Mercenary spyware Attacks: ਕੈਲੀਫੋਰਨੀਆ ਦੇ ਪ੍ਰੀਮੀਅਮ ਟੈਕ ਬ੍ਰਾਂਡ ਐਪਲ ਨੇ ਉਪਭੋਗਤਾਵਾਂ ਨੂੰ ਖਤਰਨਾਕ ਮਾਲਵੇਅਰ ਹਮਲੇ ਬਾਰੇ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਭਾਰਤ ਅਤੇ 92 ਹੋਰ ਦੇਸ਼ਾਂ 'ਚ ਸਮਾਰਟਫੋਨ ਯੂਜ਼ਰਸ ਨੂੰ 'ਮਰਸੇਨਰੀ ਸਪਾਈਵੇਅਰ' ਦੀ ਮਦਦ ਨਾਲ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਐਪਲ ਨੇ ਕਿਹਾ ਹੈ ਕਿ ਇਸ ਮਾਲਵੇਅਰ ਅਟੈਕ ਦੇ ਜ਼ਰੀਏ ਹਮਲਾਵਰ ਯੂਜ਼ਰਸ ਦੇ ਡਿਵਾਈਸਾਂ ਤੱਕ ਪਹੁੰਚ ਕਰਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


 


ਇਕਨਾਮਿਕ ਟਾਈਮਜ਼ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ NSO ਗਰੁੱਪ ਦੇ ਪੈਗਾਸਸ ਮਾਲਵੇਅਰ ਦੀ ਤਰ੍ਹਾਂ ਕਿਰਾਏ ਦੇ ਸਪਾਈਵੇਅਰ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਦਾ ਪਤਾ ਲਗਾਉਣਾ ਆਸਾਨ ਨਹੀਂ ਹੈ। ਐਪਲ ਵੱਲੋਂ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਇਹ ਮਾਲਵੇਅਰ ਦੂਜੇ ਸਾਈਬਰ ਹਮਲਿਆਂ ਲਈ ਵਰਤੇ ਜਾਣ ਵਾਲੇ ਮਾਲਵੇਅਰ ਨਾਲੋਂ ਵੱਖਰਾ ਅਤੇ ਖ਼ਤਰਨਾਕ ਹੈ। ਇਸਦੀ ਵਰਤੋਂ ਉਪਭੋਗਤਾਵਾਂ 'ਤੇ ਰਿਮੋਟ ਤੋਂ ਹਮਲਾ ਕਰਨ ਲਈ ਕੀਤੀ ਜਾ ਸਕਦੀ ਹੈ।



ਕੰਪਨੀ ਨੇ ਭਾਰਤ 'ਚ ਆਪਣੇ ਸਪੋਰਟ ਪੇਜ ਨੂੰ ਅਪਡੇਟ ਕੀਤਾ ਹੈ ਅਤੇ ਯੂਜ਼ਰਸ ਨੂੰ ਦੱਸਿਆ ਹੈ ਕਿ ਉਹ ਆਪਣੇ ਸਮਾਰਟਫੋਨ ਨੂੰ ਸਪਾਈਵੇਅਰ ਹਮਲਿਆਂ ਤੋਂ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ। ਐਪਲ ਨੇ ਕਿਹਾ ਹੈ ਕਿ ਆਈਫੋਨ ਯੂਜ਼ਰਸ 'ਤੇ ਰਿਮੋਟ ਅਟੈਕ ਕਰਨ ਲਈ ਨਵੇਂ ਸਪਾਈਵੇਅਰ ਅਤੇ ਮਾਲਵੇਅਰ ਦੀ ਮਦਦ ਲਈ ਜਾ ਸਕਦੀ ਹੈ। ਹਮਲਾਵਰ ਇਸ ਆਧਾਰ 'ਤੇ ਹਮਲਾ ਕਰ ਸਕਦੇ ਹਨ ਕਿ ਉਪਭੋਗਤਾ ਕੌਣ ਹੈ ਜਾਂ ਉਹ ਕੀ ਕਰਦਾ ਹੈ।



ਨਵੇਂ ਮਾਲਵੇਅਰ ਨਾਲ  ਵੱਖਰਾ ਗੱਲ ਇਹ ਹੈ ਕਿ ਰੇਂਡਮ ਡਿਵਾਈਸਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ, ਹਮਲਾਵਰ ਐਪਲ ਆਈਡੀ ਨਾਲ ਤੈਅ ਕਰ ਸਕਦੇ ਹਨ ਕਿ ਉਹ ਕਿਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਕੰਪਨੀ ਆਪਣੇ ਉਪਭੋਗਤਾਵਾਂ ਨੂੰ ਚੇਤਾਵਨੀ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਅਣਜਾਣ ਲਿੰਕਾਂ 'ਤੇ ਕਲਿੱਕ ਨਾ ਕਰਨ ਜਾਂ ਆਪਣੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦੇ ਰਹੀ ਹੈ।