iPhone 15 Price: ਐਪਲ ਨੇ ਆਪਣੀ iPhone 16 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਐਪਲ ਇੰਟੈਲੀਜੈਂਸ ਦੇ ਨਾਲ ਲਿਆਂਦਾ ਗਿਆ ਹੈ। ਇਸ ਵਾਰ ਸਾਰੇ ਮਾਡਲਾਂ 'ਚ ਐਕਸ਼ਨ ਬਟਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਾਰੇ ਆਈਫੋਨ ਮਾਡਲਾਂ ਵਿੱਚ ਇੱਕ 48MP ਮੁੱਖ ਕੈਮਰਾ ਹੈ।
ਉਧਰ, ਨਵੇਂ ਆਈਫੋਨ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਪੁਰਾਣੇ ਆਈਫੋਨ 15 ਤੇ ਆਈਫੋਨ 14 ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਜੇਕਰ ਤੁਸੀਂ ਸਸਤੇ 'ਚ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਪੁਰਾਣੇ ਮਾਡਲਾਂ 'ਚ 10,000 ਰੁਪਏ ਤੋਂ ਜ਼ਿਆਦਾ ਦੀ ਕਟੌਤੀ ਕੀਤੀ ਗਈ ਹੈ।
ਆਈਫੋਨ 15 ਦੀ ਕੀਮਤ
ਆਈਫੋਨ 16 ਦੇ 128 ਜੀਬੀ ਵੇਰੀਐਂਟ ਦੀ ਸ਼ੁਰੂਆਤੀ ਕੀਮਤ $799 ਤੇ ਆਈਫੋਨ 16 ਪਲੱਸ ਲਈ $899 ਰੱਖੀ ਗਈ ਹੈ। ਇਸ ਦੇ ਨਾਲ ਹੀ ਐਪਲ ਦਾ ਪੁਰਾਣਾ ਆਈਫੋਨ 15 ਹੁਣ ਕਰੀਬ 10 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ। ਇਸ ਲਈ ਗਾਹਕਾਂ ਨੂੰ ਹੁਣ 128 ਜੀਬੀ ਵੇਰੀਐਂਟ ਲਈ $699 (58,688 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
ਆਈਫੋਨ 14 ਦੀ ਕੀਮਤ 'ਚ ਵੀ ਕਟੌਤੀ
Apple iPhone 14 ਨੂੰ ਵੀ ਹੁਣ $599 ਯਾਨੀ ਲਗਪਗ 50,000 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਕੀਮਤ ਇਸ ਦੇ 128 ਜੀਬੀ ਸਟੋਰੇਜ ਵੇਰੀਐਂਟ ਲਈ ਹੈ। ਹੁਣ ਤੁਸੀਂ iPhone SE ਨੂੰ $429, ਲਗਪਗ 36,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ।
iPhone 16 ਸੀਰੀਜ਼ ਦੀ ਕੀਮਤ
ਆਈਫੋਨ 16
128GB: 79,900 ਰੁਪਏ
256GB: 89,900 ਰੁਪਏ
512GB: 1,09,900 ਰੁਪਏ
ਆਈਫੋਨ 16 ਪਲੱਸ
128GB: 89,900 ਰੁਪਏ
256GB: 99,900 ਰੁਪਏ
512GB: 1,19,900 ਰੁਪਏ
ਆਈਫੋਨ 16 ਪ੍ਰੋ
128GB: 1,19,900 ਰੁਪਏ
256GB: 1,29,900 ਰੁਪਏ
512GB: 1,49,900 ਰੁਪਏ
1TB: 1,69,900 ਰੁਪਏ
ਆਈਫੋਨ 16 ਪ੍ਰੋ ਮੈਕਸ
256GB: 1,44,900 ਰੁਪਏ
512GB: 1,64,900 ਰੁਪਏ
1TB: 1,84,900 ਰੁਪਏ
ਆਈਫੋਨ 16 ਤੇ ਆਈਫੋਨ 16 ਪਲੱਸ ਦੀ ਪ੍ਰੀ-ਬੁਕਿੰਗ ਅੱਜ ਤੋਂ ਐਪਲ ਦੀ ਵੈੱਬਸਾਈਟ ਤੇ ਭਾਰਤ 'ਚ ਐਪਲ ਸਟੋਰ ਸਾਕੇਤ ਦਿੱਲੀ ਤੇ ਮੁੰਬਈ ਦੇ ਸਟੋਰਾਂ 'ਤੇ ਸ਼ੁਰੂ ਹੋਵੇਗੀ। ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ A18 ਬਾਇਓਨਿਕ ਪ੍ਰਦਾਨ ਕੀਤਾ ਹੈ। ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ ਐਪਲ ਇੰਟੈਲੀਜੈਂਸ ਫੀਚਰ ਦਿੱਤਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।