ਪ੍ਰਸਿੱਧ ਅਮਰੀਕੀ ਟੈਕ ਕੰਪਨੀ ਐਪਲ (Apple) ਨੇ ਆਪਣੇ ਉਪਭੋਗਤਾਵਾਂ ਲਈ iOS 14.5 ਪੇਸ਼ ਕੀਤਾ ਹੈ। ਇਸ ਅਪਡੇਟ 'ਚ iPhone ਯੂਜ਼ਰਸ ਐਪਲ ਵਾਚ ਰਾਹੀਂ ਆਪਣੇ ਡਿਵਾਈਸ ਨੂੰ ਅਨਲੌਕ ਕਰ ਸਕਣਗੇ। ਇਸ ਅਪਡੇਟ ਵਿੱਚ ਕੰਪਨੀ ਨੇ ਇੱਕ ਵਿਸ਼ੇਸ਼ ਫੀਚਰ ਦਿੱਤਾ ਹੈ ਜਿਸ ਵਿੱਚ ਚਿਹਰੇ 'ਤੇ ਮਾਸਕ ਲਗਾ ਕੇ ਵੀ ਤੁਸੀਂ ਫੋਨ ਦੇ ਨਾਲ ਹੋਰ ਐਪਸ ਨੂੰ ਅਨਲੌਕ ਕਰ ਸਕੋਗੇ। ਇਸ ਤੋਂ ਇਲਾਵਾ ਕੰਪਨੀ ਨੇ ਸਿਰੀ ਨੂੰ ਵੀ ਨਵੀਂ ਆਵਾਜ਼ ਦਿੱਤੀ ਹੈ ਤੇ ਨਵੀਂ ਇਮੋਜਿਸ ਵੀ ਸ਼ਾਮਲ ਕੀਤੀ।


 


ਇਹ ਖਾਸ ਫੀਚਰਸ ਮਿਲਣਗੇ


ਇਸ ਅਪਡੇਟ ਤੋਂ ਬਾਅਦ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ iOS 14.5 ਮੁਫਤ ਸਾਫਟਵੇਅਰ ਅਪਡੇਟ ਉਪਲਬਧ ਹੈ। ਐਪਲ ਨੇ ਕਿਹਾ, “ਗੁੱਟ 'ਤੇ ਐਪਲ ਵਾਚ ਪਹਿਨਣ ਦੇ ਨਾਲ ਹੀ ਫੋਨ ਅਨਲੌਕ ਹੋ ਜਾਵੇਗਾ। ਇਸ ਲਈ ਤੁਹਾਨੂੰ ਫੋਨ ਦੇ ਨੇੜੇ ਜਾਣਾ ਪਏਗਾ ਤੇ ਇਸ ਨੂੰ ਸਿਰਫ ਇਕ ਵਾਰ ਦੇਖਣਾ ਹੋਵੇਗਾ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ ਘੜੀ ਵੱਲੋਂ ਇੱਕ ਫੀਡਬੈਕ ਮਿਲੇਗਾ, ਜਿਸ ਨਾਲ ਫੋਨ ਅਨਲੌਕ ਬਾਰੇ ਪਤਾ ਲੱਗ ਜਾਵੇਗਾ।" ਕੰਪਨੀ ਨੇ ਕਿਹਾ ਕਿ ਹੁਣ ਇਹ ਫੀਚਰ iPhone X 'ਚ ਦਿੱਤਾ ਗਿਆ ਹੈ ਅਤੇ ਬਾਅਦ 'ਚ ਇਹ ਐਪਲ ਵਾਚ ਸੀਰੀਜ਼ 3 ਤੇ ਬਾਅਦ ਵਾਲੇ ਡਿਵਾਈਸਿਸ 'ਚ ਦਿੱਤਾ ਜਾਵੇਗਾ।


 


2021 ਦੀ ਤਿਮਾਹੀ ਵਿਚ ਹੋਈ ਬੰਪਰ ਸੇਲ


Apple ਨੇ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ 10 ਲੱਖ ਤੋਂ ਜ਼ਿਆਦਾ ਫੋਨ ਸੈੱਲ ਹੋਣ ਦਾ ਦਾਅਵਾ ਕੀਤਾ ਹੈ। ਇਕ ਰਿਪੋਰਟ ਦੇ ਅਨੁਸਾਰ ਜਨਵਰੀ ਤੋਂ ਮਾਰਚ ਦੇ ਵਿਚਕਾਰ iPhone 11 ਆਈਫੋਨ 11 ਤੇ iPhone XR ਦਾ ਕੰਪਨੀ ਦੇ ਕੁਲ ਸ਼ਿਪਮੈਂਟ ਵਿਚ 67 ਪ੍ਰਤੀਸ਼ਤ ਹਿੱਸਾ ਸੀ। ਕੰਪਨੀ ਨੂੰ ਹੋਰ ਵੀ ਵਿਕਰੀ ਹੋਣ ਦੀ ਉਮੀਦ ਹੈ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904