ਨਵੀਂ ਦਿੱਲੀ: ਇਸ ਸਾਲ Apple ਨੇ ਆਈਫੋਨ 11 ਸੀਰੀਜ਼ ਦੇ ਤਿੰਨ ਫੋਨ ਲੌਂਚ ਕੀਤੇ ਸੀ। ਹੁਣ ਖ਼ਬਰਾਂ ਹਨ ਕਿ ਅਗਲੇ ਸਾਲ ਕੰਪਨੀ 5ਜੀ ਤਕਨੀਕ ਨਾਲ ਲੈਣ ਆਈਫੋਨ ਦੇ ਤਿੰਨ ਮਾਡਲ ਲਾਂਚ ਕਰ ਸਕਦੀ ਹੈ। ਇਸ ਬਾਰੇ ਕਈ ਜਾਣਕਾਰੀਆਂ ਪਹਿਲੀ ਹੀ ਸਾਹਮਣੇ ਆਈ ਸੀ। ਰਿਪੋਰਟਾਂ ਦੀ ਮਨੀਏ ਤਾਂ ਐਪਲ ਨੇ ਨਵੇਂ ਫਿਹੋਨੲ 5ਘ ਕਵਾਲਕਾਮ ਮਾਡੇਮ ਦੇ ਨਾਲ ਆ ਸਕਦਾ ਹੈ। ਹੁਣ ਨਵੀਂ ਰਿਪੋਰਟ ‘ਚ ਸਾਨੂੰ ਐਪਲ ਦੇ ਅਗਲੇ ਮਾਡਲ ਦੀ ਵਧੇਰੇ ਜਾਣਕਾਰੀ ਮਿਲੀ ਹੈ।
Nikkei Asian ਦੇ ਇੱਕ ਰਿਪੋਰਟ ਮੁਤਾਬਕ Apple ਅਗਲੇ ਸਾਲ 5ਜੀ ਕਨੈਕਟੀਵਿਟੀ ਦੇ ਨਾਲ ਤਿੰਨ ਨਵੇਂ ਆਈਫੌਨ ਮਾਡਲ ਲਾਂਚ ਕਰੇਗਾ। ਇਹ ਆਈਫੋਨ ਮਾਡਲ ਕਵਾਲਕਾਮ ਦੇ X55 5G ਮਾਡੇਮ ਵੱਲੋਂ ਕੰਮ ਕਰਨਗੇ ਅਤੇ ਐਪਲ ਦੀ ਅਗਲੀ ਜੈਨਰੈਸ਼ਨ ਦੇ ਪ੍ਰੋਸੈਸਰ ‘ਤੇ ਚਲਣਗੇ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਨੇ ਆਪਣੇ 5ਜੀ ਆਈਫੋਨਸ ਦੇ ਲਈ ਇੱਕ ਜ਼ਿਆਦਾ ਤੋਂ ਜ਼ਿਆਦਾ ਵਿਕਰੀ ਦਾ ਟੀਚਾ ਤੈਅ ਕੀਤਾ ਹੈ। ਕੰਪਨੀ ਅਗਲੇ ਸਾਲ ਘੱਟ ਤੋਂ ਘੱਟ 8 ਕਰੋੜ 5ਜੀ ਆਈਫੋਨ ਨੂੰ ਸ਼ਿਪ ਕਰਨ ਦੀ ਯੋਜਨਾ ਬਣਾ ਰਹੀ ਹੈ।
Apple ਦੇ ਨਵੇਂ 5G iPhone ਬਾਰੇ ਜਾਣਕਾਰੀ ਆਈ ਸਾਹਮਣੇ, ਜਾਣੋ ਕੀ ਹੋਵੇਗਾ ਖਾਸ
ਏਬੀਪੀ ਸਾਂਝਾ
Updated at:
01 Nov 2019 04:12 PM (IST)
ਇਸ ਸਾਲ Apple ਨੇ ਆਈਫੋਨ 11 ਸੀਰੀਜ਼ ਦੇ ਤਿੰਨ ਫੋਨ ਲੌਂਚ ਕੀਤੇ ਸੀ। ਹੁਣ ਖ਼ਬਰਾਂ ਹਨ ਕਿ ਅਗਲੇ ਸਾਲ ਕੰਪਨੀ 5ਜੀ ਤਕਨੀਕ ਨਾਲ ਲੈਣ ਆਈਫੋਨ ਦੇ ਤਿੰਨ ਮਾਡਲ ਲਾਂਚ ਕਰ ਸਕਦੀ ਹੈ। ਇਸ ਬਾਰੇ ਕਈ ਜਾਣਕਾਰੀਆਂ ਪਹਿਲੀ ਹੀ ਸਾਹਮਣੇ ਆਈ ਸੀ।
- - - - - - - - - Advertisement - - - - - - - - -