ਟਿਕਟੌਕ ਇੰਡੀਆ ਦੇ ਮੁਖੀ ਨਿਖਿਲ ਗਾਂਧੀ ਨੇ ਟਵਿੱਟਰ 'ਤੇ ਇੱਕ ਪੋਸਟ ਜ਼ਰੀਏ ਕਿਹਾ ਹੈ
ਭਾਰਤ ਸਰਕਾਰ ਨੇ 59 ਐਪਸ' ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਆਰਡਰ ਦੀ ਪਾਲਣਾ ਕਰ ਰਹੇ ਹਾਂ। ਇਸ ਲਈ, ਅਸੀਂ ਸਰਕਾਰੀ ਏਜੰਸੀਆਂ ਨੂੰ ਵੀ ਮਿਲਾਂਗੇ ਤੇ ਆਪਣਾ ਪੱਖ ਪੇਸ਼ ਕਰਾਂਗੇ।-
ਉਸ ਨੇ ਅੱਗੇ ਕਿਹਾ ਕਿ
ਟਿਕਟੌਕ ਭਾਰਤ ਦੇ ਕਾਨੂੰਨ ਦਾ ਸਤਿਕਾਰ ਕਰਦਾ ਹੈ। ਟਿਕਟੌਕ ਨੇ ਭਾਰਤ ਦੇ ਲੋਕਾਂ ਦਾ ਡਾਟਾ ਚੀਨੀ ਸਰਕਾਰ ਸਮੇਤ ਕਿਸੇ ਵਿਦੇਸ਼ੀ ਸਰਕਾਰ ਨੂੰ ਨਹੀਂ ਭੇਜਿਆ। ਭਾਵੇਂ ਸਾਨੂੰ ਇਹ ਕਰਨ ਲਈ ਕਿਹਾ ਵੀ ਜਾਂਦਾ, ਅਸੀਂ ਅਜਿਹਾ ਕਦੇ ਨਾ ਕਰਦੇ। -
ਟਿਕਟੌਕ ਨੇ ਦਾਅਵਾ ਕੀਤਾ ਹੈ ਕਿ ਟਿਕਟੌਕ 14 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ ਤੇ ਇਸ ਵਿੱਚ ਲੱਖਾਂ ਯੂਜ਼ਰਸ ਹਨ, ਜਿਨ੍ਹਾਂ ਵਿੱਚ ਕਲਾਕਾਰ, ਕਹਾਣੀਕਾਰ, ਅਧਿਆਪਕ ਸ਼ਾਮਲ ਹਨ ਜੋ ਆਪਣੀ ਰੋਜ਼ੀ ਰੋਟੀ ਲਈ ਇਸ ‘ਤੇ ਨਿਰਭਰ ਕਰਦੇ ਹਨ। ਟਿਕਟੌਕ ਨੇ ਇਹ ਵੀ ਦਾਅਵਾ ਕੀਤਾ ਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਪਹਿਲੀ ਵਾਰ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ।
ਸਰਕਾਰੀ ਪਾਬੰਦੀ ਤੋਂ ਬਾਅਦ ਗੂਗਲ ਨੇ ਟਿਕਟੌਕ ਸਮੇਤ ਸਾਰੇ ਪਾਬੰਦੀਸ਼ੁਦਾ ਐਪਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਪਾਬੰਦੀਸ਼ੁਦਾ ਐਪਸ ਐਪਲ ਸਟੋਰ ਉੱਤੇ ਵੀ ਡਾਉਨਲੋਡ ਲਈ ਉਪਲਬਧ ਨਹੀਂ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ