ਨਵੀਂ ਦਿੱਲੀ: ਐਂਡ੍ਰਾਈਡ ‘ਤੇ ਵ੍ਹੱਟਸਐਪ ਯੂਜ਼ ਕਰਨ ਵਾਲੇ ਯੂਜ਼ਰਸ ਲਈ ਚੰਗੀ ਖ਼ਬਰ ਹੈ। ਹੁਣ ਐਂਡ੍ਰਾਈਡ ਯੂਜ਼ਰਸ ਵੀ ਵ੍ਹੱਟਸਐਪ ‘ਚ ਫਿੰਗਰਪ੍ਰਿੰਟ ਲੌਕ ਨੂੰ ਲੱਗਾ ਸਕਦੇ ਹਨ। ਦੱਸ ਦਈਏ ਕਿ ਵ੍ਹੱਟਸਐਪ ਨੇ ਆਈਓਐਸ ਲਈ ਇਹ ਫੀਚਰ ਪਹਿਲਾਂ ਲੌਂਚ ਕੀਤਾ ਸੀ ਅਤੇ ਹੁਣ ਐਂਡ੍ਰਾਈਡ ਯੁਜ਼ਰਸ ਵੀ ਇਸ ਫੀਚਰ ਦਾ ਫਾਈਦਾ ਲੈ ਸਕਦੇ ਹਨ।
ਵ੍ਹੱਟਸਐਪ ਨੇ ਇਹ ਨਵਾਂ ਫੀਚਰ ਐਂਡ੍ਰਾਈਡ ਯੂਜ਼ਰਸ ਦੇ ਲਈ ਲੌਂਚ ਕੀਤਾ ਹੈ ਅਤੇ ਇਸ ਰਾਹੀਂ ਬਾਈਓਮੈਟ੍ਰਿਕ ਅਥੈਂਟਿਕੇਸ਼ਨ ਕੀਤਾ ਜਾ ਸਕਦਾ ਹੈ। ਵ੍ਹੱਟਸਐਪ ਨੇ ਦੱਸਿਆਂ ਕਿ ਜਿਨ੍ਹਾਂ ਸਮਾਰਟਫੋਨਸ ‘ਚ ਫਿੰਗਰਪ੍ਰਿੰਟ ਸਕੈਨਰਸ ਦਿੱਤੇ ਗਏ ਹਨ ਉਹ ਵੀ ਇਸ ਦਾ ਫਾਈਦਾ ਲੈ ਸਕਦੇ ਹਨ। ਇਸ ਨੂੰ ਇਸਤੇਮਾਲ ਕਰਨ ਲਈ ਪਹਿਲਾਂ ਵ੍ਹੱਟਸਐਪ ਨੂੰ ਅਪਡੇਟ ਕਰਨਾ ਪਵੇਗਾ।
ਪਹਿਲਾਂ ਐਂਡ੍ਰਾਈਡ ਯੂਜ਼ਰਸ ਨੂੰ ਵ੍ਹੱਟਸਐਪ ‘ਤੇ ਫਿੰਘਰਪ੍ਰਿੰਟ ਲੌਕ ਦੇ ਲਈ ਥਰਡ ਪਾਰਟੀ ਐਪ ਦਾ ਇਸਤੇਮਾਲ ਕਰਨਾ ਹੁੰਦਾ ਸੀ ਪਰ ਹੁਣ ਵ੍ਹੱਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਤੁਸੀਂ ਵਗੈਰ ਕਿਸੇ ਥਰਡ ਪਾਰਟੀ ਐਪ ਰਾਹੀਂ ਫਿੰਗਰਪ੍ਰਿੰਟ ਲੌਕ ਕਰ ਸਕੋਗੇ।