Be careful before social logging in: ਆਮ ਤੌਰ 'ਤੇ ਜਦੋਂ ਤੁਸੀਂ ਕਿਸੇ ਵੈੱਬਸਾਈਟ ਉੱਤੇ ਲੌਗ-ਇੰਨ ਕਰਦੇ ਹੋ ਤਾਂ ਤੁਹਾਡੇ ਕੋਲ ਫੇਸਬੁੱਕ ਜਾਂ ਗੂਗਲ ਖਾਤੇ ਤੋਂ ਲੌਗ-ਇੰਨ ਕਰਨ ਦਾ ਵਿਕਲਪ ਹੁੰਦਾ ਹੈ। ਇਸ ਨੂੰ ਸੋਸ਼ਲ ਲਾਗ-ਇੰਨ ਆਖਿਆ ਜਾਂਦਾ ਹੈ। ਅਨ-ਲਾਈਨ ਕੰਪਨੀਆਂ ਇਨ੍ਹਾਂ ਨੂੰ ਕਾਫ਼ੀ ਪਸੰਦ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਸਬ-ਸਕਰਾਈਬ ਬਾਰੇ ਪੂਰੀ ਜਾਣਕਾਰੀ ਉਨ੍ਹਾਂ ਨੂੰ ਤੁਰੰਤ ਮਿਲ ਜਾਂਦੀ ਹੈ।
ਕੰਪਨੀਆਂ ਦਾ ਕਹਿਣਾ ਹੈ ਕਿ ਸੋਸ਼ਲ ਲਾਗ-ਇੰਨ ਰੱਖਣ ਵਾਲੇ ਸਬ-ਸਕਰਾਈਬ ਨੂੰ ਇੱਕ ਹੋਰ ਪਾਸਵਰਡ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਇੱਕ ਹੀ ਪਾਸਵਰਡ ਨੂੰ ਕਈ ਵੈੱਬਸਾਈਟ ਉੱਤੇ ਇਸਤੇਮਾਲ ਕਰਨਾ ਵੀ ਸੁਰੱਖਿਆ ਦੇ ਆਧਾਰ ਉੱਤੇ ਖ਼ਤਰਨਾਕ ਹੈ। ਜੇਕਰ ਤੁਸੀਂ Android ਸਮਰਾਟਫੋਨ ਉੱਤੇ ਅਜਿਹਾ ਸੋਸ਼ਲ ਲਾਗ-ਇੰਨ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਬਾਰੇ ਵਿੱਚ ਬਹੁਤ ਜ਼ਿਆਦਾ ਡਾਟਾ ਕੰਪਨੀਆਂ ਦੇ ਕੋਲ਼ ਤੁਰੰਤ ਪਹੁੰਚ ਜਾਵੇਗਾ।
ਅਜਿਹੀ ਵੈੱਬਸਾਈਟ ਉੱਤੇ ਜੇਕਰ ਤੁਸੀਂ ਆਪਣਾ ਗੂਗਲ ਖਾਤੇ ਦਾ ਇਸਤੇਮਾਲ ਕਰਕੇ ਲਾਗ-ਇੰਨ ਕਰਦੇ ਹੋ ਤਾਂ ਇਹ ਜਾਣਕਾਰੀ ਲੈਣ ਜ਼ਰੂਰੀ ਹੈ ਕਿ ਗੂਗਲ ਕੋਲ਼ ਤੁਹਾਡੇ ਬਾਰੇ ਕੀ ਜਾਣਕਾਰੀ ਹੈ। ਗੂਗਲ ਕ੍ਰੋਮ ਨੂੰ ਤੁਹਾਡੇ ਗੂਗਲ ਖਾਤੇ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਦੂਜਾ ਗੂਗਲ ਦੇ ਪ੍ਰੋਡਕਟਸ ਨੂੰ ਵੀ ਤੁਹਾਡੇ ਗੂਗਲ ਖਾਤੇ ਬਾਰੇ ਪੂਰੀ ਜਾਣਕਾਰੀ ਹੋ ਸਕਦੀ ਹੈ। ਆਪਣੇ ਗੂਗਲ ਖਾਤੇ ਉੱਤੇ ਲੌਗ-ਇੰਨ ਕਰ ਇਸ ਲਿੰਕ ਉੱਤੇ ਐਪ ਨੂੰ ਜੋ ਵੀ ਜਾਣਕਾਰੀ ਲੈਣ ਦੀ ਆਗਿਆ, ਜੇਕਰ ਤੁਸੀਂ ਦਿੱਤੀ ਹੈ ਤਾਂ ਇਸ ਬਾਰੇ ਇੱਕ ਵਾਰ ਫਿਰ ਤੋਂ ਸੋਚ ਲਓ।
ਜੇਕਰ ਕਿਸੇ ਵੀ ਐਪ ਨੂੰ ਤੁਸੀਂ ਨਹੀਂ ਜਾਣਦੇ ਤੇ ਉਹ ਤੁਹਾਡੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਤੁਰੰਤ ਹਟਾ ਦੇਵੋ। ਇਸ ਤਰ੍ਹਾਂ ਫੇਸਬੁੱਕ ਉੱਤੇ ਜੇਕਰ ਕੋਈ ਜਾਣਕਾਰੀ ਵੱਖਰੀ ਸਾਈਟ ਲੈਂਦੀ ਹੈ ਤਾਂ ਉਸ ਨੂੰ ਵੀ ਤੁਰੰਤ ਹਟਾ ਦੇਵੋ। ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਫੇਸਬੁੱਕ, ਗੂਗਲ ਜਾਂ ਟਵਿਟਰ ਉੱਤੇ ਲਾਗ-ਇੰਨ ਦਾ ਇਸਤੇਮਾਲ ਕਰਕੇ ਤੁਸੀਂ ਦੂਜੀਆਂ ਵੈੱਬਸਾਈਟ ਉੱਤੇ ਜਾਂਦੇ ਹੋ ਤਾਂ ਇਨ੍ਹਾਂ ਕੰਪਨੀਆਂ ਨੂੰ ਤੁਹਾਡੇ ਇੰਟਰਨੈੱਟ ਦੀਆਂ ਆਦਤਾਂ ਬਾਰੇ ਸਾਰੀ ਜਾਣਕਾਰੀ ਹੋ ਜਾਂਦੀ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਇੱਕ ਅਜਿਹਾ ਫੇਸਬੁੱਕ ਜਾਂ ਗੂਗਲ ਖਾਤਾ ਬਣਾ ਲਓ ਜਿਸ ਨੂੰ ਸਿਰਫ਼ ਸੋਸ਼ਲ ਲੌਗ-ਇੰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਕੋਸ਼ਿਸ਼ ਜੇਕਰ ਤੁਸੀਂ ਸਮਰਾਟਫ਼ੋਨ ਜ਼ਰੀਏ ਕਰੋਗੇ ਤਾਂ ਕਿਤੇ ਅਜਿਹਾ ਨਾ ਹੋ ਜਾਵੇ ਕਿ ਸਮਰਾਟ ਫ਼ੋਨ ਵਿੱਚ ਰੱਖਿਆ ਡਾਟਾ ਇਹ ਵੈੱਬਸਾਈਟ ਚੋਰੀ ਕਰ ਲੈਣ। ਇਸ ਲਈ ਜੇਕਰ ਕੋਈ ਹੋਰ ਲੌਗ-ਇੰਨ ਇਸਤੇਮਾਲ ਕਰਨਾ ਹੈ ਤਾਂ ਉਹ ਕੰਪਿਊਟਰ ਜਾਂ ਲੈਪਟਾਪ ਤੋਂ ਹੀ ਕੀਤਾ ਜਾਵੇ।