ਨਵੀਂ ਦਿੱਲੀ: ਗੇਮਿੰਗ ਫ਼ੋਨ ਲਈ ਜਾਣੇ ਜਾਂਦੀ ਕੰਪਨੀ Asus ਨੇ ਆਪਣੀ ਨਵੀਂ ਸੀਰੀਜ਼ ROG Phone 5 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲੜੀ ਅਧੀਨ ਤਿੰਨ ਸਮਾਰਟਫ਼ੋਨ ਲਾਂਚ ਕੀਤੇ ਗਏ ਹਨ। ਕੰਪਨੀ ਨੇ ROG Phone 5, ROG Phone 5 Pro ਤੇ ROG Phone 5 Ultimate ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੇ ਇੱਕ ਮਾਡਲ ਵਿੱਚ 18GB ਰੈਮ ਦਿੱਤੇ ਗਏ ਹਨ।
Asus ROIG Phone 5 + 128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 49,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ 12GB ਰੈਮ + 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 57,999 ਰੁਪਏ ਹੈ। ਇਸ ਤੋਂ ਇਲਾਵਾ Asus ROG Phone 5 Pro ਦੇ 16GB ਰੈਮ + 512GB ਸਟੋਰੇਜ ਵਾਲੇ ਵੇਰੀਐਂਟ ਨੂੰ 69,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ Asus ROG Phone 5 Ultimate ਦਾ 18GB ਰੈਮ + 512GB ਸਟੋਰੇਜ ਵਾਲਾ ਵੇਰੀਐਂਟ 79,999 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ।
Asus ROG Phone 5 ਵਿੱਚ 6.7 ਇੰਚ ਫ਼ੁਲ ਐੱਚਡੀ + AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਨੂੰ ਕੌਰਨਿੰਗ ਗੋਰੀਲਾ ਗਲਾਸ ਨਾਲ ਸੁਰੱਖਿਅਤ ਕੀਤਾ ਗਿਆ ਹੈ। ਫ਼ੋਨ ਆਕਟਾ ਕੋਰ ਕੁਐਲਕਾਮ ਸਨੈਪਡ੍ਰੈਗਨ 888 ਪ੍ਰੋਸੈੱਸਰ ਨਾਲ ਲੈਸ ਹੈ। ਇਸ ਫ਼ੋਨ ’ਚ ਹੁਣ ਤੱਕ ਸਭ ਤੋਂ ਵੱਧ 18GB ਰੈਮ ਦਿੱਤੇ ਗਏ ਹਨ। ਨਾਲ ਹੀ ਫ਼ੋਨ ਵਿੱਚ 512GB ਇੰਟਰਨਲ ਸਟੋਰੇਜ ਹੈ।
ROG Phone 3 ਵਾਂਗ Asus ROG Phone 5 ਵਿੱਚ AirTrigger 5, ਡਿਊਏਲ ਫ਼੍ਰੰਟ-ਫ਼ਾਈਰਿੰਗ ਸਪੀਕਰਜ਼, ਮਲਟੀ-ਐਂਟੀਨਾ ਵਾਇ-ਫ਼ਾਇ ਤੇ ਕੁਐਡ ਮਾਈਕ ਨਾਇਸ ਕੈਂਸਲਿੰਗ ਸਿਸਟਮ ਫ਼ੀਚਰਜ਼ ਦਿੱਤੇ ਗਏ ਹਨ।
Asus ROG Phone 5 ’ਚ ਟ੍ਰਿਪਲ ਰੀਅਰ ਕੈਰਾ ਸੈੱਟਅੱਪ ਹੈ, ਜੋ ਐੱਫ਼/1.8 ਅਪਰਚਰ 64 ਮੈਗਾਪਿਕਸਲ ਪ੍ਰਾਇਮਰੀ ਸੋਨੀ ਆਈਐਮਐਕਸ 686 ਸੈਂਸਰ, ਐੱਫ਼/2.4 ਅਪਰਚਰ ਵਾਲੇ 13 ਮੈਗਾਪਿਕਸਲ ਅਲਟ੍ਰਾ ਵਾਈਡ ਐਂਗਲ ਲੈਨਜ਼ ਤੇ 5 ਮੈਗਾਪਿਕਸਲ ਮੈਕ੍ਰੋ ਲੈਨਜ਼ ਨਾਲ ਆਉਂਦਾ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਫ਼ੋਨ ’ਚ 24 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਪਾਵਰ ਲਈ ਫ਼ੋਨ ਵਿੱਚ 6,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।
Asus ROG Phone 5 ਸਮਾਰਟਫ਼ੋਨ ਦਾ ਭਾਰਤ ’ਚ ਮੁਕਾਬਲਾ iPhone 12 ਨਾਲ ਹੋਵੇਗਾ। ਇਸ ਕੀਮਤ ਨੇੜੇ-ਤੇੜੇ ਭਾਰਤ ’ਚ ਆਈਫ਼ੋਨ 12 ਹੈ। ਆਈਫ਼ੋਨ ਦੀ ਸ਼ੁਰੂਆਤੀ ਕੀਮਤ ਭਾਰਤ ਵਿੱਚ 79,990 ਰੁਪਏ ਹੈ, ਇਸ ਕੀਮਤ ਵਿੱਚ ਤੁਹਾਨੂੰ ਇਸ ਫ਼ੋਨ ਦਾ 64GB ਵਾਲਾ ਵੇਰੀਐਂਟ ਮਿਲੇਗਾ। 128GB ਵਾਲੇ ਵੇਰੀਐਂਟ ਮਾਡਲ ਦੀ ਕੀਮਤ 84,990 ਰੁਪਏ ਹੈ। ਇਸ ਤੋਂ ਇਲਾਵਾ iPhone 12 ਦੇ 256GB ਵਾਲੇ ਵੇਰੀਐਂਟ ਦੀ ਕੀਮਤ 94,990 ਰੁਪਏ ਹੈ।