ਨਵੀਂ ਦਿੱਲੀ: ਗੂਗਲ ਨੇ ਹਾਲ ਹੀ 'ਚ ਐਂਡਰਾਇਡ ਓਰੀਓ 9.0 ਪਾਈ ਲਾਂਚ ਕੀਤਾ ਹੈ। ਹਾਲਾਂਕਿ ਸਮਾਰਟਫੋਨ ਨਿਰਮਾਤਾ ਓਰੀਓ ਅਪਡੇਟ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਜਿਸ 'ਚ ਸੈਮਸੰਗ ਵੀ ਸ਼ਾਮਲ ਹੈ। ਨਵੀਂ ਰਿਪੋਰਟ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸੈਮਸੰਗ ਅਗਲੇ ਸਾਲ ਆਪਣੇ ਬਜ਼ਟ ਸਮਾਰਟਫੋਨ 'ਚ ਐਂਡਰਾਇਡ ਓਰੀਓ ਅਪਡੇਟ ਦੇਵੇਗਾ।

ਸੈਮਸੰਗ ਫਿਲਹਾਲ ਆਪਣੇ ਫਲੈਗਸ਼ਿਪ ਡਿਵਾਇਸ ਗਲੈਕਸੀ ਨੋਟ 9 'ਤੇ ਪੂਰਾ ਫੋਕਸ ਕਰ ਰਿਹਾ ਹੈ ਜੋ 9 ਅਗਸਤ ਨੂੰ ਨਿਊਯਾਰਕ 'ਚ ਲਾਂਚ ਕੀਤਾ ਜਾਵੇਗਾ।

ਸੈਮਸੰਗ ਗੈਲੇਕਸੀ ਨੋਟ 9 ਦੇ ਸਪੈਸੀਫਿਕੇਸ਼ਨਜ਼

ਸੈਮਸੰਗ ਗੈਲੇਕਸੀ ਨੋਟ 9 ਗੈਲੇਕਸੀ ਨੋਟ 8 ਤੋਂ ਕਾਫੀ ਵੱਡਾ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ 'ਚ ਐਂਡਰਾਇਡ ਓਰੀਓ 8.0 ਆਪਰੇਟਿੰਗ ਸਿਸਟਮ ਹੋਵੇਗਾ।

ਸੈਮਸੰਗ ਗੈਲੇਕਸੀ ਨੋਟ-9 ਦੀ ਜੇਕਰ ਗੱਲ ਕਰੀਏ ਤਾਂ ਇਸ 'ਚ ਕੁਆਲਕਮ ਸਨੈਪਡ੍ਰੈਗਨ 845 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਜੋ ਤਿੰਨ ਵੈਰੀਐਂਟਸ 'ਚ ਆਵੇਗਾ ਜਿਸ 'ਚ 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ਼, 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਤੇ 8 ਜੀਬੀ ਰੈਮ ਤੇ 512 ਜੀਬੀ ਇੰਟਰਨਲ ਸਟੋਰੇਜ ਸ਼ਾਮਲ ਹਨ।

ਐਂਡਰਾਇਡਪਿਊਰ ਦੀ ਰਿਪੋਰਟ ਮੁਤਾਬਕ ਸੈਮਸੰਗ ਗੈਲੇਕਸੀ ਟੈਬ ਏ, ਸੈਮਸੰਗ ਗੈਲੇਕਸੀ ਏ9 ਪ੍ਰੋ, ਸੈਮਸੰਗ ਗੈਲੇਕਸੀ ਸੀ7 ਪ੍ਰੋ, ਸੈਮਸੰਗ ਗੈਲੇਕਸੀ ਸੀ9 ਪ੍ਰੋ, ਸੈਮਸੰਗ ਗੈਲੇਕਸੀ ਜੇ2, ਸੈਮਸੰਗ ਗੈਲੇਕਸੀ ਆਨ5, ਸੈਮਸੰਗ ਗੈਲੇਕਸੀ ਆਨ7, ਸੈਮਸੰਗ ਗੈਲੇਕਸੀ ਜੇ7 2017-18 ਮਾਡਲ ਉਹ ਸਮਾਰਟਫੋਨ ਹਨ ਜਿਨ੍ਹਾਂ 'ਚ ਅਗਲੇ ਸਾਲ ਜਨਵਰੀ ਤੱਕ ਐਂਡਰਾਇਡ ਓਰੀਓ ਅਪਡੇਟ ਆ ਜਾਵੇਗਾ।

ਇਸ ਤੋਂ ਇਲਾਵਾ ਸੈਮਸੰਗ ਗੈਲੇਕਸੀ ਜੇ7 ਮੈਕਸ ਨੂੰ ਵੀ ਸਾਲ 2019 ਚ ਫਰਵਰੀ ਤੱਕ ਓਰੀਓ ਅਪਡੇਟ ਮਿਲੇਗਾ। ਜਦੋਂਕਿ ਸੈਮਸੰਗ ਗੈਲੇਕਸੀ ਜੇ7 (2016) ਮਾਰਚ ਤੱਕ ਅਪਡੇਟ ਕਰ ਦਿੱਤਾ ਜਾਵੇਗਾ ਪਰ ਸੈਮਸੰਗ ਸਮਾਰਟਫੋਨ ਯੂਜ਼ਰਸ ਲਈ ਬੁਰੀ ਖ਼ਬਰ ਇਹ ਹੈ ਕਿ ਐਂਡਰਾਇਡ ਓਰੀਓ ਅਪਡੇਟ ਥੋੜਾ ਦੇਰ ਨਾਲ ਮਿਲੇਗਾ।