Basant Panchami 2022: ਪੰਚਾਂਗ ਅਨੁਸਾਰ 5 ਫ਼ਰਵਰੀ 2022 ਸ਼ਨੀਵਾਰ ਮਾਘ ਸ਼ੁਕਲ ਦੀ ਪੰਜਵੀਂ ਤਰੀਕ ਹੈ। ਇਸ ਤਰੀਕ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਦੇਵੀ ਸਰਸਵਤੀ ਨੂੰ ਸਮਰਪਿਤ ਹੈ। ਇਸ ਦਿਨ ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।

ਗਿਆਨ ਦੀ ਦੇਵੀ ਹੈ ਮਾਂ ਸਰਸਵਤੀ
ਬਸੰਤ ਪੰਚਮੀ ਦਾ ਸਬੰਧ ਗਿਆਨ ਤੇ ਸਿੱਖਿਆ ਨਾਲ ਹੈ। ਮਾਂ ਸਰਸਵਤੀ ਨੂੰ ਹਿੰਦੂ ਧਰਮ 'ਚ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਸਾਲ ਬਸੰਤ ਪੰਚਮੀ ਸ਼ਨੀਵਾਰ ਨੂੰ ਹੈ। ਪੰਚਾਂਗ ਅਨੁਸਾਰ ਇਸ ਦਿਨ ਕਈ ਸ਼ੁਭ ਸੰਜੋਗ ਵੀ ਬਣਨ ਜਾ ਰਹੇ ਹਨ।

ਬਸੰਤ ਪੰਚਮੀ 'ਤੇ ਪੀਲੇ ਰੰਗ ਦੀ ਮਹੱਤਤਾ
ਬਸੰਤ ਪੰਚਮੀ 'ਤੇ ਪੀਲੇ ਰੰਗ ਦੀ ਖ਼ਾਸ ਮਹੱਤਤਾ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਦੀ ਵੀ ਪਰੰਪਰਾ ਹੈ। ਬਸੰਤ ਪੰਚਮੀ 'ਤੇ ਮਾਂ ਸਰਸਵਤੀ ਦੀ ਪੂਜਾ ਪੀਲੇ ਫੁੱਲਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਪੀਲੇ ਕੱਪੜੇ ਭੇਂਟ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਸਰਦੀ ਜਾਣੀ ਸ਼ੁਰੂ ਹੋ ਰਹੀ ਹੈ। ਸੂਰਜ ਆਪਣੀ ਪੁਰਾਣੀ ਸਥਿਤੀ 'ਚ ਪਰਤਣਾ ਸ਼ੁਰੂ ਕਰ ਦਿੰਦਾ ਹੈ। ਸਾਰੀਆਂ ਰੁੱਤਾਂ ਵਿੱਚੋਂ ਬਸੰਤ ਰੁੱਤ ਨੂੰ ਸਭ ਤੋਂ ਖੂਬਸੂਰਤ ਮੌਸਮ ਮੰਨਿਆ ਜਾਂਦਾ ਹੈ। ਇਸ ਦਿਨ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ, ਇਸ ਦਿਨ ਤੋਂ ਰੁੱਖ, ਪੌਦੇ ਨਵੇਂ ਰੰਗ 'ਚ ਪਰਤਦੇ ਹਨ, ਬਾਗਾਂ 'ਚ ਫੁੱਲ ਖਿੜਨ ਲੱਗਦੇ ਹਨ।

ਬਸੰਤ ਪੰਚਮੀ, ਸ਼ੁਭ ਸਮਾਂ
ਪੰਚਾਗ ਅਨੁਸਾਰ ਮਾਘ ਮਹੀਨੇ ਦੀ ਸ਼ੁਕਲ ਪੰਚਮੀ 05 ਫ਼ਰਵਰੀ ਨੂੰ ਸਵੇਰੇ 3.47 ਵਜੇ ਤੋਂ ਸ਼ੁਰੂ ਹੋ ਕੇ 06 ਫ਼ਰਵਰੀ ਨੂੰ ਸਵੇਰੇ 03.46 ਵਜੇ ਸਮਾਪਤ ਹੋਵੇਗੀ। ਇਸ ਲਈ ਬਸੰਤ ਪੰਚਮੀ ਦਾ ਤਿਉਹਾਰ 05 ਫ਼ਰਵਰੀ 2022 ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਸ਼ਾਮ 17 ਵੱਜ ਕੇ 40 ਮਿੰਟ ਤੱਕ ਸਿੱਧ ਯੋਗ ਬਣਿਆ ਹੋਇਆ ਹੈ। ਪੰਚਾਂਗ ਅਨੁਸਾਰ ਇਸ ਦਿਨ ਉੱਤਰਾਭਾਦਰਪਦ ਨਕਸ਼ਤਰ ਰਹੇਗਾ।

ਬਸੰਤ ਪੰਚਮੀ ਦੀ ਕਹਾਣੀ
ਮਿਥਿਹਾਸ ਦੇ ਅਨੁਸਾਰ ਜਦੋਂ ਬ੍ਰਹਿਮੰਡ ਦੇ ਰਚਣਹਾਰੇ ਬ੍ਰਹਮਾ ਜੀ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਸੀ, ਉਨ੍ਹਾਂ ਨੇ ਇਸ 'ਚ ਹਰ ਇੱਕ ਨੂੰ ਸਥਾਨ ਦਿੱਤਾ ਸੀ। ਬ੍ਰਹਿਮੰਡ ਨੂੰ ਭਰਨ ਲਈ ਬ੍ਰਹਮਾ ਨੇ ਸਾਰੇ ਰੁੱਖ, ਜੰਗਲ, ਪਹਾੜ, ਨਦੀਆਂ ਤੇ ਜਾਨਵਰਾਂ ਦੀ ਰਚਨਾ ਕੀਤੀ। ਇਹ ਸਭ ਰਚਣ ਤੋਂ ਬਾਅਦ ਬ੍ਰਹਮਾ ਜੀ ਨੂੰ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ। ਉਹ ਸਮਝ ਨਹੀਂ ਪਾ ਰਹੇ ਸਨ ਕਿ ਕੀ ਕੀਤਾ ਜਾਵੇ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਮੰਡਲ ਚੁੱਕਿਆ ਤੇ ਹੱਥ 'ਚ ਪਾਣੀ ਲੈ ਕੇ ਛਿੜਕਿਆ। ਪਾਣੀ ਛਿੜਕਦੇ ਹੀ ਇੱਕ ਸੁੰਦਰ ਦੇਵੀ ਪ੍ਰਗਟ ਹੋਈ। ਜਿਸ ਦੇ ਇੱਕ ਹੱਥ 'ਚ ਵੀਣਾ ਸੀ, ਦੂਜੇ 'ਚ ਕਿਤਾਬ, ਤੀਜੇ 'ਚ ਮਾਲਾ ਅਤੇ ਚੌਥਾ ਹੱਥ 'ਚ ਆਸ਼ੀਰਵਾਦ ਦੀ ਮੁਦਰਾ 'ਚ ਸੀ।

ਇਹ ਦ੍ਰਿਸ਼ ਦੇਖ ਕੇ ਬ੍ਰਹਮਾ ਜੀ ਪ੍ਰਸੰਨ ਹੋਏ। ਇਹ ਦੇਵੀ ਨੂੰ ਹੀ ਮਾਂ ਸਰਸਵਤੀ ਕਿਹਾ ਗਿਆ। ਮਾਂ ਸਰਸਵਤੀ ਨੇ ਜਿਵੇਂ ਹੀ ਆਪਣੀ ਵੀਣਾ ਦੀਆਂ ਤਾਰਾਂ ਨੂੰ ਆਪਣੀਆਂ ਉਂਗਲਾਂ ਨਾਲ ਛੂਹਿਆ, ਇਸ 'ਚੋਂ ਅਜਿਹੀਆਂ ਆਵਾਜ਼ਾਂ ਆਈਆਂ ਕਿ ਬ੍ਰਹਿਮੰਡ ਦੀਆਂ ਸਾਰੀਆਂ ਚੀਜ਼ਾਂ ਨੂੰ ਸੁਰ ਅਤੇ ਤਾਲ ਮਿਲ ਗਈ। ਉਹ ਦਿਨ ਬਸੰਤ ਪੰਚਮੀ ਦਾ ਸੀ। ਉਦੋਂ ਤੋਂ ਦੇਵ ਲੋਕ ਅਤੇ ਮੌਤ ਲੋਕ 'ਚ ਮਾਂ ਸਰਸਵਤੀ ਦੀ ਪੂਜਾ ਸ਼ੁਰੂ ਹੋ ਗਈ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਧਾਰਨਾਵਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੇ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904