ਨਵੀਂ ਦਿੱਲੀ: ਐਪਲ ਟੀਵੀ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਜੀ ਹਾਂ Apple TV+ ਦੀ ਸ਼ੁਰੂਆਤ ਇੱਕ ਨਵੰਬਰ ਤੋਂ ਹੋ ਗਈ ਹੈ ਤੇ ਗਾਹਕ ਇਸ ਸਰਵਿਸ ਨੂੰ 99 ਰੁਪਏ ਪ੍ਰਤੀ ਮਹੀਨਾ ਦੇ ਕੇ ਐਕਟਿਵ ਕਰ ਸਕਦੇ ਹਨ। ਇਸ ਸਰਵਿਸ ਨੂੰ ਭਾਰਤ ਸਣੇ 100 ਦੇਸ਼ਾਂ ‘ਚ ਸ਼ੁਰੂ ਕੀਤਾ ਗਿਆ ਹੈ। ਐਪਲ ਆਪਣੇ ਟੀਵੀ ਪਲੱਸ ਸਰਵਿਸ ਰਾਹੀਂ ਪ੍ਰੀਮੀਅਮ ਸਬਸਕ੍ਰਿਪਸ਼ਨ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੈਟਫਲੀਕਸ ਤੇ ਐਮਜੌਨ ਪ੍ਰਾਈਨ ਨੂੰ ਟੱਕਰ ਦੇਣਾ ਚਾਹੁੰਦਾ ਹੈ।

ਦੱਸ ਦਈਏ ਕਿ Apple TV+ ਦੀ ਸੇਵਾ ਸਿਰਫ ਐਪਡ ਡਿਵਾਇਸ ਤਕ ਹੀ ਲਿਮਟਿਡ ਨਹੀਂ ਰਹੇਗੀ। ਇਸ ਦਾ ਫਾਇਦਾ ਯੂਜ਼ਰਸ ਕੁਝ ਐਂਡ੍ਰਾਇਡ ਸਮਾਰਟ ਟੀਵੀ ‘ਤੇ ਵੀ ਚੁੱਕ ਸਕਣਗੇ। ਜਦਕਿ ਐਂਡ੍ਰਾਇਡ ਫੋਨ ‘ਤੇ ਇਹ ਸੇਵਾ ਉਪਲੱਬਧ ਨਹੀਂ ਰਹੇਗੀ। ਖ਼ਬਰ ਹੈ ਕਿ ਕੰਪਨੀ ਆਉਣ ਵਾਲੇ ਸਮੇਂ ‘ਚ ਕੁਝ ਹੋਰ ਐਂਡ੍ਰਾਇਡ ਸਮਾਰਟ ਟੀਵੀ ‘ਤੇ ਐਪਲ ਟੀਵੀ ਪਲੱਸ ਸੁਵਿਧਾ ਉਪਲੱਬਧ ਕਰਵਾ ਸਕਦੀ ਹੈ।
Apple TV+ ਦੀ ਸਰਵਿਸ ਆਈਫੋਨ, ਆਈਫੈਡ, ਮੈਕਬੁਕ ‘ਚ ਐਪਲ ਟੀਵੀ ਐਪ ‘ਤੇ ਉਪਲੱਬਧ ਰਹੇਗੀ। ਇਸ ਲਈ ਯੂਜ਼ਰਸ ਨੂੰ 99 ਰੁਪਏ ਮਹੀਨੇ ਦਾ ਚਾਰਜ ਦੇਣਾ ਪਵੇਗਾ। ਸ਼ੁਰੂਆਤ ‘ਚ ਸੱਤ ਦਿਨਾਂ ਲਈ ਫਰੀ ਟ੍ਰਾਈਲ ਦਿੱਤਾ ਜਾ ਰਿਹਾ ਹੈ। ਜਦਕਿ ਕਸਟਮਰ ਨਵਾਂ ਆਈਫੋਨ, ਆਈਪੈਡ ਤੇ ਮੈਕਬੁੱਕ ਗੈਜੇਟ ਖਰੀਦਣ ‘ਤੇ ਇੱਕ ਸਾਲ ਦੀ ਸਬਸਕ੍ਰਿਪਸ਼ਨ ਫਰੀ ਹਾਸਲ ਕਰ ਸਕਦੇ ਹਨ।