ਨਵੀਂ ਦਿੱਲੀ: ਟੈਕ ਕੰਪਨੀ ਐਪਲ ਨੇ ਚਾਈਨੀਜ਼ ਐਪ ਸਟੋਰ 'ਤੇ ਵੱਡੀ ਕਾਰਵਾਈ ਕੀਤੀ ਹੈ। ਐਪਲ ਨੇ ਚਾਈਨੀਜ਼ ਐਪ ਸਟੋਰ ਤੋਂ 29,800 ਐਪ ਹਟਾ ਦਿੱਤੀਆਂ ਹਨ। ਇਸ ਵਿੱਚ ਹਜ਼ਾਰਾਂ ਵੀਡੀਓ ਗੇਮ ਐਪਸ ਸ਼ਾਮਲ ਹਨ। ਐਪਲ ਨੇ ਇਹ ਕਾਰਵਾਈ ਚੀਨੀ ਮੋਬਾਈਲ ਗੇਮਿੰਗ ਕਾਨੂੰਨ ਨੂੰ ਪੂਰਾ ਨਾ ਕਰਨ ਕਾਰਨ ਕੀਤੀ ਹੈ। ਚੀਨ ਨੇ ਸਾਲ 2016 'ਚ ਪਹਿਲੀ ਵਾਰ ਇਸ ਕਾਨੂੰਨ ਨੂੰ ਪੇਸ਼ ਕੀਤਾ ਸੀ। ਇਹ ਮੰਨਿਆ ਜਾਂਦਾ ਹੈ ਕਿ ਐਪਲ ਥ੍ਰਡ ਪਾਰਟੀ ਦੇ ਐਪਸ ਲਈ ਨਵੇਂ ਸਕੇਲ ਦੀ ਵਰਤੋਂ ਕਰ ਰਿਹਾ ਹੈ। ਚੀਨੀ ਕਾਨੂੰਨ ਅਨੁਸਾਰ ਕਿਸੇ ਵੀ ਐਪ ਡਿਵੈਲਪਰ ਨੂੰ ਸੈਂਸਰਸ਼ਿਪ ਏਜੰਸੀ ਤੋਂ ਲਾਇਸੈਂਸ ਲੈਣ ਦੀ ਜ਼ਰੂਰਤ ਹੁੰਦੀ ਹੈ। ਜੇ ਅਦਾਇਗੀਸ਼ੁਦਾ ਡਾਉਨਲੋਡ ਦਾ ਵਿਕਲਪ ਐਪ ਵਿੱਚ ਦਿੱਤਾ ਗਿਆ ਹੈ, ਤਾਂ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ, ਲਾਇਸੈਂਸ ਲੈਣ ਵਿੱਚ ਮਹੀਨਿਆਂ ਦਾ ਸਮਾਂ ਲੱਗਦਾ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਮਤਾਬਿਕ ਕਰੀਬ 26 ਹਜ਼ਾਰ ਗੇਮਿੰਗ ਐਪ ਬਿਨ੍ਹਾਂ ਲਾਈਸੈਂਸ ਵਾਲੇ ਸੀ। ਚੀਨ ਦੇ ਕਾਨੂੰਨ 'ਚ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਸ ਕਾਰਨ ਐਪਲੀਕੇਸ਼ਨ ਨੂੰ ਪ੍ਰਵਾਨਗੀ ਦੇ ਕਈ ਮਹੀਨੇ ਲੱਗਦੇ ਹਨ। ਹਾਲਾਂਕਿ, ਬਹੁਤ ਸਾਰੀਆਂ ਰੁਕਾਵਟਾਂ ਸਿਰਫ ਗੇਮਜ਼ ਸਰਵਾ 'ਤੇ ਲਾਈਆਂ ਗਈਆਂ ਹਨ।
ਐਪਲ ਕੰਪਨੀ ਇਸ ਤੋਂ ਪਹਿਲਾਂ ਵੀ ਚੀਨ ਤੇ ਕਈ ਵਾਰ ਕਾਰਵਾਈ ਕਰ ਚੁੱਕੀ ਹੈ। ਜੁਲਾਈ 2020 'ਚ ਐਪਲ ਐਪ ਸਟਾਰ ਨੇ 2500 ਤੋਂ ਵੱਧ ਐਪਸ ਹਟਾਈਆਂ ਸਨ।