ਨਵੀਂ ਦਿੱਲੀ: ਵ੍ਹੱਟਸਐਪ ਇਸ ਸਾਲ ਕਈ ਵਧੀਆ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਫੀਚਰਸ ਨੂੰ ਕਈ ਵਾਰ iOS ਜਾਂ Android ਦੇ ਬੀਟਾ ਵਰਜ਼ਨ 'ਤੇ ਵੇਖਿਆ ਗਿਆ ਹੈ। ਵ੍ਹੱਟਸਐਪ ਦੇ ਆਉਣ ਵਾਲੇ ਫੀਚਰਸ ਨੂੰ ਟਰੈਕ ਕਰਨ ਵਾਲੀ WABetaInfo ਨੇ ਲਗਾਤਾਰ ਨਵੇਂ ਫੀਚਰਸ ਨੂੰ ਸਪੋਟ ਕੀਤਾ ਹੈ।
ਵ੍ਹੱਟਸਐਪ ਆਪਣੇ ਉਪਭੋਗਤਾਵਾਂ ਲਈ ਜਿਹੜੇ ਨਵੇਂ ਫੀਚਰਸ ਲੈ ਕੇ ਆਵੇਗਾ, ਉਨ੍ਹਾਂ 'ਚ ਅਲੋਪ ਹੋ ਜਾਣ ਵਾਲੇ ਮੈਸੇਜ (ਡਿਸਅਪੀਅਰ ਮੈਸੇਜ) ਕਾਫੀ ਅਹਿਮ ਹੋਵੇਗਾ। ਇਹ ਫੀਚਰ ਸਾਡੇ WhatsApp ਇਸਤੇਮਾਲ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਵ੍ਹੱਟਸਐਪ 'ਚ ਇਹ ਸਭ ਤੋਂ ਵੱਡਾ ਫੀਚਰ ਹੋਵੇਗਾ।
ਐਂਡ੍ਰਾਇਡ ਐਪ ਦੇ ਬੀਟਾ ਵਰਜ਼ਨ 'ਚ ਦਿਖਿਆ ਨਵਾਂ ਫੀਚਰ: ਇਸ ਫੀਚਰ ਨੂੰ ਇਸ ਸਾਲ ਅਕਤੂਬਰ 'ਚ Disappearing Messages ਦੇ ਤੌਰ 'ਤੇ ਐਂਡ੍ਰਾਇਡ ਐਪ (v2.19.275) ਦੇ ਬੀਟਾ ਵਰਜ਼ਨ 'ਚ ਦੇਖਿਆ ਗਿਆ ਸੀ। ਫੇਰ ਨਵੰਬਰ 'ਚ ਇਹ ਫੀਚਰ ਐਪ ਦੇ ਬੀਟਾ ਵਰਜ਼ਨ (2.19.348) 'ਚ ਡਿਲੀਟ ਮੈਸੇਜ ਦੇ ਰੂਪ 'ਚ ਵੇਖਿਆ ਗਿਆ।
ਮੈਸੇਜ ਡਿਲੀਟ ਕਰਨ ਦੇ 6 ਆਪਸ਼ਨ ਮਿਲਣਗੇ: ਤਾਜ਼ਾ ਅਪਡੇਟਾਂ ਤੋਂ ਪਤਾ ਲੱਗਿਆ ਹੈ ਕਿ Delete Messages ਦੀ ਚੋਣ Group Settings 'ਚ ਦਿਖਾਈ ਦੇਵੇਗੀ ਤੇ ਇਸ 'ਚ ਗਰੂਪ ਇੰਫੋ, ਸੈਂਡ ਮੈਸੇਜ ਤੇ ਐਡਿਟ ਗਰੂਪ ਐਡਮਿਨ ਵਰਗੇ ਵਿਕਲਪ ਹੋਣਗੇ। ਨਵੇਂ ਫੀਚਰ 'ਚ, ਐਡਮਿਨ ਚੁਣਨ ਦੇ ਯੋਗ ਹੋਣਗੇ ਕਿ ਮੈਸੇਜ ਨੂੰ ਆਪਣੇ ਆਪ ਹਟਾਉਣ ਲਈ ਕਿੰਨਾ ਸਮਾਂ ਦੇਣਾ ਹੈ।
iOS ਯੂਜ਼ਰਸ ਨੂੰ ਵੀ ਮਿਲੇਗਾ ਨਵਾਂ ਫੀਚਰ: ਇੱਕ ਤਾਜ਼ਾ ਅਪਡੇਟ ਮੁਤਾਬਕ ਐਡਮਿਨ ਜੋ ਵੀ ਵਿਕਲਪ ਚੁਣਦਾ ਹੈ, ਉਹ ਚੈੱਟ ਦੇ ਸਾਰੇ ਮੈਂਬਰਾਂ 'ਤੇ ਲਾਗੂ ਹੋਵੇਗਾ। ਇਸ ਦਾ ਮਤਲਬ ਕਿ ਯੂਜ਼ਰਸ ਕਿਸੇ ਖ਼ਾਸ ਜਾਂ ਵਿਅਕਤੀਗਤ ਮੈਸੇਜ ਲਈ ਮਿਆਦ ਨੂੰ ਚੁਣਨ ਦੇ ਯੋਗ ਨਹੀਂ ਹੋਣਗੇ। ਡਿਲੀਟ ਮੈਸੇਜ ਫੀਚਰ ਫਿਲਹਾਲ ਵਟਸਐਪ ਦੇ ਐਂਡ੍ਰਾਇਡ ਵਰਜ਼ਨ ਦੇ ਬੀਟਾ ਅਪਡੇਟ 'ਚ ਦਿਖਾਈ ਦੇ ਰਹੀ ਹੈ। ਇਹ ਵਿਸ਼ੇਸ਼ਤਾ iOS ਯੂਜ਼ਰਸ ਲਈ ਵੀ ਉਪਲਬਧ ਹੋਣ ਦੀ ਉਮੀਦ ਹੈ।