ਨਵੀਂ ਦਿੱਲੀ: ਜੇਕਰ ਤੁਸੀਂ ਇੱਕ ਐਸੇ ਰਿਚਾਰਜ ਪਲਾਨ ਦੀ ਤਲਾਸ਼ ਕਰ ਰਹੇ ਹੋ ਜਿਸ ਵਿੱਚ ਤੁਹਾਨੂੰ ਸਭ ਤੋਂ ਵੱਧ ਡਾਟਾ ਮਿਲੇ ਤੇ ਖਰਚਾ ਵੀ ਘੱਟ ਜਾਵੇ ਤਾਂ ਅਸੀਂ ਤੁਹਾਨੂੰ ਕੁਝ ਐਸੇ ਹੀ ਪਲਾਨ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਪਲਾਨਸ ਵਿੱਚ ਡੇਟਾ ਦੇ ਨਾਲ ਫਰੀ ਕਾਲਿੰਗ ਤੇ ਹੋਰ ਕਈ ਬੈਨੀਫਿਟਸ ਨੂੰ ਤੁਹਾਨੂੰ ਮਿਲਣਗੇ। ਆਓ ਜਾਣਦੇ ਹਾਂ ਐਸੇ ਹੀ ਕੁਝ ਪ੍ਰੀਪੇਡ ਪਲਾਨਸ ਬਾਰੇ।



ਵੋਡਾਫੋਨ-ਆਈਡੀਆ (Vi)ਦੇ ਕੋਲ ਇੱਕ ਬਹੁਤ ਵਧੀਆ ਪਲਾਨ ਹੈ। ਇਹ ਪਲਾਨ 499 ਰੁਪਏ ਦਾ ਹੈ। ਇਸ ਪਲਾਨ ਵਿੱਚ ਹਰ ਦਿਨ 4GB ਡਾਟਾ ਮਿਲਦਾ ਹੈ ਜੋ ਜੀਓ ਤੇ ਏਅਰਟੇਲ ਦੇ ਕਿਸੇ ਵੀ ਪਲਾਨ ਤੋਂ ਜ਼ਿਆਦਾ ਹੈ। ਇਸ ਪਲਾਨ ਦੀ ਵੈਲਿਡਿਟੀ 56 ਦਿਨਾਂ ਦੀ ਹੈ। ਪਲਾਨ ਵਿੱਚ ਟੋਟਲ 224GB ਡਾਟਾ ਮਿਲਦਾ ਹੈ।

ਇਸ ਪਲਾਨ ਦਾ ਇੱਕ ਦਿਨ ਦਾ ਖਰਚਾ ਸਿਰਫ 8 ਰੁਪਏ ਹੈ।ਪਲਾਨ ਵਿੱਚ ਅਨਲਿਮਿਟੇਡ ਕਾਲਿੰਗ ਦੇ ਨਾਲ 100 SMS ਵੀ ਮਿਲਦੇ ਹਨ। ਪਲਾਨ ਵਿੱਚ ਬਿੰਜ ਔਲ ਨਾਇਟ ਅਤੇ ਡਬਲ ਡਾਟਾ ਆਫਰ ਦਾ ਵੀ ਫਾਇਦਾ ਮਿਲਦਾ ਹੈ। ਬਿੰਜ ਔਲ ਨਾਇਟ ਆਫਰ ਦੇ ਤਹਿਤ ਯੂਜ਼ਰਸ ਰਾਤ 12 ਵਜੇ ਤੋਂ ਸਵੇਰ 6 ਵਜੇ ਤੱਕ ਅਨਲਿਮਿਟੇਡ ਡਾਟਾ ਦਾ ਇਸਤਮਾਲ ਕਰ ਸਕਦੇ ਹਨ।

ਏਅਰਟੇਲ ਦੇ ਰਿਚਾਰਜ ਪਲਾਨ ਵਿੱਚ ਇੱਕ ਦਿਨ 'ਚ ਵੱਧ ਤੋਂ ਵੱਧ 3GB ਡਾਟਾ ਮਿਲਦਾ ਹੈ। ਏਅਰਟੇਲ ਦੇ ਕੋਲ ਹਰ ਦਿਨ 3GB ਡਾਟਾ ਦੇਣ ਵਾਲਾ ਕੋਈ ਪਲਾਨ ਨਹੀਂ ਹੈ। ਇਨ੍ਹਾਂ ਵਿੱਚ 558 ਰੁਪਏ ਵਾਲਾ ਪਲਾਨ ਸਭ ਤੋਂ ਸਸਤਾ ਹੈ। ਪਲਾਨ ਵਿੱਚ 56 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ। ਪਲਾਨ ਵਿੱਚ ਕੁਲ੍ਹ 168GB ਡਾਟਾ ਮਿਲਦਾ ਹੈ। ਪਲਾਨ ਦਾ ਇੱਕ ਦਿਨ ਦਾ ਖਰਚਾ 9.96 ਰੁਪਏ ਯਾਨੀ ਕਰੀਬ 10 ਰੁਪਏ ਪੈਂਦਾ ਹੈ। ਇਸ ਨਾਲ ਵੀ ਅਨਲਿਮਿਟੇਡ ਕਾਲਿੰਗ ਫਰੀ ਮਿਲਦੀ ਹੈ। ਇਸ ਤੋਂ ਇਲਾਵਾ, Airtel Xstream ਪ੍ਰੀਮਿਅਮ ਦਾ ਫਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ।

ਰਿਲਾਇੰਸ ਜੀਓ ਕੋਲ ਵੀ ਹਰ ਦਿਨ 3GB ਵਾਲਾ ਡਾਟਾ ਪਲਾਨ ਹੈ। ਇਸ ਵਿੱਚ 999 ਰੁਪਏ ਵਾਲਾ ਪਲਾਨ ਸਭ ਤੋਂ ਸਸਤਾ ਪੈਂਦਾ ਹੈ। ਇਸ ਪਲਾਨ ਦੀ ਵੈਲਿਡਿਟੀ 84 ਦਿਨਾਂ ਦੀ ਹੈ। ਇਸ ਪਲਾਨ ਵਿੱਚ ਕੁੱਲ੍ਹ 252GB ਡਾਟਾ ਮਿਲਦਾ ਹੈ। ਇਸ ਪਲਾਨ ਦਾ ਦਿਨ ਦਾ ਖਰਚਾ 11.89 ਰੁਪਏ ਪੈਂਦਾ ਹੈ। ਇਸ ਨਾਲ ਵੀ ਅਨਲਿਮਿਟੇਡ ਕਾਲਿੰਗ ਮਿਲਦੀ ਹੈ।