Android vs iPhone which phone is better features: ਭਾਰਤ 'ਚ ਇਨ੍ਹੀਂ ਦਿਨੀਂ ਐਪਲ ਦੀ ਨਵੀਂ ਆਈਫੋਨ ਸੀਰੀਜ਼ 16 ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਬਹੁਤ ਸਾਰੇ ਲੋਕ ਆਈਫੋਨ 16 (iPhone 16) ਖਰੀਦਣ ਵਿੱਚ ਆਪਣੀ ਦਿਲਚਸਪੀ ਦਿਖਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇੰਨੇ ਸਾਲਾਂ ਬਾਅਦ ਵੀ ਆਈਫੋਨ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ।
ਦਰਅਸਲ ਹਰ ਸਾਲ ਐਪਲ ਕੰਪਨੀ ਆਈਫੋਨ 'ਚ ਕੁਝ ਬਦਲਾਅ ਕਰਕੇ ਇਸ ਨੂੰ ਬਾਜ਼ਾਰ 'ਚ ਲਾਂਚ ਕਰਦੀ ਹੈ। ਇਸ ਲਈ ਆਈਫੋਨ ਪ੍ਰੇਮੀਆਂ ਨੂੰ ਅਗਲੇ ਫੋਨ ਦੀ ਉਡੀਕ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਐਂਡ੍ਰਾਇਡ ਸਮਾਰਟਫੋਨ 'ਚ ਕਈ ਅਜਿਹੇ ਫੀਚਰਸ ਮੌਜੂਦ ਹਨ, ਜਿਨ੍ਹਾਂ ਲਈ ਆਈਫੋਨ ਯੂਜ਼ਰਸ ਤਰਸ ਰਹੇ ਹਨ। ਇਹ ਫੀਚਰ ਤੁਹਾਨੂੰ ਹੈਰਾਨ ਕਰਨ ਦੇਣਗੇ। ਆਓ ਜਾਣਦੇ ਹਾਂ।
1. ਕਸਟਮਾਈਜ਼ੇਸ਼ਨ ਵਿੱਚ ਅੰਤਰ
ਯੂਜ਼ਰਸ ਨੂੰ ਐਂਡ੍ਰਾਇਡ ਸਮਾਰਟਫੋਨ 'ਚ ਕਸਟਮਾਈਜ਼ੇਸ਼ਨ ਲਈ ਕਈ ਵਿਕਲਪ ਮਿਲਦੇ ਹਨ। ਇਸ ਦੇ ਨਾਲ ਹੀ ਬਿਹਤਰ ਗੇਮਿੰਗ ਅਨੁਭਵ ਦੇ ਨਾਲ ਐਂਡ੍ਰਾਇਡ ਸਮਾਰਟਫੋਨ 'ਚ ਕਈ ਆਪਸ਼ਨ ਮੌਜੂਦ ਹਨ। ਹਾਲਾਂਕਿ, ਆਈਫੋਨ 'ਚ ਕਸਟਮਾਈਜ਼ੇਸ਼ਨ ਦਾ ਆਪਸ਼ਨ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ ਤੇ ਇਹ ਸਹੂਲਤ ਨਵੀਂ ਸੀਰੀਜ਼ 'ਚ ਉਪਲੱਬਧ ਹੈ ਪਰ ਪੁਰਾਣੇ ਆਈਫੋਨ 'ਚ ਇਹ ਸਹੂਲਤ ਨਹੀਂ ਸੀ।
2. ਕੀਮਤ ਤੇ ਵਿਕਲਪ ਵਿਚਕਾਰ ਅੰਤਰ
ਬਾਜ਼ਾਰ 'ਚ ਐਂਡ੍ਰਾਇਡ ਸਮਾਰਟਫੋਨ ਦੇ ਕਈ ਆਪਸ਼ਨ ਮੌਜੂਦ ਹਨ। ਬਹੁਤ ਸਾਰੀਆਂ ਕੰਪਨੀਆਂ ਐਂਡਰਾਇਡ ਸਮਾਰਟਫੋਨ ਬਣਾਉਂਦੀਆਂ ਹਨ ਤੇ ਦੁਨੀਆ ਭਰ ਵਿੱਚ ਵੇਚਦੀਆਂ ਹਨ ਪਰ ਅਜਿਹਾ ਆਈਫੋਨ ਦੇ ਮਾਮਲੇ ਵਿੱਚ ਨਹੀਂ ਹੈ। ਆਈਫੋਨ ਸਿਰਫ ਐਪਲ ਕੰਪਨੀ ਦੁਆਰਾ ਤਿਆਰ ਕੀਤਾ ਜਾਂਦਾ ਹੈ ਤੇ ਇਸ ਦਾ ਕੋਈ ਵੀ ਬਦਲ ਨਹੀਂ ਹੈ। ਇਸ ਦੇ ਨਾਲ ਹੀ ਐਂਡ੍ਰਾਇਡ ਸਮਾਰਟਫੋਨ ਦੀ ਕੀਮਤ ਵੀ ਘੱਟ ਹੈ ਪਰ ਆਈਫੋਨ ਲਈ ਜ਼ਿਆਦਾ ਪੈਸੇ ਖਰਚਣੇ ਪੈਂਦੇ ਹਨ।
ਇਹ ਵੀ ਪੜ੍ਹੋ: 10, 20 ਅਤੇ 50 ਰੁਪਏ ਦੇ ਨੋਟਾਂ ਬਾਰੇ ਕਿਉਂ ਪਿਆ ਰੌਲਾ?, ਕੇਂਦਰ ਕੋਲ ਪਹੁੰਚਿਆ ਮਾਮਲਾ
3. ਸਟੋਰੇਜ਼ ਵਿਕਲਪ
ਐਂਡ੍ਰਾਇਡ ਸਮਾਰਟਫੋਨ 'ਚ ਸਟੋਰੇਜ ਲਈ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ, ਕਈ ਫ਼ੋਨਾਂ ਵਿੱਚ ਇੱਕ ਵੱਖਰਾ SD ਕਾਰਡ ਪਾਉਣ ਦਾ ਵਿਕਲਪ ਵੀ ਹੁੰਦਾ ਹੈ ਪਰ ਆਈਫੋਨ ਦੀ ਸਟੋਰੇਜ ਵਧਾਉਣ ਲਈ ਕੋਈ ਵਿਕਲਪ ਉਪਲਬਧ ਨਹੀਂ ਹੁੰਦਾ। ਇਸ ਲਈ ਵੱਧ ਸਟੋਰੇਜ਼ ਲਈ ਨਵਾਂ ਫੋਨ ਹੀ ਖਰੀਦਣਾ ਪੈਂਦਾ ਹੈ।
4. ਕਸਟਮ ROM
ਕਸਟਮ ROM ਵਿਕਲਪ ਐਂਡਰਾਇਡ ਸਮਾਰਟਫ਼ੋਨਸ ਵਿੱਚ ਉਪਲਬਧ ਹੈ। ਜੇਕਰ ਤੁਸੀਂ ਫੋਨ ਨੂੰ ਪੂਰੀ ਤਰ੍ਹਾਂ ਨਾਲ ਕਸਟਮਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਸਟਮ ROM ਨੂੰ ਇੰਸਟਾਲ ਕਰ ਸਕਦੇ ਹੋ। ਹਾਲਾਂਕਿ ਆਈਫੋਨ 'ਚ ਅਜਿਹਾ ਕੋਈ ਫੀਚਰ ਨਹੀਂ ਹੈ। ਇਸ ਕਰਕੇ ਕਈ ਵਾਰ ਆਈਫੋਨ ਦੇ ਗਾਹਕ ਠੱਗੇ ਹੋਏ ਮਹਿਸੂਸ ਕਰਦੇ ਹਨ।