ਨਵੀਂ ਦਿੱਲੀ: ਗੂਗਲ ਦਾ ਐਂਡ੍ਰੌਈਡ Q ਅਗਲਾ ਆਪ੍ਰੇਟਿੰਗ ਸਿਸਟਮ ਹੈ। ਜਿਸ ਨੂੰ ਇਸ ਸਾਲ ਡੇਵਲਪਰ ਬੀਟਾ 1 ਦੇ ਤੌਰ ‘ਤੇ ਸਮਾਰਟਫੋਨ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ। ਇਹ ਓਐਸ ਕਈ ਨਵੇਂ ਫੀਚਰਾਂ ਦੇ ਨਾਲ ਆਉਂਦਾ ਹੈ ਜਿਸ ‘ਚ ਡਾਰਕ ਮੋਡ, ਪ੍ਰਾਇਵੇਸੀ ਅਤੇ ਹੋਰ ਕਈ ਫੀਚਰਸ ਦਿੱਤੇ ਗਏ ਹਨ।


ਐਂਡ੍ਰੌਈਡ ਬੀਟਾ ਵਰਸ਼ਨ ਦੀ ਗੱਲ ਕਰੀਏ ਤਾਂ ਇਸ ‘ਚ ਸਭ ਤੋਂ ਪਹਿਲਾਂ ਗੂਗਲ ਨੇ ਖੁਦ ਦੇ ਫੋਨ ‘ਚ ਜਾਵੇਗਾ ਜੋ ਪਿਕਸਲ ਡਿਵਾਈਸ ਹੈ। ਉੱਧਰ ਐਂਡ੍ਰੌਈਡ Q ਬੀਟਾ 1 ਵੀ ਪਿਕਸਲ ਸਮਾਰਟਫੋਨ ਲਈ ਪੇਸ਼ ਕੀਤਾ ਜਾਵੇਗਾ। ਪਰ ਇਸ ਨੂੰ ਆਪਣੇ ਫੋਨ ‘ਚ ਡਾਉਨਲੋਡ ਕਰਨ ਤੋਂ ਪਹਿਲਾਂ ਆਪਣੇ ਫੋਨ ਦਾ ਡੇਟਾ ਬੈਕਅੱਪ ਜ਼ਰੂਰ ਲੈ ਲਓ।



ਹੁਣ ਤੁਹਾਨੂੰ ਦੱਸਦੇ ਹਾਂ ਕਿ ਇ ਸਨੂੰ ਕਿਵੇਂ ਇੰਸਟਾਲ ਕਰਨਾ ਹੈ।

  1.  ਸਭ ਤੋਂ ਪਹਿਲਾਂgoogle.com/android/beta ‘ਤੇ ਜਾਣਾ ਅਤੇ ਆਪਣੇ ਪਿਕਸਲ ਸਮਾਰਟਫੋਨ ਨੂੰ ਐਂਡ੍ਰੌਇਡ ਬੀਟਾ ਪ੍ਰੋਗ੍ਰਾਮ ਦੇ ਨਾਲ ਰਜਿਸਟਰ ਕਰਨਾ ਹੋਵੇਗਾ।


 

  1. ਐਨਰੋਲ ਕਰਨ ਤੋਂ ਬਾਅਦ ਤੁਹਾਡੇ ਕੋਲ ਨੋਟੀਫੀਕੇਸ਼ਨ ਆਵੇਗਾ ਜਿਸ ‘ਚ ਲਿਖਿਆ ਹੋਵੇਗਾ ਕਿ ਤੁਹਾਡਾ ਸਿਸਟਮ ਅਪਡੇਟ ਲਈ ਤਿਆਰ ਹੈ।


 

  1. ਇਸ ਤੋਂ ਬਾਅਦ ਤੁਹਾਡੇ ਕੋਲ ਇੰਸਟਾਲ ਦਾ ਆਪਸ਼ਨ ਆਵੇਗਾ। ਜਿੱਥੇ ਤੁਹਾਨੂੰ ਆਪਣੇ ਹੈਂਡਸੈਟ ਨੂੰ ਰੀਸਟਾਰਟ ਕਰਨਾ ਹੋਵੇਗਾ। ਇਸ ਤੋਂ ਬਾਅਦ ਐਂਡ੍ਰੌਈਡ Q ਬੀਟਾ ਆ ਜਾਵੇਗਾ। ਇਸ ਨੂੰ ਚੈੱਕ ਕਰਨ ਲਈ ਸੈਟਿੰਗ ‘ਚ ਜਾ ਕੇ ਐਂਡ੍ਰੌਈਡ ਫੋਨ, ਬਿਲਡ ਨੰਬਰ ਅਤੇ ਫੇਰ ਚੈੱਕ ਬਿਲਡ ਨੰਬਰ ਸਟੇਟਸ ਵਿਦ QPP ਕਰ ਸਕਦੇ ਹੋ।


 

ਜੇਕਰ ਤੁਸੀਂ ਆਪਣਾ ਪੁਰਾਣਾ ਵਰਸ਼ਨ ਵਾਪਸ ਚਾਹੁੰਦੇ ਹੋ ਤਾਂ ਬੀਟਾ ਵੈੱਬਸਾਈਟ ‘ਤੇ ਜਾ ਕੇ ਆਪਟਆਊਟ ਆਪਸ਼ਨ ਨੂੰ ਕਲਿੱਕ ਕਰ ਸਕਦੇ ਹੋ। ਜਿਸ ਤੋਂ 24 ਘੰਟੇ ਬਾਅਦ ਇੱਕ ਅਪਡੇਟ ਦਾ ਆਪਸ਼ਨ ਆਵੇਗਾ ਜਿਸ ਤੋਂ ਬਾਅਦ ਤੁਹਾਨੂੰ ਡਵਾਈਸ ਰੀਸਟਾਰਟ ਕਰਨਾ ਹੋਵੇਗਾ।