IPhone SE 2 ਜਾਂ iPhone 9 ਦੀ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ। ਇਸ ਦੀਆਂ ਫੀਚਰਸ ਤੇ ਡਿਜ਼ਾਈਨ ਪਹਿਲਾਂ ਹੀ ਲੀਕ ਹੋ ਚੁੱਕੇ ਹਨ। ਪਹਿਲਾਂ ਇਹ ਫੋਨ 31 ਮਾਰਚ ਨੂੰ ਲਾਂਚ ਕੀਤਾ ਜਾਣਾ ਸੀ, ਪਰ ਕੋਰੋਨਾਵਾਇਰਸ ਕਾਰਨ ਲੌਕਡਾਊਨ ਲਾਗੂ ਹੋਣ ਕਾਰਨ ਇਸ ਦੀ ਤਰੀਕ ਵਧਾ ਦਿੱਤੀ ਗਈ ਸੀ।
ਆਈਫੋਨ ਐਸਈ 2 ਏ13 ਬਾਇਓਨਿਕ ਚਿੱਪਸੈੱਟ 'ਤੇ ਚੱਲੇਗਾ, ਜੋ ਕਿ ਆਈਫੋਨ 11 ਦੀ ਸੀਰੀਜ਼ ‘ਚ ਵੀ ਵਰਤਿਆ ਗਿਆ ਸੀ। ਇਹ 3 ਜੀਬੀ ਰੈਮ ਅਤੇ 64 ਜੀਬੀ ਤੇ 128 ਜੀਬੀ ਸਟੋਰੇਜ ਵਿਕਲਪ ਦੇ ਨਾਲ ਆ ਸਕਦੀ ਹੈ। ਆਈਫੋਨ ਐਸਈ 2 ‘ਚ 4.7 ਇੰਚ ਦਾ ਐਲਸੀਡੀ ਡਿਸਪਲੇਅ, ਸਿੰਗਲ ਰੀਅਰ ਤੇ ਸੈਲਫੀ ਕੈਮਰਾ ਹੋ ਸਕਦਾ ਹੈ।
ਲੀਕ ਹੋਈ ਜਾਣਕਾਰੀ ਮੁਤਾਬਕ, ਆਈਫੋਨ ਐਸਈ 2 ਦੇ ਡਿਜ਼ਾਈਨ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਨੂੰ ਟੱਚ ਆਈਡੀ ਬਟਨ ਨਾਲ ਆਈਫੋਨ 8 ਵਰਗਾ ਡਿਜ਼ਾਈਨ ਦਿੱਤਾ ਜਾ ਸਕਦਾ ਹੈ। ਫਿੰਗਰਪ੍ਰਿੰਟ ਸੈਂਸਰ ਟਚ ਆਈਡੀ ‘ਚ ਸ਼ਾਮਲ ਕੀਤਾ ਜਾਵੇਗਾ। ਕਲਰ ਵੇਰੀਐਂਟ ਦੀ ਗੱਲ ਕਰੀਏ ਤਾਂ ਇਹ ਫੋਨ ਸਿਲਵਰ, ਗ੍ਰੇ ਅਤੇ ਗੋਲਡ 'ਚ ਆ ਸਕਦਾ ਹੈ।
iPhone SE 2 ਨੂੰ ਆਪਣੇ ਆਈਫੋਨ SE ਦੀ ਕੀਮਤ 'ਤੇ 2016 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਬੇਸ ਮਾਡਲ ਲਈ ਇਸ ਦੀ ਸ਼ੁਰੂਆਤੀ ਕੀਮਤ 399 ਡਾਲਰ (30,400 ਰੁਪਏ) ਹੋ ਸਕਦੀ ਹੈ। ਇਹ ਐਪਲ ਦਾ ਸਭ ਤੋਂ ਸਸਤਾ ਫੋਨ ਹੋਵੇਗਾ।