ਕੋਲਕਤਾ: ਏਸ਼ੀਆ ਦੇ ਸਭ ਤੋਂ ਪੁਰਾਣੇ ਮਹਿਲਾ ਕਾਲਜ, ਬੈਥਿਊਨ ਕਾਲਜ ਨੇ ਵਿਦੀਆਰਥੀਆਂ ਦੇ ਲਈ ‘ਇਨਸਾਨੀਅਤ’ ਨੂੰ ਧਰਮ ਦੇ ਕਾਲਮ ‘ਚ ਇੱਕ ਆਪਸ਼ਨ ਦੇ ਤੌਰ ‘ਤੇ ਪੇਸ਼ ਕੀਤਾ ਹੈ। ਆਨ ਲਾਈਨ ਦਾਖਲਾ ਫਾਰਮ ‘ਚ ਵਿਦੀਆਰਥੀਆਂ ਦੇ ਲਈ ਆਪਣੇ ਧਰਮ ਨੂੰ ਦੱਸਣ ਲਈ ਕੁੱਲ ਅੱਠ ਵਿਕਲੱਪ ਹਨ। ਹੋਰ ਆਪਸ਼ਨਾਂ ‘ਚ ਹਿੰਦੂ, ਸਿੱਖ, ਈਸਾਈ, ਮੁਸਲਿਮ, ਬੌਧ, ਜੈਨ ਅਤੇ ਹੋਰ ਕਈ ਧਰਮ ਹਨ।



ਇਨਸਾਨੀਅਤ ਨੂੰ ਧਰਮ ਦੇ ਤੌਰ ‘ਤੇ ਪੇਸ਼ ਕਰਨ ਦਾ ਫੈਸਲਾ ਕਾਲਜ ਪ੍ਰਸਾਸ਼ਨ ਵੱਲੋਂ ਵਿਚਾਰ ਵਟਾਂਦਰਾ ਕਰ ਪੇਸ਼ ਕੀਤਾ ਗਿਆ ਹੈ। ਬੈਥਿਊਨ ਕਾਲਜ ਦੀ ਪ੍ਰਿੰਸੀਪਲ ਮਮਤਾ ਰੇਅ ਦਾ ਕਹਿਣਾ ਹੈ ਕਿ ਇਹ ਵਿਕਲਪ ਸਥਾਪਿਤ ਧਰਮਾਂ ‘ਚ ਯਕੀਨ ਨਾ ਰੱਖਣ ਵਾਲੇ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ। ਇਸ ਲਈ ਉਹ ਮਾਨਵਤਾ ਨੂੰ ਧਰਮ ਵਜੋਂ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਇਹ ਨਹੀਂ ਮੰਨਦਾ ਕਿ ਇਨਸਾਨੀਅਤ ਅਤੇ ਧਰਮ ‘ਚ ਕੋਈ ਫਰਕ ਹੁੰਦਾ ਹੈ।




ਸਿੱਖਿਆ ਸੰਸਥਾਵਾਂ ਨੇ ਇਸ ਕਾਲਜ ਵੱਲੋਂ ਚੁੱਕੇ ਇਸ ਬਹਿਤਰੀਨ ਕਦਮ ਦੀ ਸ਼ਲਾਘਾ ਕੀਤਾ ਹੈ। ਕਾਲਜ ਦੇ ਸਾਬਕਾ ਪ੍ਰਿੰਸੀਪਲ ਅਮਲ ਮੁਖੋਪਾਧਿਆਏ ਨੇ ਕਿਹਾ ਕਿ ਇੱਕ ਸਿੱਖਿਅਕ ਦੇ ਤੌਰ ‘ਤੇ ਮੈਨੂੰ ਕਾਲਜ ਵੱਲੋਂ ਲਏ ਗਏ ਫੈਸਲੇ ‘ਤੇ ਮਾਣ ਹੈ। ਕਿਸੇ ਵੀ ਇਨਸਾਨ ਦੀ ਪਹਿਲੀ ਪਛਾਣ ਹੈ ਕਿ ਉਹ ਇੱਕ ਇਨਸਾਨ ਹੈ। ਦੱਸ ਦੇਈਏ ਕਿ ਬੇਥਿਊਨ ਕਾਲਜ 1849 ‘ਚ ਜਾਨ ਇਲੀਅਟ ਡ੍ਰਿੰਕਵਾਟਰ ਬੇਥਿਊਨ ਵੱਲੋਂ ਕੁੜੀਆਂ ਲਈ ਬਣਾਇਆ ਗਿਆ ਸੀ।

Education Loan Information:

Calculate Education Loan EMI