Apple Phone Fine: ਐਪਲ ਨੂੰ ਚਾਰਜਰ ਤੋਂ ਬਿਨਾਂ ਆਈਫੋਨ ਵੇਚਣਾ ਮਹਿੰਗਾ ਪੈ ਗਿਆ ਹੈ। ਬ੍ਰਾਜ਼ੀਲ ਦੀ ਸਰਕਾਰ ਨੇ ਬਿਨਾਂ ਚਾਰਜਰ ਦੇ ਆਈਫੋਨ ਵੇਚਣ 'ਤੇ ਐਪਲ ਨੂੰ ਲੱਖਾਂ ਦਾ ਜੁਰਮਾਨਾ ਲਗਾਇਆ ਹੈ। ਆਈਫੋਨ 14 ਸੀਰੀਜ਼ ਦੇ ਲਾਂਚ ਤੋਂ ਠੀਕ ਪਹਿਲਾਂ ਬ੍ਰਾਜ਼ੀਲ ਨੇ ਐਪਲ ਨੂੰ ਇਹ ਵੱਡਾ ਝਟਕਾ ਦਿੱਤਾ ਹੈ। ਇਸ ਦੇ ਨਾਲ ਹੀ ਬ੍ਰਾਜ਼ੀਲ ਨੇ ਦੇਸ਼ ਭਰ 'ਚ ਬਿਨਾਂ ਚਾਰਜਰ ਦੇ ਆਈਫੋਨ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।


 


ਇਹ ਵੀ ਪੜ੍ਹੋ- Apple iphone 14 Pro ਦੀ ਲਾਈਵ ਵੀਡੀਓ ਹੋਈ ਲੀਕ! ਡਿਸਪਲੇਅ 'ਚ ਹੋ ਸਕਦਾ ਵੱਡਾ ਬਦਲਾਅ


12.275 ਮਿਲੀਅਨ ਜੁਰਮਾਨਾ
ਬ੍ਰਾਜ਼ੀਲ ਸਰਕਾਰ ਨੇ (Apple) ਆਈਫੋਨ ਬਾਕਸ 'ਚ ਚਾਰਜਰ ਨਾ ਦੇਣ 'ਤੇ BRL 12.275 ਮਿਲੀਅਨ ਦਾ ਜੁਰਮਾਨਾ ਲਗਾਇਆ ਹੈ। ਇਹ ਰਕਮ ਭਾਰਤੀ ਕਰੰਸੀ ਵਿੱਚ ਕਰੀਬ 18 ਕਰੋੜ ਰੁਪਏ ਬਣਦੀ ਹੈ। ਨਾਲ ਹੀ, ਬ੍ਰਾਜ਼ੀਲ ਸਰਕਾਰ ਨੇ ਆਈਫੋਨ ਨੂੰ ਚਾਰਜਰ ਤੋਂ ਬਿਨਾਂ ਅਧੂਰਾ ਉਤਪਾਦ ਦੱਸਿਆ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਨੇ ਐਪਲ ਨੂੰ ਆਈਫੋਨ 12 ਅਤੇ ਨਵੇਂ ਮਾਡਲਾਂ ਦੀ ਵਿਕਰੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਉਨ੍ਹਾਂ ਸਾਰੇ ਆਈਫੋਨ ਮਾਡਲਾਂ ਦੀ ਵਿਕਰੀ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ ਜੋ ਚਾਰਜਰ ਦੇ ਨਾਲ ਨਹੀਂ ਆਉਂਦੇ ਹਨ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਫੋਨ ਦੇ ਨਾਲ ਚਾਰਜਰ ਨਾ ਦੇਣਾ ਖਪਤਕਾਰਾਂ ਦੇ ਖਿਲਾਫ ਜਾਣਬੁੱਝ ਕੇ ਵਿਤਕਰੇ ਭਰੇ ਵਿਵਹਾਰ ਦੇ ਤਹਿਤ ਆਉਂਦਾ ਹੈ।


 


ਇਹ ਵੀ ਪੜ੍ਹੋ- Apple Event 2022 Live: ਐਪਲ ਦੇ ਚਾਰ ਨਵੇਂ ਆਈਫੋਨ ਅੱਜ ਹੋਣਗੇ ਲਾਂਚ


ਤੁਹਾਨੂੰ ਦੱਸ ਦੇਈਏ ਕਿ ਐਪਲ ਨੇ 2020 ਵਿੱਚ iPhone 12 ਦੇ ਲਾਂਚ ਦੇ ਨਾਲ ਹੀ iPhone ਬਾਕਸ ਵਿੱਚ ਚਾਰਜਰ ਨੂੰ ਸ਼ਾਮਲ ਕਰਨਾ ਬੰਦ ਕਰ ਦਿੱਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ ਕਾਰਬਨ ਨਿਕਾਸ ਨੂੰ ਘੱਟ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਨੇ ਕਥਿਤ ਤੌਰ 'ਤੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਚਾਰਜਰ ਨੂੰ ਹਟਾਉਣ ਨਾਲ ਵਾਤਾਵਰਣ ਦੀ ਸੁਰੱਖਿਆ ਦਾ ਕੋਈ ਸਬੂਤ ਨਹੀਂ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।