Xiaomi Redmi Go: 5 ਹਜ਼ਾਰ ਦੇ ਬਜਟ ਵਿੱਚ ਰੈਡਮੀ ਗੋ ਚੰਗਾ ਸਮਾਰਟਫੋਨ ਹੈ। ਇਸ ਦੀ ਕੀਮਤ 4499 ਰੁਪਏ ਹੈ ਜੋ ਇਸ ਦੇ 1 ਜੀਬੀ ਰੈਮ ਤੇ 8 ਜੀਬੀ ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਹੈ। ਫੋਟੋਗ੍ਰਾਫੀ ਲਈ ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ 5 ਇੰਚ ਦੀ HD ਡਿਸਪਲੇਅ ਹੈ। ਪਰਫੌਰਮੈਂਸ ਲਈ ਇਸ ਵਿੱਚ ਸਨੈਪਡ੍ਰੈਗਨ 425 ਪ੍ਰੋਸੈਸਰ ਹੈ, ਜਦੋਂਕਿ ਪਾਵਰ ਲਈ ਇਸ ਵਿੱਚ 3000mAh ਦੀ ਬੈਟਰੀ ਹੈ।
Nokia 1: ਨੋਕੀਆ 1 ਇਸ ਬਜਟ ਸੈਗਮੈਂਟ ਵਿੱਚ ਇੱਕ ਸ਼ਾਨਦਾਰ ਸਮਾਰਟਫੋਨ ਹੈ। ਇਸ ਫੋਨ ਦੀ ਕੀਮਤ 3,672 ਰੁਪਏ ਹੈ। ਇਹ ਫੋਨ 1 ਜੀਬੀ ਰੈਮ ਤੇ 8 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਹੈ। ਫੋਟੋਗ੍ਰਾਫੀ ਲਈ ਇਸ ਵਿੱਚ 5 ਮੈਗਾਪਿਕਸਲ ਦਾ ਪ੍ਰਾਇਮਰੀ ਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ 4.5 ਇੰਚ ਦੀ FWVGA IPS ਡਿਸਪਲੇਅ ਹੈ। ਪ੍ਰਫੌਰਮੈਂਸ ਲਈ ਇਸ ‘ਚ MT6737M Quad Core 1.1 GHz ਪ੍ਰੋਸੈਸਰ ਹੈ, ਜਦੋਂ ਕਿ ਪਾਵਰ ਲਈ ਫੋਨ ‘ਚ 2150mAh ਦੀ ਬੈਟਰੀ ਹੈ।
Lava Z61: ਲਾਵਾ ਜ਼ੈਡ 61 ਇੱਕ ਸਮਾਰਟਫੋਨ ਹੈ ਜਿਸ ਦੀਆਂ ਬਹੁਤ ਸਾਰੇ ਫੀਚਰਸ ਹਨ। ਇਸ ਫੋਨ ਦੀ ਕੀਮਤ 4999 ਰੁਪਏ ਹੈ, ਜੋ ਕਿ ਇਸ ਦੇ 1 ਜੀਬੀ ਰੈਮ ਤੇ 16 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਹੈ। ਫੋਟੋਗ੍ਰਾਫੀ ਲਈ ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ 5.45 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ। ਪ੍ਰਫੌਰਮੈਂਸ ਲਈ ਇਸ ਵਿੱਚ 1.5GHz Mediatek quad core ਪ੍ਰੋਸੈਸਰ ਹੈ, ਜਦਕਿ ਪਾਵਰ ਲਈ ਇਸ ਵਿੱਚ 3000mAh ਦੀ ਬੈਟਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904