BGMI 1.6 Update: PUBG ਦੀ ਰਿਪਲੇਸਮੈਂਟ ਕਹੇ ਜਾਣ ਵਾਲੇ ਗੇਮ ‘ਬੈਟਲਗ੍ਰਾਉਂਡਸ ਮੋਬਾਈਲ ਇੰਡੀਆ’ (Battlegrounds Mobile India) ਲਈ ਗੇਮ ਨਿਰਮਾਤਾ ਕ੍ਰਾਫਟਨ ਨੇ 1.6 ਅਪਡੇਟ ਜਾਰੀ ਕੀਤਾ ਹੈ। ਇਸ ਨਵੇਂ ਅਪਡੇਟ ਵਿੱਚ, ਖਿਡਾਰੀ ਨੂੰ ਦੋ ਕਲਾਸਿਕ ਕ੍ਰੇਟ ਕੂਪਨ ਮੁਫਤ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਗੇਮ ਖੇਡਣ ਵਿੱਚ ਆਈਆਂ ਕੁਝ ਸਮੱਸਿਆਵਾਂ ਨੂੰ ਵੀ ਠੀਕ ਕੀਤਾ ਗਿਆ ਹੈ। ਕੰਪਨੀ ਨੇ ਬੀਜੀਐਮਆਈ 1.6 ਅਪਡੇਟ (BGMI 1.6 Update) ਦੇ ਪੈਚ ਨੋਟ ਨਾਲ ਕਈ ਨਵੇਂ ਫ਼ੀਚਰ ਜੋੜੇ ਗਏ ਹਨ। ਇਹ ਅਪਡੇਟ ਦੁਪਹਿਰ 3:30 ਵਜੇ ਤੱਕ ਉਪਲਬਧ ਰਹੇਗੀ। ਆਓ ਜਾਣਦੇ ਹਾਂ ਇਸ ਵਿੱਚ ਕੀ ਖਾਸ ਹੈ।
ਇਹ ਬਦਲਾਅ ਹੋਣਗੇ
ਬੈਟਲਗ੍ਰਾਉਂਡ ਮੋਬਾਈਲ ਇੰਡੀਆ ਗੇਮ ਵਿੱਚ ਫਲੋਰਾ ਮੇਨੈਸ ਮੋਡ, ਮਿਸ਼ਨ ਇਗਨੀਸ਼ਨ ਮੋਡ, ਘਾਤਕ ਪ੍ਰਦੂਸ਼ਣ ਇਵੈਂਟ, ਵੀਐਸ ਏਆਈ ਮੋਡ, ਫਲਾਈਟ ਰੂਟ, ਵਹੀਕਲ - ਬੈਲੇਂਸਿੰਗ, ਏਰੀਨਾ ਮੋਡ, ਟ੍ਰੇਨਿੰਗ ਮੈਦਾਨ/ਚੀਅਰ ਪਾਰਕ, ਸੀਜ਼ਨ ਸੀ 1 ਐਸ 2 (Flora Menace Mode, Mission Ignition mode, Fatal Contamination event, VS AI mode, Flight Route, Vehicle – Balancing, Arena Mode, Training Grounds/Cheer Park, Season C1S2), ਟ੍ਰਾਂਸਪੇਰੈਂਟ UI ਸੈਟਿੰਗਸ ਸਮੇਤ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ।
ਤੁਹਾਨੂੰ ਮਿਲਣਗੇ ਇਹ ਵਿਸ਼ੇਸ਼ ਫ਼ੀਚਰ
ਬੀਜੀਐਮਆਈ 1.6 (BGMI 1.6) ਅਪਡੇਟ ਦੇ ਨਵੇਂ ਫ਼ੀਚਰ ਵਿੱਚ, ਪਲੇਅਰ ਲੈਂਡਿੰਗ ਦੌਰਾਨ ਜਹਾਜ਼ ਦਾ ਰਸਤਾ ਮੈਪ ਤੋਂ ਬਾਹਰ ਆਉਣ ਤੋਂ ਬਾਅਦ ਵੀ ਵੇਖ ਸਕਦਾ ਹੈ। ਇਹ ਫ਼ੀਚਰ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸਾਬਤ ਹੋਵੇਗਾ, ਜੋ ਵਧੇਰੇ ਮੁਕਾਬਲੇ ਵਾਲੀਆਂ ਖੇਡਾਂ ਖੇਡਣ ਦੇ ਸ਼ੌਕੀਨ ਹਨ। ਇਸ ਤੋਂ ਇਲਾਵਾ, ਨਵੇਂ ਅਪਡੇਟ ਵਿੱਚ ਯੂਏਜ਼ੈਡ (UAZ) ਅਤੇ ਮਿੰਨੀਬਸ ਵਾਹਨ ਦੀ ਡਿਊਰੇਬਿਲਿਟੀ ਜਾਂ ਹੈਲਥ ਪੁਆਇੰਟ ਵੀ ਵਧਣਗੇ। ਇਸ ਦੇ ਨਾਲ ਹੀ, ਖਿਡਾਰੀ ਹੁਣ ਏਰਿਨਾ ਟ੍ਰੇਨਿੰਗ ਮੋਡ ਵਿੱਚ ਪੀ 1911, ਐਫ਼ਏਐਮਏਐਸ ਤੇ ਐਮਕੇ 12 (P1911, FAMAS ਅਤੇ Mk12) ਹਥਿਆਰ ਦੀ ਵਰਤੋਂ ਕਰਨ ਦੇ ਯੋਗ ਹੋਣਗੇ।
BGMI ਨੂੰ ਇੰਝ ਕਰੋ ਅਪਡੇਟ
ਬੀਜੀਐਮਆਈ 1.6 ਅਪਡੇਟ ਇੰਸਟਾਲ ਕਰਨ ਲਈ, ਪਹਿਲਾਂ ਗੂਗਲ ਪਲੇਅ ਸਟੋਰ ਤੇ ਜਾਓ ਅਤੇ ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (Battlegrounds Mobile India) ਲੱਭੋ।
ਹੁਣ BGMI ਦੇ ਸਾਹਮਣੇ ਦਿੱਤੇ ਗਏ ਅਪਡੇਟ ਦੇ ਵਿਕਲਪ 'ਤੇ ਟੈਪ ਕਰੋ।
ਅਜਿਹਾ ਕਰਨ ਤੋਂ ਬਾਅਦ ਇਹ ਡਾਉਨਲੋਡ ਹੋ ਜਾਵੇਗਾ।
ਹੁਣ ਗੇਮ ਸ਼ੁਰੂ ਕਰਨ ਤੋਂ ਬਾਅਦ, ਤੁਹਾਨੂੰ ਐਡੀਸ਼ਨਲ ਫਾਈਲ ਡਾਉਨਲੋਡ ਕਰਨੀ ਪਏਗੀ।
ਇਸ ਤੋਂ ਬਾਅਦ, ਗੇਮ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ, ਗੇਮ ਨਵੇਂ ਵਰਜ਼ਨ ਵਿੱਚ ਚੱਲਣੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ: ਅਮਰੀਕਾ 'ਚ ਸ਼ੁਰੂ ਹੋਈ ਪੋਸਟਰ ਵਾਰ, ਅੱਤਵਾਦੀ ਕੱਪੜਿਆਂ 'ਚ ਦਿਖਾਏ ਬਾਇਡਨ, ਨਾਲ ਲਿਖਿਆ ਇਹ ਸਲੋਗਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904