NPS Vatsalya Investment Plans: ਬੱਚਿਆਂ ਦੀ ਵਿੱਤੀ ਸੁਰੱਖਿਆ ਲਈ ਸਰਕਾਰ ਨੇ ਹਾਲ ਹੀ ਵਿੱਚ NPS ਵਾਤਸਲਿਆ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਘੱਟੋ-ਘੱਟ 1,000 ਰੁਪਏ ਦੇ ਯੋਗਦਾਨ ਨਾਲ ਖਾਤਾ ਖੋਲ੍ਹ ਸਕਦੇ ਹਨ। ਉਂਝ ਇਸ ਲਈ ਕੋਈ ਅਧਿਕਤਮ ਨਿਵੇਸ਼ ਸੀਮਾ ਨਹੀਂ ਹੈ। 

ਦੱਸ ਦਈਏ ਕਿ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ ਤਾਂ ਇਹ ਇੱਕ ਆਮ NPS ਖਾਤੇ ਵਿੱਚ ਬਦਲ ਜਾਵੇਗਾ। ਬੱਚੇ ਨੂੰ 60 ਸਾਲ ਦੀ ਉਮਰ ਦੇ ਹੋਣ 'ਤੇ ਹੀ ਖਾਤੇ ਤੋਂ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜੇਕਰ ਤੁਸੀਂ ਇਸ ਸਕੀਮ ਵਿੱਚ ਹਰ ਸਾਲ 10,000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਹ ਤੁਹਾਡੇ ਬੱਚੇ ਨੂੰ 60 ਸਾਲਾਂ ਵਿੱਚ ਕਰੋੜਪਤੀ ਬਣਾ ਦੇਵੇਗਾ। ਨਿਵੇਸ਼ ਤੇ ਰਿਟਰਨ ਦਾ ਪੂਰਾ ਗਣਿਤ ਜਾਣੋ।

ਇਹ ਵੀ ਪੜ੍ਹੋ: 10, 20 ਅਤੇ 50 ਰੁਪਏ ਦੇ ਨੋਟਾਂ ਬਾਰੇ ਕਿਉਂ ਪਿਆ ਰੌਲਾ?, ਕੇਂਦਰ ਕੋਲ ਪਹੁੰਚਿਆ ਮਾਮਲਾ

NPS ਵਿੱਚ ਔਸਤ ਰਿਟਰਨਦੱਸ ਦਈਏ ਕਿ NPS ਨੇ ਇਕੁਇਟੀ ਵਿੱਚ 50 ਪ੍ਰਤੀਸ਼ਤ, ਕਾਰਪੋਰੇਟ ਕਰਜ਼ੇ ਵਿੱਚ 30 ਪ੍ਰਤੀਸ਼ਤ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 20 ਪ੍ਰਤੀਸ਼ਤ ਨਿਵੇਸ਼ ਕਰਕੇ 11.59 ਪ੍ਰਤੀਸ਼ਤ ਦੀ ਔਸਤ ਰਿਟਰਨ ਦਿੱਤੀ ਹੈ। ਇਕੁਇਟੀ ਵਿੱਚ 75 ਫੀਸਦੀ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 25 ਫੀਸਦੀ ਨਿਵੇਸ਼ ਕਰਨ ਨਾਲ NPS ਦੀ ਔਸਤ ਰਿਟਰਨ 12.86 ਫੀਸਦੀ ਰਹੀ ਹੈ। ਰਿਟਰਨ ਦਾ ਇਹ ਡਾਟਾ 19 ਜੁਲਾਈ 2024 ਤੱਕ ਦਾ ਹੈ।

ਇਹ ਵੀ ਪੜ੍ਹੋ: ਹੁਣ ਮੁਲਾਜ਼ਮਾਂ ਨੂੰ ਜਨਮ ਦਿਨ ਮੌਕੇ ਮਿਲੇਗੀ 2 ਦਿਨਾਂ ਦੀ ਛੁੱਟੀ

ਉਂਝ ਵਿੱਤ ਮੰਤਰੀ ਦਾ ਦਾਅਵਾ ਹੈ ਕਿ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) ਨੇ ਇਕੁਇਟੀ ਵਿੱਚ 14 ਫੀਸਦੀ ਸਾਲਾਨਾ ਰਿਟਰਨ, ਕਾਰਪੋਰੇਟ ਕਰਜ਼ੇ ਵਿੱਚ 9.1 ਫੀਸਦੀ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 8.8 ਫੀਸਦੀ ਰਿਟਰਨ ਦਿੱਤਾ ਹੈ।

10,000 ਰੁਪਏ ਦੇ ਸਾਲਾਨਾ ਨਿਵੇਸ਼ 'ਤੇ ਗਣਿਤ

ਰਿਟਰਨ ਦਰ (%)     ਮਿਆਦ (ਸਾਲ)    ਅਨੁਮਾਨਿਤ ਫੰਡ (ਰੁਪਏ)10                    18                      5,00,00010                    60                      2.75 ਕਰੋੜ11.59                60                      5.97 ਕਰੋੜ12.86                60                       11.05 ਕਰੋੜ (ਸਰੋਤ: PIB)

ਤੁਸੀਂ ਇਸ ਤਰ੍ਹਾਂ ਆਨਲਾਈਨ ਖਾਤਾ ਖੋਲ੍ਹ ਸਕਦੇ ਹੋ1. eNPS.nsdl.com 'ਤੇ ਜਾਓ ਤੇ NPS ਵਾਤਸਲਿਆ (ਮਾਇਨਰ) 'ਤੇ ਕਲਿੱਕ ਕਰੋ। ਰਜਿਸਟਰ ਨਾਓ 'ਤੇ ਕਲਿੱਕ ਕਰੋ ਤੇ ਸਰਪ੍ਰਸਤ ਦੀ ਜਾਣਕਾਰੀ ਭਰੋ।

2. OTP ਨਾਲ ਪੁਸ਼ਟੀ ਕਰੋ। ਬੱਚੇ ਤੇ ਸਰਪ੍ਰਸਤ ਦੀ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਅਪਲੋਡ ਕਰੋ।

3. 1,000 ਰੁਪਏ ਦਾ ਘੱਟੋ-ਘੱਟ ਨਿਵੇਸ਼ ਵਿਕਲਪ ਚੁਣੋ। ਪ੍ਰਕਿਰਿਆ ਪੂਰੀ ਹੋਣ 'ਤੇ, ਸਥਾਈ ਰਿਟਾਇਰਮੈਂਟ ਖਾਤਾ ਨੰਬਰ (PRAN) ਤਿਆਰ ਕੀਤਾ ਜਾਵੇਗਾ।

ਇਹ ਦਸਤਾਵੇਜ਼ ਜ਼ਰੂਰੀ1. ਬੱਚੇ ਦਾ ਜਨਮ ਸਰਟੀਫਿਕੇਟ2. ਸਰਪ੍ਰਸਤ ਦਾ ਕੇਵਾਈਸੀ3. ਪਾਸਪੋਰਟ ਦੀ ਸਕੈਨ ਕੀਤੀ ਕਾਪੀ (NRIs ਲਈ)।4. ਵਿਦੇਸ਼ੀ ਪਤੇ ਦਾ ਸਰਟੀਫਿਕੇਟ (OCI ਲਈ)।5. ਬੈਂਕ ਸਬੂਤ ਦੀ ਸਕੈਨ ਕੀਤੀ ਕਾਪੀ (ਐਨਆਰਆਈ/ਓਸੀਆਈ ਲਈ)।

ਜਾਣੋ...ਤੁਸੀਂ ਕਦੋਂ ਤੇ ਕਿੰਨਾ ਫੰਡ ਕਢਵਾ ਸਕਦੇ ਹੋਤਿੰਨ ਸਾਲਾਂ ਦੀ ਲਾਕ-ਇਨ ਪੀਰੀਅਡ ਤੋਂ ਬਾਅਦ, ਤੁਸੀਂ ਸਿੱਖਿਆ, ਕੁਝ ਬਿਮਾਰੀਆਂ ਤੇ ਅਪੰਗਤਾ ਲਈ ਕੁੱਲ ਯੋਗਦਾਨ ਦਾ 25 ਪ੍ਰਤੀਸ਼ਤ ਵਾਪਸ ਲੈ ਸਕਦੇ ਹੋ।

ਬੱਚੇ ਦੇ 18 ਸਾਲ ਦੇ ਹੋਣ ਤੋਂ ਪਹਿਲਾਂ ਇਹ ਨਿਕਾਸੀ ਵੱਧ ਤੋਂ ਵੱਧ ਤਿੰਨ ਵਾਰ ਹੋ ਸਕਦੀ ਹੈ।ਫੰਡ 2.50 ਲੱਖ ਰੁਪਏ ਤੋਂ ਵੱਧ ਹੋਣ ਉਪਰ ਰਕਮ ਦਾ 80 ਪ੍ਰਤੀਸ਼ਤ ਇਨਊਟੀ ਖਰੀਦਣ ਲਈ ਵਰਤਿਆ ਜਾਵੇਗਾ। ਬਾਕੀ 20% ਇੱਕਮੁਸ਼ਤ ਕਢਵਾਈ ਜਾ ਸਕਦੀ ਹੈ।ਜੇਕਰ ਫੰਡ 2.50 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਤੁਸੀਂ ਪੂਰੀ ਰਕਮ ਇਕਮੁਸ਼ਤ ਕੱਢਵਾ ਸਕਦੇ ਹੋ।ਬੱਚੇ ਦੀ ਮੌਤ ਹੋਣ 'ਤੇ ਸਰਪ੍ਰਸਤ ਨੂੰ ਸਾਰੀ ਰਕਮ ਮਿਲੇਗੀ।