ਸਲਮਾਨ ਆਪਣੀ ਫ਼ਿਲਮ 'ਭਾਰਤ' ਦੀ ਸਕਰੀਨਿੰਗ ਲਈ ਪੀਵੀਆਰ ਫੀਓਨਿਕਸ ਮਿਲਜ਼ ਵਿੱਚ ਪਹੁੰਚਿਆਂ ਸੀ। ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇੱਕ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ। ਜਿਓਂ ਹੀ ਸਲਮਾਨ ਅੱਗੇ ਵਧਿਆ, ਉਸ ਤੋਂ ਅੱਗੇ ਚੱਲ ਰਿਹਾ ਉਸ ਦਾ ਬੌਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।
ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬੌਡੀਗਾਰਡ ਦੇ ਥੱਪੜ ਜੜ੍ਹ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆਕਰਮੀ ਤੇ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ। ਸਲਮਾਨ ਖ਼ਾਨ ਦੇ ਬੌਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਈ ਨੇ ਤੁਰੰਤ ਕਾਰਵਾਈ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।