ਨਵੀਂ ਦਿੱਲੀ: ਦੁਨੀਆਭਰ ‘ਚ ਉਭਰਦੇ ਮਿਊਜ਼ਿਕ ਸਟ੍ਰੀਮਿੰਗ ਐਪ ਕਰਕੇ ਐਪਲ ਦੇ ਮਿਊਜ਼ਿਕ ਐਪ iTunes ਲਈ ਮੁਸ਼ਕਲਾਂ ਵਧ ਗਈਆਂ ਹਨ। ਇੱਕ ਪਾਸੇ ਜਿੱਥੇ ਜ਼ਿਆਦਾ ਕੀਮਤ ‘ਤੇ ਆਪਣੀ ਸਰਵੀਸ ਮੂਹਈਆ ਕਰਵਾਉਣ ਵਾਲੇ iTunes ਐਪ ਨੂੰ ਖੁਦ ਐਪਲ ਦੇ ਕਸਟਮਰ ਹੀ ਪਸੰਦ ਨਹੀ ਕਰਦੇ। ਇਸ ਦੇ ਆਪਸ਼ਨ ‘ਚ ਕਸਟਮਰ ਦੂਜੇ ਸਟ੍ਰੀਮਿੰਗ ਐਪ ਨੂੰ ਇਸਤੇਮਾਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਇਨ੍ਹਾਂ ਤੋਂ ਬਾਅਦ ਐਪਲ ਨੇ ਆਖਰਕਾਰ ਤਿੰਨ ਮਾਡਰਨ ਸਟੈਂਡਲੋਨ ਮਿਊਜ਼ਿਕ ਸਰਵੀਸ ਦੇ ਨਾਲ iTunes ਨੂੰ ਹੱਟਾਉਣ ਦਾ ਐਲਾਨ ਕਰ ਦਿੱਤਾ ਹੈ। ਐਪਲ ਨੇ iTunes ਦੇ ਇੰਸਟਾਗ੍ਰਾਮ ਅਤੇ ਫੇਸਬੁਕ ਪੇਜ਼ਾਂ ਤੋਂ ਸਾਰੀਆਂ ਤਸਵੀਰਾਂ, ਪੋਸਟ ਅਤੇ ਵੀਡੀਓਜ਼ ਨੂੰ ਹੱਟਾ ਦਿੱਤਾ ਹੈ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ iTunes ਹੁਣ ਕੁਝ ਹੀ ਦਿਨ ਆਪਣੀ ਸੇਵਾਵਾਂ ਦੇ ਪਾਵੇਗਾ।Apple ਨੇ iTunes ਨੂੰ ਬੰਦ ਕਰਨ ਦਾ ਕੀਤਾ ਐਲਾਨ, ਵਜ੍ਹਾ ਹੈ ਮਿਊਜ਼ਿਕ ਸਟ੍ਰੀਮਿੰਗ ਐਪਸ
ਏਬੀਪੀ ਸਾਂਝਾ | 06 Jun 2019 09:02 AM (IST)