ਦਿੱਗਜ਼ ਅਮਰੀਕੀ ਟੈਕ ਕੰਪਨੀ Apple ਇਕ ਕਲਾਇੰਟ ਸਾਈਡ ਟੂਲ ਪੇਸ਼ ਕਰਨ ਜਾ ਰਹੀ ਹੈ। ਇਸ ਦੀ ਮਦਦ ਨਾਲ ਫੋਨ 'ਤੇ ਚਾਇਲਡ ਪੋਰਨ ਐਬਿਊਜ਼ ਮਟੀਰੀਅਲ ਨੂੰ ਪਛਾਣ ਕਰਨ ਲਈ ਯੂਜ਼ਰਸ ਨੂੰ iPhone ਨੂੰ ਸਕੈਨ ਕਰੇਗਾ ਤੇ ਅਜਿਹਾ ਕੁਝ ਮਿਲਣ 'ਤੇ ਸੰਬੰਧਤ ਵਿਭਾਗ ਨੂੰ ਰਿਪੋਰਟ ਕਰਗਾ। ਇਹ ਨਵੀ ਤਕਨਾਲੋਜੀ ਐਪਲ ਦੇ ਆਈਫੋਨ ਸਮੇਤ ਕਈ ਡਿਵਾਇਸ 'ਚ ਸ਼ੁਰੂ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਇਹ ਕੀ ਹੈ ਤੇ ਕਿਵੇਂ ਕੰਮ ਕਰੇਗੀ। ਇਸ ਦੇ ਨਾਲ ਹੀ ਮਾਹਿਰਾਂ ਦੀ ਇਸ ਨੂੰ ਲੈਕੇ ਕੀ ਰਾਏ ਹੈ।


ਪਹਿਲਾਂ ਤੋਂ ਜ਼ਿਆਦਾ ਰੱਖ ਸਕੋਗੇ ਨਜ਼ਰ


ਦਰਅਸਲ Apple ਬੱਚਿਆਂ ਦੀ ਸੇਫਟੀ ਲਈ ਆਪਣੇ ਡਿਵਾਇਸਜ਼ 'ਚ ਨਵੇਂ ਫੀਚਰਸ ਐਡ ਕਰਨ ਜਾ ਰਹੀ ਹੈ। ਕੰਪਨੀ ਦੀ ਮੰਨੀਏ ਤਾਂ ਨਵੇਂ ਚਾਇਲਡ ਸੇਫਟੀ ਫੀਚਰਸ ਨੂੰ ਚਾਇਲਡ ਸੇਫਟੀ ਐਕਸਪਰਟਸ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਨ੍ਹਾਂ ਫੀਚਰਸ 'ਚ ਨਵੇਂ ਕਮਿਊਨੀਕੇਸ਼ਨ ਟੂਲ ਮਿਲਣਗੇ। ਜਿੰਨ੍ਹਾਂ 'ਚ ਪੈਰੇਂਟਸ ਬੱਚਿਆਂ ਦੇ ਸਮਾਰਟਫੋਨ ਜ਼ਰੀਏ ਆਨਲਾਈਨ ਐਕਟੀਵਿਟੀ 'ਤੇ ਪਹਿਲਾਂ ਤੋਂ ਹੀ ਜ਼ਿਆਦਾ ਨਜ਼ਰ ਬਣਾਈ ਰੱਖਣਗੇ।


ਸ਼ੁਰੂਆਤ 'ਚ ਕਲਾਊਡ ਫੋਟੋ ਲਈ ਹੋਵੇਗਾ ਯੂਜ਼


ਕ੍ਰਿਪਟੋਗ੍ਰਾਫੀ ਤੇ ਸਾਇਬਰ ਸੇਫਟੀ ਐਕਸਪਰਟਸ ਮੈਥਿਊ ਗ੍ਰੀਨ ਨੇ ਟਵੀਟ ਕਰਕੇ ਦੱਸਿਆ ਕਿ ਸ਼ੁਰੂਆਤ 'ਚ ਇਸ ਦਾ ਯੂਜ਼ ਕਲਾਊਡ-ਸਟੋਰੇਜ ਫੋਟੋਆਂ ਦੇ ਲਈ ਕਲਾਇੰਟ ਸਾਈਡ ਸਕੈਨਿੰਗ ਕਰਨ ਲਈ ਹੋਵੇਗਾ। ਇਹ ਐਨਕ੍ਰਿਪਟਡ ਮੈਸੇਜਿੰਗ ਸਿਸਟਮ 'ਚ ਨਜ਼ਰ ਰੱਖਣਾ ਇਕ ਮਹੱਤਵਪੂਰਨ ਇੰਗ੍ਰੇਂਡੀਏਂਟ ਹੋ ਸਕਦਾ ਹੈ। ਗ੍ਰੀਨ ਨੇ ਇਸ ਗੱਲ 'ਤੇ ਚਿੰਤਾ ਵੀ ਵਿਅਕਤ ਕੀਤੀ ਕਿ ਜੇਕਰ ਇਹ ਤਕਨਾਲੋਜੀ ਗਲਤ ਹੱਥਾਂ 'ਚ ਚਲੀ ਗਈ ਤਾਂ ਇਸ ਦੇ ਬੁਰੇ ਨਤੀਜੇ ਹੋ ਸਕਦੇ ਹਨ।


ਪ੍ਰਾਈਵੇਸੀ ਦੇ ਨਾਲ ਸਮਝੌਤਾ


ਦੂਜੇ ਪਾਸੇ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ 'ਚ ਚਾਇਲਡ ਸੇਫਟੀ ਫੀਚਰਸ ਦੇ ਜ਼ਰੀਏ ਕੰਪਨੀ ਆਪਣੀ ਪ੍ਰਾਈਵੇਸੀ ਪਾਲਿਸੀ ਦੇ ਨਾਲ ਸਮਝੌਤੇ ਕਰਨ ਜਾ ਰਹੀ ਹੈ। ਜਿਸ 'ਚ ਉਹ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਪਹਿਲ ਦੱਸਦੀ ਹੈ। ਇਸ ਤੋਂ ਇਲਾਵਾ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ, ਕਈ ਦੇਸ਼ਾਂ 'ਚ ਫ੍ਰੌਡ ਤੇ ਦੂਜੀਆਂ ਐਕਟੀਵਿਟੀਸ ਲਈ ਵੀ ਮਜਬੂਤ ਕਦਮ ਚੁੱਕਦੀ ਹੈ। ਇਸ ਲਈ ਜੇਕਰ ਸਾਰਿਆਂ ਦੀ ਮੰਗ ਇਸ ਤਰ੍ਹਾਂ ਪੂਰੀ ਕੀਤੀ ਜਾਵੇਗੀ ਤਾਂ ਫੋਨ ਮਹਿਜ਼ ਜਾਸੂਸੀ ਕਰਨ ਵਾਲਾ ਡਿਵਾਈਸ ਬਣ ਕੇ ਰਹਿ ਜਾਵੇਗਾ।