World Cup 2019: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਕੀਤਾ ਜੇਤੂ ਆਗਾਜ਼
ਏਬੀਪੀ ਸਾਂਝਾ | 05 Jun 2019 11:51 PM (IST)
ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 50 ਓਵਰਾਂ ‘ਚ ਨੌਂ ਵਿਕਟਾਂ ਗੁਆ ਕੇ 227 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ ਇਸ ਨੂੰ 48ਵੇਂ ਓਵਰ ‘ਚ ਪੂਰਾ ਕਰ ਲਿਆ।
ਸਾਊਥੈਂਪਟਨ: ਭਾਰਤ ਨੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਤੋਂ ਜੇਤੂ ਸ਼ੁਰੂਆਤ ਕਰਦਿਆਂ ਦੱਖਣੀ ਅਫ਼ਰੀਕਾ ਤੋਂ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਹੈ। ਮੈਚ ਦੇ ਹੀਰੋ ਰੋਹਿਤ ਸ਼ਰਮਾ ਰਹੇ, ਜਿਸ ਨੇ 13 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 144 ਗੇਂਦਾਂ ‘ਚ ਸ਼ਾਨਦਾਰ 122 ਦੌੜਾਂ ਦੀ ਨਾਜਾਇਜ਼ ਪਾਰੀ ਖੇਡੀ। ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 50 ਓਵਰਾਂ ‘ਚ ਨੌਂ ਵਿਕਟਾਂ ਗੁਆ ਕੇ 227 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ ਇਸ ਨੂੰ 48ਵੇਂ ਓਵਰ ‘ਚ ਪੂਰਾ ਕਰ ਲਿਆ। ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਠਰ੍ਹੰਮੇ ਭਰੀ ਤੇ ਚੰਗੀ ਕ੍ਰਿਕੇਟ ਦਾ ਮੁਜ਼ਾਹਰਾ ਕੀਤਾ। ਇਹ ਵੀ ਪੜ੍ਹੋ- World Cup 2019 Ind vs SA: ਚਹਿਲ ਨੇ ਢਾਹਿਆ ਦੱਖਣੀ ਅਫਰੀਕਾ 'ਤੇ ਕਹਿਰ