ ਕੰਮ ਕਰੋ
ਸਾਡੇ ਫ਼ੋਨ ਨੂੰ ਸਮੇਂ-ਸਮੇਂ 'ਤੇ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਕਈ ਕੰਪਨੀਆਂ ਆਪਣੇ ਫ਼ੋਨਾਂ ਲਈ 3 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਅਪਡੇਟ ਜਾਰੀ ਕਰਦੀਆਂ ਰਹਿੰਦੀਆਂ ਹਨ। ਇਸ ਲਈ ਆਪਣੇ ਫ਼ੋਨ ਦੀ Settings 'ਤੇ ਜਾਓ ਤੇ System Update ਆਪਸ਼ਨ ਲੱਭੋ। ਇਸ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਫੋਨ ਲਈ ਕੋਈ ਅਪਡੇਟ ਹੈ ਜਾਂ ਨਹੀਂ। ਜੇਕਰ ਉਪਲੱਬਧ ਹੋਵੇ ਤਾਂ ਫ਼ੋਨ ਨੂੰ ਤੁਰੰਤ ਅਪਡੇਟ ਕਰੋ।
2. ਇਨ੍ਹਾਂ ਐਪਾਂ ਨੂੰ ਡਿਲੀਟ ਕਰੋ
ਸਾਡੇ ਫੋਨ 'ਚ ਜੋ ਵੀ ਐਪਸ ਮੌਜੂਦ ਹਨ, ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਸਾਰੀਆਂ ਦੀ ਵਰਤੋਂ ਕਰ ਰਹੇ ਹਾਂ। ਅਜਿਹੇ 'ਚ ਅਜਿਹੇ ਐਪਸ ਨੂੰ ਆਪਣੇ ਫ਼ੋਨ 'ਚ ਨਾ ਰੱਖੋ ਜੋ ਜ਼ਰੂਰੀ ਨਹੀਂ ਹਨ। ਮਤਲਬ ਫਾਲਤੂ ਐਪਸ ਨੂੰ ਫ਼ੋਨ ਤੋਂ ਤੁਰੰਤ ਅਨਇੰਸਟੌਲ ਕਰੋ। ਇਸ ਤੋਂ ਇਲਾਵਾ ਕੁਝ ਅਜਿਹੇ ਐਪਸ ਵੀ ਹਨ ਜੋ ਲਗਾਤਾਰ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ, ਉਨ੍ਹਾਂ ਨੂੰ ਫ਼ੋਨ 'ਚ ਵੀ ਨਾ ਰੱਖੋ।
3. ਇਸ ਤਰ੍ਹਾਂ ਡਾਟਾ ਸਾਫ਼ ਕਰੋ
ਫਾਲਤੂ ਐਪਸ ਦੇ ਨਾਲ-ਨਾਲ ਇਹ ਜ਼ਰੂਰੀ ਹੈ ਕਿ ਤੁਸੀਂ ਫ਼ੋਨ ਦਾ ਡਾਟਾ ਵੀ ਸਾਫ਼ ਕਰੋ। ਕਈ ਫ਼ੋਨ ਸਟੋਰੇਜ਼ ਪੂਰੀ ਹੋਣ ਕਾਰਨ ਹੌਲੀ ਵੀ ਹੋ ਜਾਂਦੇ ਹਨ। ਇਸ ਲਈ ਫ਼ੋਨ ਤੋਂ ਅਜਿਹੀਆਂ ਵੱਡੀਆਂ ਫਾਈਲਾਂ, ਵੀਡੀਓ ਜਾਂ ਤਸਵੀਰਾਂ ਨੂੰ ਡਿਲੀਟ ਕਰ ਦਿਓ, ਜੋ ਤੁਹਾਡੇ ਕੰਮ ਦੀਆਂ ਨਹੀਂ ਹਨ। ਇਸ ਤੋਂ ਇਲਾਵਾ ਤੁਸੀਂ ਪਲੇ ਸਟੋਰ ਤੋਂ ਕੋਈ ਵੀ Cleaner ਐਪ ਡਾਊਨਲੋਡ ਕਰਕੇ ਵੀ ਇਹ ਕੰਮ ਕਰ ਸਕਦੇ ਹੋ।
4. ਸੈਟਿੰਗਾਂ 'ਚ ਇਹ ਬਦਲਾਅ ਕਰੋ
ਤੁਸੀਂ ਫ਼ੋਨ ਦੀਆਂ ਕੁਝ ਸੈਟਿੰਗਾਂ ਨੂੰ ਬਦਲ ਕੇ ਵੀ ਫੋਨ ਨੂੰ ਸੁਧਾਰ ਸਕਦੇ ਹੋ। ਅੱਜਕਲ ਜ਼ਿਆਦਾਤਰ ਫ਼ੋਨਾਂ 'ਚ ਡਾਰਕ ਮੋਡ ਦਾ ਫੀਚਰ ਆਉਣਾ ਸ਼ੁਰੂ ਹੋ ਗਿਆ ਹੈ। ਜੇਕਰ ਇਹ ਤੁਹਾਡੇ ਫ਼ੋਨ 'ਚ ਵੀ ਮੌਜੂਦ ਹੈ ਤਾਂ ਇਸ ਦੀ ਵਰਤੋਂ ਕਰੋ। ਸਮਾਰਟਫ਼ੋਨ ਨੂੰ ਨਵਾਂ ਲੁੱਕ ਦੇਣ ਦੇ ਨਾਲ-ਨਾਲ ਇਹ ਐਨਰਜੀ ਵੀ ਬਚਾਉਂਦਾ ਹੈ।
5. ਇਹ ਹੈ ਆਖਰੀ ਨੁਸਖਾ
ਜੇਕਰ ਉੱਪਰ ਦੱਸੇ ਗਏ ਸਾਰੇ ਤਰੀਕੇ ਅਸਫਲ ਹੋ ਗਏ ਹਨ ਤਾਂ ਆਖਰੀ ਨੁਸਖਾ factory reset ਹੈ। ਮਤਲਬ ਤੁਹਾਨੂੰ ਫ਼ੋਨ ਦਾ ਸਾਰਾ ਡਾਟਾ ਡਿਲੀਟ ਕਰਨਾ ਹੋਵੇਗਾ, ਜਿਸ ਕਾਰਨ ਇਹ ਨਵੀਂ ਕੰਡੀਸ਼ਨ ਦੀ ਤਰ੍ਹਾਂ ਆ ਜਾਵੇਗਾ। ਯਕੀਨੀ ਬਣਾਓ ਕਿ ਤੁਸੀਂ ਫੈਕਟਰੀ ਰੀਸੈਟ ਕਰਨ ਤੋਂ ਪਹਿਲਾਂ ਡਾਟਾ ਦਾ ਬੈਕਅੱਪ ਲਿਆ ਹੈ। ਹੁਣ factory reset ਕਰਨ ਲਈ Settings ਦੇ ਹੇਠਾਂ Backup and Reset 'ਤੇ ਟੈਪ ਕਰੋ। ਫਿਰ factory Date Reset 'ਤੇ ਟੈਪ ਕਰੋ। ਇਸ ਤੋਂ ਬਾਅਦ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
Smartphone Tips : ਪੁਰਾਣਾ ਫ਼ੋਨ ਹੋ ਗਿਆ ਬੇਹੱਦ ਮੱਠਾ ? ਇਹ ਸੈਟਿੰਗ ਨੂੰ ਬਦਲੋ, ਸਪੀਡ ਵਧ ਜਾਵੇਗੀ
ਏਬੀਪੀ ਸਾਂਝਾ
Updated at:
24 May 2022 04:02 AM (IST)
Edited By: shankerd
ਕੁਝ ਸਮੇਂ ਬਾਅਦ ਜ਼ਿਆਦਾਤਰ ਐਂਡਰਾਇਡ ਫ਼ੋਨਾਂ ਦੀ ਸਪੀਡ ਹੌਲੀ ਹੋ ਜਾਂਦੀ ਹੈ। ਅਜਿਹੇ 'ਚ ਕਈ ਵਾਰ ਸਾਨੂੰ ਨਵਾਂ ਫ਼ੋਨ ਖਰੀਦਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪਰ ਅਸੀਂ ਤੁਹਾਨੂੰ ਜੋ ਟ੍ਰਿਕਸ ਦੱਸਣ ਜਾ ਰਹੇ ਹਾਂ
Android phone
NEXT
PREV
Published at:
24 May 2022 04:02 AM (IST)
- - - - - - - - - Advertisement - - - - - - - - -