ਚੰਡੀਗੜ੍ਹ: Apple ਭਾਰਤ 'ਚ ਆਪਣਾ ਪਹਿਲਾ ਆਨਲਾਈਨ ਸਟੋਰ 23 ਸਤੰਬਰ ਨੂੰ ਲੌਂਚ ਕਰਨ ਜਾ ਰਿਹਾ ਹੈ। Apple ਦੇ ਸੀਈਓ ਟਿਮ ਕੁਕ ਨੇ ਟਵਿਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। iPhone ਨਿਰਮਾਤਾ ਨੇ ਸ਼ੁੱਕਰਵਾਰ ਕਿਹਾ ਦੇਸ਼ ਦੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਉਂਕਿ ਇਸ ਸੀਜ਼ਨ 'ਚ ਹਰ ਸਾਲ ਰਿਟੇਲਰਸ ਲਈ ਵਿਕਰੀ ਦੇ ਲਿਹਾਜ਼ ਤੋਂ ਬਿਹਤਰ ਮੌਕਾ ਹੁੰਦਾ ਹੈ।


ਕੰਪਨੀ ਅਜੇ ਭਾਰਤ 'ਚ ਆਪਣੇ ਪ੍ਰੋਡਕਟਸ ਥਰਡ ਪਾਰਟੀ ਵੈਂਡਰਸ ਤੇ ਈ-ਕਾਮਰਸ ਸਾਈਟ ਜਿਵੇਂ Amazon.com ਤੇ ਫਲਿਪਕਾਰਟ ਜ਼ਰੀਏ ਵੇਚਦੀ ਹੈ।


ਵੱਡਾ ਬਾਜ਼ਾਰ ਭਾਰਤ:

ਸਮਾਰਟਫੋਨ ਮੇਕਰਸ ਲਈ ਭਾਰਤ ਵੱਡਾ ਬਾਜ਼ਾਰ ਹੈ। ਇੱਥੇ ਕਰੀਬ ਇੱਕ ਬਿਲੀਅਨ ਤੋਂ ਜ਼ਿਆਦਾ ਗਾਹਕ ਹਨ ਜਿਨ੍ਹਾਂ 'ਚੋਂ ਇੱਕ ਤਿਹਾਈ ਬੇਸਿਕ ਹੈਂਡਸੈੱਟ 'ਤੇ ਨਿਰਭਰ ਹਨ। ਸਮਾਰਟਫੋਨ ਮੇਕਰਸ ਲਈ ਇੱਥੇ ਵਿਕਾਸ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਇਸ ਤੋਂ ਇਲਾਵਾ ਇੱਥੇ ਡਿਵਾਈਸ ਦੀ ਮੇਕਿੰਗ ਲਈ ਸਸਤੀ ਲੇਬਰ ਵੀ ਮਿਲ ਜਾਂਦੀ ਹੈ। Apple ਦੱਖਣੀ ਭਾਰਤੀ ਸੂਬਿਆਂ 'ਚ ਫੌਕਸਕੌਨ ਤੇ ਵਿਸਟ੍ਰੌਨ ਦੇ ਪਲਾਂਟਸ 'ਚ iPhone 11 ਸਮੇਤ ਕੁਝ ਸਮਾਰਟਫੋਨ ਨੂੰ ਅਸੈਂਬਲ ਕਰਦਾ ਹੈ।


ਦਿਲਜੀਤ ਦੋਸਾਂਝ ਬਣੇਗਾ ਰੰਨਾਂ 'ਚ ਧੰਨਾ, ਆਖਰ ਕਿਉਂ?


ਇਸ ਹਫਤੇ ਐਪਲ ਨੇ ਵਰਚੂਅਲ ਫਿਟਨੈਸ ਸਰਵਿਸ ਸ਼ੁਰੂ ਕੀਤੀ। ਇਹ ਸਰਵਿਸ ਖਾਸ ਤੌਰ 'ਤੇ ਉਨ੍ਹਾਂ ਆਈਫੋਨ ਯੂਜ਼ਰਸ ਲਈ ਹੈ ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਘਰ ਤੋਂ ਕੰਮ ਕਰ ਰਹੇ ਹਨ।


ਖੇਤੀ ਬਿੱਲਾਂ 'ਤੇ ਸਿਆਸਤ ਗਰਮਾਈ: ਹਰਸਿਮਰਤ ਹੱਥੋਂ ਖੁੱਸੀ ਕੁਰਸੀ, ਕਿਸਾਨਾਂ ਦਾ ਰੋਹ ਬਰਕਰਾਰ, ਮੋਦੀ ਦਾ ਇਹ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ