ਬਠਿੰਡਾ: ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਲਈ ਮੁੱਖ ਇਮਤਿਹਾਨ (NEET) ਵਿੱਚ ਇੱਥੋਂ ਦੀ ਕੁੜੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਨਿਸ਼ਠਾ, ਨੀਟ ਦੇ ਪੇਪਰ ਵਿੱਚੋਂ ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਈ ਹੈ। ਦੇਸ਼ ਵਿੱਚੋਂ ਉਸ ਦਾ ਰੈਂਕ 87ਵਾਂ ਹੈ।


ਨਿਸ਼ਠਾ ਨੇ ਦੱਸਿਆ ਕਿ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਨਾਲ ਦਿਨ ਵਿੱਚ 10-11 ਘੰਟੇ ਪੜ੍ਹਾਈ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਦਾ ਸੁਫਨਾ ਹੈ ਕਿ ਉਹ ਨਿਓਰੌਲੋਜਿਸਟ ਬਣੇ ਅਤੇ ਸਾਬਤ ਕਰੇ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਨਿਸ਼ਠਾ ਦੇ ਮਾਪੇ ਵੀ ਆਪਣੀ ਧੀ ਦੀ ਵੱਡੀ ਕਾਮਯਾਬੀ 'ਤੇ ਬਹੁਤ ਖੁਸ਼ ਹਨ।

Education Loan Information:

Calculate Education Loan EMI