ਲੋਕ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਗੈਜੇਟਸ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਗੈਜੇਟਸ ਮੁਸ਼ਕਿਲ ਵੀ ਵਧਾ ਸਕਦੇ ਹਨ। ਅਜਿਹਾ ਹੀ ਇੱਕ ਗੈਜੇਟ ਹੈ ਸੈਟੇਲਾਈਟ ਫ਼ੋਨ। ਦੁਨੀਆ ਦੇ ਕਈ ਦੇਸ਼ਾਂ 'ਚ ਇਸ ਦੀ ਵਰਤੋਂ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਜੇਕਰ ਭਾਰਤ 'ਚ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਜੇਲ੍ਹ ਜਾ ਸਕਦੇ ਹੋ। ਅਜਿਹਾ ਕਈ ਲੋਕਾਂ ਨਾਲ ਹੋਇਆ ਹੈ। ਤਾਜ਼ਾ ਮਾਮਲਾ ਸਕਾਟਲੈਂਡ ਦੀ ਇੱਕ ਮਹਿਲਾ ਹਾਈਕਰ ਨਾਲ ਸਬੰਧਤ ਹੈ। ਉਸ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੈਟੇਲਾਈਟ ਡਿਵਾਈਸ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।



ਗ੍ਰਿਫਤਾਰੀ ਕਿਉਂ ਕੀਤੀ ਗਈ?


ਇਸ ਯਾਤਰੀ ਨੇ ਦੱਸਿਆ ਕਿ ਉਹ ਦਿੱਲੀ ਤੋਂ ਰਿਸ਼ੀਕੇਸ਼ ਜਾਣਾ ਚਾਹੁੰਦੀ ਸੀ। ਸੁਰੱਖਿਆ ਜਾਂਚ ਦੌਰਾਨ ਉਸ ਕੋਲ ਇੱਕ ਸੈਟੇਲਾਈਟ ਡਿਵਾਈਸ ਮਿਲਿਆ। ਇਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਯਾਤਰੀ ਨੇ ਦੱਸਿਆ ਕਿ ਉਸ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਮਹਿਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਸੈਟੇਲਾਈਟ ਕਮਿਊਨੀਕੇਟਰ ਭਾਰਤ ਨਾ ਲਿਆਉਣ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੈਟੇਲਾਈਟ ਟ੍ਰਾਂਸਮੀਟਰ ਰਿਮੋਟ ਇਲਾਕੇ ਵਿੱਚ ਵੀ ਕੰਮ ਕਰ ਸਕਦਾ ਹੈ। ਇਹ ਕੁਦਰਤੀ ਆਫ਼ਤਾਂ ਦੌਰਾਨ ਬਹੁਤ ਲਾਭਦਾਇਕ ਹੈ।



ਪਹਿਲਾਂ ਵੀ ਸਾਹਮਣੇ ਆਇਆ ਸੀ ਮਾਮਲਾ


ਸੈਟੇਲਾਈਟ ਡਿਵਾਈਸ ਰੱਖਣ ਦੇ ਦੋਸ਼ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਇੱਕ ਚੈੱਕ ਗਣਰਾਜ ਦੇ ਨਾਗਰਿਕ ਨੂੰ ਗੋਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲ ਇੱਕ ਜੀਪੀਐਸ ਡਿਵਾਈਸ ਸੀ ਜਿਸ ਨਾਲ ਸੈਟੇਲਾਈਟ ਟ੍ਰਾਂਸਮੀਟਰ ਜੁੜਿਆ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਕਾਨੂੰਨ ਦੇ ਮੁਤਾਬਕ ਬਿਨਾਂ ਲਾਇਸੈਂਸ ਦੇ ਕਿਸੇ ਵੀ ਸੈਟੇਲਾਈਟ ਟ੍ਰਾਂਸਮੀਟਰ ਜਾਂ ਫ਼ੋਨ ਕੋਲ ਰੱਖਣ ਦੀ ਮਨਾਹੀ ਹੈ। ਜੇਕਰ ਕੋਈ ਬਿਨਾਂ ਲਾਇਸੈਂਸ ਤੋਂ ਅਜਿਹੇ ਡਿਵਾਈਸ ਨਾਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।


ਰਾਸ਼ਟਰੀ ਸੁਰੱਖਿਆ ਲਈ ਮੰਨਿਆ ਜਾਂਦਾ ਖ਼ਤਰਾ 


ਇੰਡੀਅਨ ਵਾਇਰਲੈੱਸ ਟੈਲੀਗ੍ਰਾਫੀ ਐਕਟ 1933 ਦੇ ਤਹਿਤ ਭਾਰਤ ਦੇ ਆਮ ਲੋਕ ਸੈਟੇਲਾਈਟ ਫ਼ੋਨ ਰੱਖ ਜਾਂ ਵਰਤ ਨਹੀਂ ਸਕਦੇ ਹਨ। ਇਸ ਨਾਲ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਇਸ ਨੂੰ ਰੱਖਣ ਦੀ ਮਨਾਹੀ ਹੈ।