Apple 'Let Loose' event: ਮਈ 2024 'ਚ ਹੋਣ ਵਾਲੇ ਐਪਲ ਈਵੈਂਟ ਦਾ ਪਿਛਲੇ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅੱਜ ਇਹ ਇਵੈਂਟ ਭਾਰਤੀ ਸਮੇਂ ਅਨੁਸਾਰ 7:30 ਵਜੇ ਸ਼ੁਰੂ ਹੋਇਆ ਅਤੇ ਇਸ ਈਵੈਂਟ ਵਿੱਚ ਐਪਲ ਨੇ ਆਪਣਾ ਨਵਾਂ iPad iPad Pro 2024 ਲਾਂਚ ਕੀਤਾ। ਕੰਪਨੀ ਨੇ ਇਸ ਨੂੰ 11 ਇੰਚ ਅਤੇ 13 ਇੰਚ ਦੇ ਦੋ ਮਾਡਲਾਂ 'ਚ ਲਾਂਚ ਕੀਤਾ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।



ਤਕਨੀਕੀ ਦਿੱਗਜ ਐਪਲ ਨੇ ਆਪਣੇ ਨਵੀਨਤਮ ਲਾਂਚ ਈਵੈਂਟ Apple Let Loose 2024 ਵਿੱਚ ਨਵੇਂ iPad ਮਾਡਲਾਂ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਲਾਂਚ ਈਵੈਂਟ ਦੌਰਾਨ iPad Air ਅਤੇ iPad Pro ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵਾਂ ਮੈਜਿਕ ਕੀਬੋਰਡ ਅਤੇ ਪੈਨਸਿਲ ਵੀ ਬਾਜ਼ਾਰ 'ਚ ਉਤਾਰਿਆ ਹੈ।


ਐਪਲ ਨੇ ਨਵੇਂ ਆਈਪੈਡ ਏਅਰ ਨੂੰ ਦੋ ਵੇਰੀਐਂਟਸ, 11-ਇੰਚ ਅਤੇ 13-ਇੰਚ ਵੇਰੀਐਂਟ ਸਾਈਜ਼ 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਨੂੰ ਨਵੇਂ M2 ਚਿੱਪਸੈੱਟ ਦੇ ਨਾਲ ਬਾਜ਼ਾਰ 'ਚ ਲਿਆਂਦਾ ਗਿਆ ਹੈ। ਇਸਦੀ ਪਰਫਾਰਮੈਂਸ ਪਿਛਲੇ ਚਿੱਪਸੈੱਟ ਤੋਂ ਤਿੰਨ ਗੁਣਾ ਬਿਹਤਰ ਹੈ।


ਡਿਸਪਲੇ: ਆਈਪੈਡ ਏਅਰ ਵਿੱਚ 10.9-ਇੰਚ ਲਿਕਵਿਡ ਰੈਟੀਨਾ (LCD) ਸਕਰੀਨ ਹੈ। ਇਸ ਦਾ ਰੈਜ਼ੋਲਿਊਸ਼ਨ 2360x1640 ਪਿਕਸਲ ਹੈ। ਇਸ ਦੇ ਨਾਲ ਹੀ ਇਸ ਸਾਲ ਆਈਪੈਡ ਏਅਰ ਨੂੰ ਵੀ 13 ਇੰਚ ਡਿਸਪਲੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦਾ ਰੈਜ਼ੋਲਿਊਸ਼ਨ ਵੀ ਥੋੜ੍ਹਾ ਵੱਧ ਹੈ।


ਪ੍ਰੋਸੈਸਰ ਅਤੇ ਆਪਰੇਟਿੰਗ ਸਿਸਟਮ: ਐਪਲ ਦੇ ਨਵੀਨਤਮ ਆਈਪੈਡ ਏਅਰ ਨੂੰ ਐਮ2 ਚਿੱਪ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਐਪਲ ਦੇ Neural Engine ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਆਈਪੈਡ ਏਅਰ ਦੀ CPU ਪਰਫਾਰਮੈਂਸ 15 ਫੀਸਦੀ ਬਿਹਤਰ ਹੈ ਅਤੇ GPU ਦੀ ਪਰਫਾਰਮੈਂਸ 25 ਫੀਸਦੀ ਬਿਹਤਰ ਹੈ। ਐਪਲ ਦਾ ਕਹਿਣਾ ਹੈ ਕਿ ਇਹ ਚਿੱਪ M1 ਤੋਂ 50 ਫੀਸਦੀ ਤੇਜ਼ ਹੈ। ਇਹ ਡਿਵਾਈਸ iPadOS 17 'ਤੇ ਚੱਲਦਾ ਹੈ।


ਕੈਮਰਾ: ਆਈਪੈਡ ਏਅਰ ਕੋਲ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ। ਇਸ ਫੋਨ ਦੇ ਬੈਕ 'ਚ 12 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ, ਜਿਸ ਨੂੰ ਇਮੇਜ ਸਟੇਬਲਾਈਜ਼ੇਸ਼ਨ ਅਤੇ ਸਮਾਰਟ HDR ਸਪੋਰਟ ਦਿੱਤਾ ਗਿਆ ਹੈ। ਇਹ iPad 4K ਰੈਜ਼ੋਲਿਊਸ਼ਨ ਅਤੇ 60fps ਤੱਕ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ।


ਹੋਰ ਵਿਸ਼ੇਸ਼ਤਾਵਾਂ: ਐਪਲ ਦਾ ਨਵਾਂ ਆਈਪੈਡ ਏਅਰ ਮਾਡਲ ਵਾਈ-ਫਾਈ, ਬਲੂਟੁੱਥ ਅਤੇ GPS ਕਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਸੈਲੂਲਰ ਮਾਡਲ 5ਜੀ ਸਪੋਰਟ ਦੇ ਨਾਲ ਆਉਂਦਾ ਹੈ। ਚਾਰਜਿੰਗ ਲਈ ਇਸ 'ਚ ਟਾਈਪ C ਪੋਰਟ ਹੈ, ਜੋ 20W ਫਾਸਟ ਚਾਰਜ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਟੱਚ ਆਈਡੀ ਹੈ।


ਆਈਪੈਡ ਏਅਰ (2024) ਕੀਮਤ
ਆਈਪੈਡ ਏਅਰ (2024) ਨੂੰ ਭਾਰਤ ਵਿੱਚ 59,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਕੀਮਤ 11 ਇੰਚ ਦੇ ਵਾਈ-ਫਾਈ ਮਾਡਲ ਲਈ ਹੈ। ਇਸ ਦੇ ਨਾਲ ਹੀ 11 ਇੰਚ ਵਾਈ-ਫਾਈ ਸੈਲੂਲਰ ਮਾਡਲ ਦੀ ਕੀਮਤ 79,990 ਰੁਪਏ ਹੈ।


13 ਇੰਚ ਦੇ ਵਾਈ-ਫਾਈ ਅਤੇ ਵਾਈ-ਫਾਈ ਸੈਲੂਲਰ ਮਾਡਲਾਂ ਦੀ ਕੀਮਤ ਕ੍ਰਮਵਾਰ 74,900 ਰੁਪਏ ਅਤੇ 94,900 ਰੁਪਏ ਹੈ। ਦੋਵੇਂ ਮਾਡਲ 256GB ਸਟੋਰੇਜ ਵਿਕਲਪ ਵਿੱਚ ਆਉਂਦੇ ਹਨ।


Apple iPad Air (2024) ਨੂੰ ਚਾਰ ਕਲਰ ਆਪਸ਼ਨ ਬਲੂ, ਪਰਪਲ, ਸਪੇਸ ਗ੍ਰੇ ਅਤੇ ਸਟਾਰਲਾਈਟ 'ਚ ਪੇਸ਼ ਕੀਤਾ ਗਿਆ ਹੈ। ਭਾਰਤ 'ਚ ਇਨ੍ਹਾਂ ਦੀ ਵਿਕਰੀ 15 ਮਈ ਤੋਂ ਸ਼ੁਰੂ ਹੋਵੇਗੀ।


ਆਈਪੈਡ ਪ੍ਰੋ (2024) ਦਾ 11 ਇੰਚ ਸਕ੍ਰੀਨ ਅਤੇ ਵਾਈ-ਫਾਈ ਓਨਲੀ ਮਾਡਲ 99,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਾਈ-ਫਾਈ ਸੈਲੂਲਰ ਵੇਰੀਐਂਟ ਨੂੰ 1,19,900 ਰੁਪਏ 'ਚ ਲਾਂਚ ਕੀਤਾ ਗਿਆ ਹੈ।


ਆਈਪੈਡ ਪ੍ਰੋ (2024) ਦਾ 13 ਇੰਚ ਦਾ ਵਾਈ-ਫਾਈ ਮਾਡਲ 1,29,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ ਅਤੇ ਸੈਲੂਲਰ ਮਾਡਲ ਨੂੰ 1,49,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।


ਐਪਲ ਨੇ ਚਾਰ ਸਕਰੀਨ ਸਾਈਜ਼ 256GB, 512GB, 1TB, ਅਤੇ 2TB ਸਟੋਰੇਜ ਵਿਕਲਪਾਂ ਦੇ ਨਾਲ ਨਵਾਂ iPad Pro ਲਾਂਚ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।