iPhone 14 Launch: ਐਪਲ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਅੱਜ ਖਤਮ ਹੋਣ ਵਾਲਾ ਹੈ। Apple Inc. ਅੱਜ (7 ਸਤੰਬਰ) ਆਪਣਾ 'ਫਾਰ ਆਊਟ' ਈਵੈਂਟ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਈਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਐਪਲ ਮੁੱਖ ਦਫਤਰ ਸਟੀਵ ਜੌਬਸ ਥਿਏਟਰ ਵਿੱਚ ਰਾਤ 10:30 ਸ਼ੁਰੂ ਹੋਵੇਗਾ। ਇਸ ਐਪਲ ਈਵੈਂਟ ਦੀ ਲਾਈਵ ਸਟ੍ਰੀਮਿੰਗ ਵੀ ਹੋਵੇਗੀ, ਜਿਸ ਨੂੰ Apple.com, ਅਧਿਕਾਰਤ ਯੂਟਿਊਬ ਚੈਨਲ ਅਤੇ Apple TV ਐਪ 'ਤੇ ਦੇਖਿਆ ਜਾ ਸਕਦਾ ਹੈ। ਹਮੇਸ਼ਾ ਦੀ ਤਰ੍ਹਾਂ ਆਈਫੋਨ ਉਪਭੋਗਤਾ ਵੀ ਸਫਾਰੀ ਬ੍ਰਾਊਜ਼ਰ 'ਤੇ ਐਪਲ ਦੀ ਵੈੱਬਸਾਈਟ ਤੋਂ ਈਵੈਂਟ ਨੂੰ ਸਟ੍ਰੀਮ ਕਰ ਸਕਦੇ ਹਨ।


ਅੱਜ ਦੇ ਇਵੈਂਟ 'ਚ ਕਈ ਤਰ੍ਹਾਂ ਦੇ ਉਤਪਾਦ ਲਾਂਚ ਕੀਤੇ ਜਾਣ ਦੀ ਉਮੀਦ ਹੈ, ਜਿਨ੍ਹਾਂ 'ਚੋਂ ਇੱਕ ਆਈਫੋਨ 14 ਸੀਰੀਜ਼ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਇੰਕ ਇਸ ਵਾਰ ਚਾਰ ਮਾਡਲ ਪੇਸ਼ ਕਰੇਗੀ, ਜਿਸ 'ਚ ਆਈਫੋਨ 14, ਆਈਫੋਨ 14 ਮੈਕਸ, ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਸ਼ਾਮਿਲ ਹੋਣਗੇ।


ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਆਈਫੋਨ 14 'ਚ ਬਿਹਤਰ ਕੈਮਰਾ, ਸਟੋਰੇਜ ਅਤੇ ਡਿਜ਼ਾਈਨ ਦੇ ਨਾਲ-ਨਾਲ ਸੈਟੇਲਾਈਟ ਨੈੱਟਵਰਕ ਕਨੈਕਟੀਵਿਟੀ ਲਈ ਅਪਡੇਟਸ ਵੀ ਮਿਲਣਗੇ।


ਕੁਝ ਦਿਨ ਪਹਿਲਾਂ ਆਈ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਐਪਲ ਆਉਣ ਵਾਲੇ ਆਈਫੋਨ 14 'ਚ ਸੈਟੇਲਾਈਟ ਕਨੈਕਟੀਵਿਟੀ ਫੀਚਰ ਦੇਵੇਗੀ। ਜੇਕਰ ਉਪਭੋਗਤਾ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਉਂਦੇ ਹਨ ਜਾਂ ਕੋਈ ਨੈੱਟਵਰਕ ਨਹੀਂ ਰਹਿੰਦਾ ਹੈ ਤਾਂ ਉਪਭੋਗਤਾ ਨੂੰ SOS ਟੈਕਸਟ ਸੁਨੇਹੇ ਭੇਜਣ ਦੀ ਆਗਿਆ ਦਿੱਤੀ ਜਾਵੇਗੀ।


ਕਲਰ ਵੇਰੀਐਂਟ ਵੀ ਲੀਕ ਹੋ ਗਿਆ ਹੈ- ਇਸ ਤੋਂ ਇਲਾਵਾ, ਹਾਲ ਹੀ ਵਿੱਚ, ਦੱਖਣੀ ਕੋਰੀਆ ਦੇ ਬਲਾਗ ਨੇਵਰ ਨੇ ਇੱਕ ਅਮਰੀਕੀ ਡਿਵੈਲਪਰ ਦਾ ਹਵਾਲਾ ਦਿੰਦੇ ਹੋਏ ਇੱਕ ਪੋਸਟ ਪੋਸਟ ਕੀਤੀ ਸੀ, ਜਿਸ ਵਿੱਚ ਆਈਫੋਨ 14 ਸੀਰੀਜ਼ ਦੇ ਆਉਣ ਵਾਲੇ ਮਾਡਲ ਲਈ ਰੰਗ ਵਿਕਲਪ, ਬੇਸ ਸਟੋਰੇਜ ਵੇਰਵੇ, ਮੈਗਸੇਫ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਲੀਕ ਦੇ ਮੁਤਾਬਕ, ਵਨੀਲਾ ਆਈਫੋਨ 14 ਨੂੰ ਗ੍ਰੀਨ, ਪਰਪਲ, ਬਲੂ, ਬਲੈਕ, ਵਾਈਟ ਅਤੇ ਰੈੱਡ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਜਾਵੇਗਾ, ਜਦਕਿ ਆਈਫੋਨ 14 ਪ੍ਰੋ ਗ੍ਰੀਨ, ਪਰਪਲ, ਸਿਲਵਰ, ਗੋਲਡ ਅਤੇ ਗ੍ਰੇਫਾਈਟ ਸ਼ੇਡ 'ਚ ਆਵੇਗਾ।


ਇਸ ਦੇ ਨਾਲ ਹੀ ਨਵੇਂ ਆਈਫੋਨ ਦੀ ਕੀਮਤ ਨੂੰ ਲੈ ਕੇ ਵੀ ਕਈ ਰਿਪੋਰਟਾਂ ਆਈਆਂ ਹਨ। ਹਾਲ ਹੀ 'ਚ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਫੋਨ ਦੀ ਕੀਮਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। TrendForce ਦੀ ਤਾਜ਼ਾ ਰਿਪੋਰਟ ਮੁਤਾਬਕ iPhone 14 ਨੂੰ iPhone 13 ਦੇ ਮੁਕਾਬਲੇ ਸਸਤੀ ਕੀਮਤ 'ਤੇ ਪੇਸ਼ ਕੀਤਾ ਜਾਵੇਗਾ।