Apple iPhone 13 on Amazon: ਜੇਕਰ ਤੁਸੀਂ ਲੇਟੈਸਟ ਆਈਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ iPhone 13 ਨੂੰ ਸਸਤੇ 'ਚ ਕਿਵੇਂ ਖਰੀਦ ਸਕਦੇ ਹੋ। ਇਹ ਆਫਰ Amazon 'ਤੇ ਉਪਲੱਬਧ ਹੈ। ਪੇਸ਼ਕਸ਼ ਵੱਖ-ਵੱਖ ਰੰਗਾਂ ਅਤੇ ਸਟੋਰੇਜ ਅਨੁਸਾਰ ਵੀ ਬਦਲ ਸਕਦੀ ਹੈ। ਇਸ ਲਈ ਭੁਗਤਾਨ ਕਰਨ ਤੋਂ ਪਹਿਲਾਂ, ਇਹ ਪਤਾ ਲਗਾਓ ਕਿ ਤੁਸੀਂ ਜੋ ਫੋਨ ਖਰੀਦ ਰਹੇ ਹੋ ਉਸ 'ਤੇ ਕੀ ਪੇਸ਼ਕਸ਼ ਮਿਲ ਰਹੀ ਹੈ।
ਕੋਟਕ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ, ICICI ਬੈਂਕ ਡੈਬਿਟ ਤੇ ਕ੍ਰੈਡਿਟ ਕਾਰਡ ਅਤੇ SBI ਕ੍ਰੈਡਿਟ ਕਾਰਡਾਂ ਨਾਲ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ 6,000 ਰੁਪਏ ਦੀ ਤੁਰੰਤ ਛੋਟ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ Amazon Pay ICICI ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਚੈੱਕਆਊਟ ਦੇ ਸਮੇਂ 3,603 ਰੁਪਏ ਵਾਪਸ ਮਿਲਣਗੇ। ਇਸ ਤੋਂ ਇਲਾਵਾ ਇਨ੍ਹਾਂ ਫੋਨਾਂ 'ਤੇ 16,800 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਕਿਸ ਫੋਨ 'ਤੇ ਕਿੰਨਾ ਡਿਸਕਾਊਂਟ ਦਿੱਤਾ ਜਾਵੇਗਾ, ਇਹ ਫੋਨ ਦੇ ਮਾਡਲ ਅਤੇ ਕੰਡੀਸ਼ਨ 'ਤੇ ਨਿਰਭਰ ਕਰਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ Apple iPhone 13 (128GB) ਦੀ ਕੀਮਤ 79900 ਰੁਪਏ ਹੈ। ਇਸ 'ਤੇ 5000 ਰੁਪਏ ਦਾ ਡਿਸਕਾਊਂਟ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 74900 ਰੁਪਏ ਹੈ। Apple iPhone 13 (256GB) ਦੀ ਕੀਮਤ 89900 ਰੁਪਏ ਹੈ। ਇਸ 'ਤੇ 5000 ਰੁਪਏ ਦਾ ਡਿਸਕਾਊਂਟ ਹੈ। ਇਸ ਦੀ ਕੀਮਤ 84900 ਰੁਪਏ ਹੈ। Apple iPhone 13 (512GB) ਦੀ ਕੀਮਤ 109900 ਰੁਪਏ ਹੈ। ਇਸ 'ਤੇ 5000 ਰੁਪਏ ਦਾ ਡਿਸਕਾਊਂਟ ਹੈ ਤੇ ਕੀਮਤ 104900 ਰੁਪਏ ਹੈ।
ਫੀਚਰਸ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ iPhone 13 ਦਾ iPhone 12 ਵਰਗਾ ਫਲੈਟ-ਐਜਡ ਡਿਜ਼ਾਈਨ ਹੈ। ਰਿਅਰ ਕੈਮਰਾ ਮੋਡੀਊਲ ਵਿੱਚ ਇੱਕ ਮਾਮੂਲੀ ਬਦਲਾਅ ਹੈ, ਹਾਲਾਂਕਿ ਇਹ ਅਜੇ ਵੀ ਦੋ 12MP ਰੀਅਰ ਕੈਮਰੇ ਹਨ। ਰਿਅਰ ਕੈਮਰੇ ਨਾਲ 4K ਵੀਡੀਓ ਰਿਕਾਰਡ ਕੀਤਾ ਜਾ ਸਕਦਾ ਹੈ। ਫਰੰਟ 'ਤੇ, 4K ਵੀਡੀਓ ਕੈਪਚਰ ਵਾਲਾ 12MP ਸੈਲਫੀ ਕੈਮਰਾ ਦਿੱਤਾ ਗਿਆ ਹੈ। iPhone 13 Apple ਦੇ ਨਵੇਂ A15 Bionic CPU 'ਤੇ ਕੰਮ ਕਰਦਾ ਹੈ ਅਤੇ iOS 15 'ਤੇ ਚੱਲਦਾ ਹੈ। ਫੇਸ ਆਈਡੀ, ਮੈਗਸੇਫ ਚਾਰਜਿੰਗ ਅਤੇ 5ਜੀ ਕਨੈਕਟੀਵਿਟੀ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।
Apple iPhone 13 Discount: Apple iPhone 13 'ਤੇ ਮਿਲ ਰਿਹਾ ਇੰਨਾ ਡਿਸਕਾਊਂਟ, ਜਾਣੋ ਕਿਵੇਂ ਸਸਤੇ 'ਚ ਫੋਨ ਪ੍ਰਾਪਤ ਕਰ ਸਕਦੇ ਹੋ
ਏਬੀਪੀ ਸਾਂਝਾ
Updated at:
04 Feb 2022 04:16 PM (IST)
Edited By: shankerd
ਜੇਕਰ ਤੁਸੀਂ ਲੇਟੈਸਟ ਆਈਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ iPhone 13 ਨੂੰ ਸਸਤੇ 'ਚ ਕਿਵੇਂ ਖਰੀਦ ਸਕਦੇ ਹੋ।
Apple iPhone
NEXT
PREV
Published at:
04 Feb 2022 04:16 PM (IST)
- - - - - - - - - Advertisement - - - - - - - - -