Discount on iphone: ਐਪਲ ਦਾ ਆਈਫੋਨ 12 (Apple iphone 12) ਫਿਲਹਾਲ ਛੂਟ ਵਾਲੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਡਿਵਾਈਸ ਨੂੰ ਔਫਲਾਈਨ ਅਤੇ ਔਨਲਾਈਨ ਦੋਵਾਂ ਥਾਵਾਂ ਤੋਂ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਸਾਲ iPhone 14 ਲਾਂਚ ਹੋਣ ਜਾ ਰਿਹਾ ਹੈ। ਅਜਿਹੇ 'ਚ ਕੰਪਨੀ ਪੁਰਾਣੇ ਆਈਫੋਨ ਦੇ ਮਾਡਲ ਸਸਤੇ ਮੁੱਲ 'ਤੇ ਵੇਚ ਰਹੀ ਹੈ।


ਐਪਲ ਦਾ ਅਧਿਕਾਰਤ ਔਨਲਾਈਨ ਸਟੋਰ ਇਸ ਸਮੇਂ ਗਾਹਕਾਂ ਨੂੰ ਸਿਰਫ ਅਸਲ ਕੀਮਤ 'ਤੇ iPhone 12 ਵੇਚ ਰਿਹਾ ਹੈ। ਪਰ ਤੁਸੀਂ ਇਸ ਫੋਨ ਨੂੰ ਹੋਰ ਪਲੇਟਫਾਰਮਾਂ ਤੋਂ ਸਸਤੇ ਵਿੱਚ ਖਰੀਦ ਸਕਦੇ ਹੋ। Amazon iPhone 12 ਨੂੰ 55,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚ ਰਿਹਾ ਹੈ। ਇਹ ਕੀਮਤਾਂ ਇਸਦੇ 64GB ਸਟੋਰੇਜ ਮਾਡਲ ਲਈ ਹਨ। ਦੱਸ ਦੇਈਏ ਕਿ ਇਸ ਡਿਵਾਈਸ ਦੀ ਕੀਮਤ ਵਿੱਚ ਸਾਲ 2021 ਵਿੱਚ ਕਟੌਤੀ ਕੀਤੀ ਗਈ ਸੀ ਅਤੇ ਇਸਨੂੰ ਅਧਿਕਾਰਤ ਤੌਰ 'ਤੇ 65,900 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਸ ਇਸ ਨੂੰ 10 ਹਜ਼ਾਰ ਰੁਪਏ ਦੇ ਡਿਸਕਾਊਂਟ 'ਤੇ ਖਰੀਦ ਸਕਦੇ ਹਨ। ਇਸ ਫੋਨ 'ਤੇ 9500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।


ਦੂਜੇ ਪਾਸੇ ਇਸ ਫੋਨ ਨੂੰ ਫਲਿੱਪਕਾਰਟ 'ਤੇ ਥੋੜਾ ਮਹਿੰਗਾ ਲਿਸਟ ਕੀਤਾ ਗਿਆ ਹੈ। ਇਸ ਨੂੰ ਫਲਿੱਪਕਾਰਟ ਰਾਹੀਂ 59,999 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਇਸ 'ਤੇ 12,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦੇ ਰਹੀ ਹੈ। ਇਸ ਫੋਨ 'ਤੇ ਆਫਲਾਈਨ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਪਲ ਦੇ ਅਧਿਕਾਰਤ ਰਿਟੇਲਰ iPrime iPhone 12 ਨੂੰ 55,900 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਐਮਾਜ਼ਾਨ ਅਤੇ ਫਲਿੱਪਕਾਰਟ ਦੋਵੇਂ ਹੀ ਆਈਫੋਨ 12 'ਤੇ ਡਿਸਕਾਊਂਟ ਡੀਲ ਦੇ ਰਹੇ ਹਨ। ਜੇਕਰ ਤੁਸੀਂ ਵੀ ਆਈਫੋਨ 12 ਖਰੀਦਣਾ ਚਾਹੁੰਦੇ ਹੋ, ਤਾਂ ਪਹਿਲਾਂ ਦੋਵਾਂ ਪਲੇਟਫਾਰਮਾਂ 'ਤੇ ਆਫਰ ਚੈੱਕ ਕਰੋ। ਨਾਲ ਹੀ, ਫੋਨ ਦੇ ਕਿਸ ਰੰਗ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਇਹ ਵੀ ਜ਼ਰੂਰ ਦੇਖੋ।