ਨੇਟਵਰਕ ਕੰਪਨੀਆਂ ਦਾ ਗਾਹਕਾਂ ਨੂੰ ਖੁਸ਼ ਕਰਨ ਦਾ ਪਲਾਨ, ਜਾਣੋ 500 ਰੁਪਏ ‘ਚ ਕੀ ਕੁਝ ਹੈ ਬੇਸਟ
ਏਬੀਪੀ ਸਾਂਝਾ | 04 Apr 2019 11:16 AM (IST)
ਨਵੀਂ ਦਿੱਲੀ: ਭਾਰਤ ‘ਚ ਇੰਟਰਨੇਟ ਯੂਜ਼ਰਸ ਦੀ ਡੇਟਾ ਖਪਤ ਕਾਫੀ ਜ਼ਿਆਦਾ ਹੈ ਅਤੇ ਕਿਤੇ ਨਾ ਕਿਤੇ ਇਸ ਦਾ ਕ੍ਰੈਡਿਟ ਰਿਲਾਇੰਸ ਜੀਓ ਨੂੰ ਜਾਂਦਾ ਹੈ ਜਿਸ ‘ਚ ਨੇ ਯੂਜ਼ਰਸ ਦੇ ਡੇਟਾ ਇਸਤੇਮਾਲ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪਹਿਲਾਂ ਯੂਜ਼ਰਸ ਨੂੰ ਇੱਕ ਜੀਬੀ ਡੇਟਾ ਦੇ ਇਸਤੇਮਾਲ ਲਈ ਜ਼ਿਆਦਾ ਪੈਸੇ ਚੁਕਾਉਣੇ ਪੈਂਦੇ ਸੀ, ਪਰ ਹੁਣ ਇਹੀ ਡੇਟਾ ਘਟ ਕੀਮਤਾ ‘ਚ ਮਿਲਣ ਲੱਗਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਏਅਰਟੇਲ, ਵੋਡਾਫੋਨ ਅਤੇ ਜੀਓ 500 ਰੁਪਏ ਤੋਂ ਘੱਟ ਕੀਮਤਾਂ ਦੇ ਪਲਾਨ ‘ਚ ਕੀ ਕੁਝ ਬੇਨੀਫੀਟ ਦੇ ਰਿਹਾ ਹੈ। ਵੋਡਾਫੋਨ ਦਾ 399 ਰੁਪਏ ਦਾ ਪ੍ਰੀਪੇਡ ਪਲਾਨ: 84 ਦਿਨਾਂ ਦੀ ਵੈਲਡੀਟੀ ਵਾਲੇ ਇਸ ਪਲਾਨ ‘ਚ ਵੋਡਾਫੋਨ ਇੱਕ ਜੀਬੀ ਡੇਟਾ ਰੋਜਾਨਾ ਦੇਣ ਦੇ ਨਾਲ ਅਨਲੀਮਿਟਡ ਕਾਲਸ ਅਤੇ ਡੇਲੀ 100 ਐਸਐਮਐਸ ਦੇ ਰਿਹਾ ਹੈ। ਵੋਡਾਫੋਨ ਦਾ 458 ਰੁਪਏ ਦਾ ਪ੍ਰੀਪੇਡ ਪਲਾਨ ਵੀ ਹੈ ਜਿਸ ‘ਚ ਯੂਜ਼ਰਸ ਨੂੰੰ ਰੋਜ਼ 1.5 ਜੀਬੀ ਡੇਟਾ ਪ੍ਰਤੀ ਦਿਨ ਦੇ ਨਾਲ ਅਨਲੀਮਿਟਡ ਕਾਲਸ ਅਤੇ ਡੇਲੀ 100 ਐਸਐਮਐਸ ਕਰਨ ਦੀ ਸੁਵੀਧਾ ਮਿਲ ਰਹੀ ਹੈ। ਰਿਲਾਇੰਸ ਜੀਓ 399 ਰੁਪਏ ਦੇ ਪ੍ਰੀਪੇਡ ਪਲਾਨ ‘ਚ 84 ਦਿਨਾਂ ਦੀ ਵੈਲਡੀਟੀ ਦੇ ਨਾਲ 1.5 ਜੀਬੀ ਡੇਟਾ ਪ੍ਰਤੀ ਦਿਨ, ਅਨਲੀਮਿਟਡ ਕਾਲਸ ਅਤੇ ਡੇਲੀ 100 ਐਸਐਮਐਸ ਦੇ ਰਿਹਾ ਹੈ। ਇਸ ਪਲਾਨ ‘ਚ ਜੀਓ ਗਾਹਕਾਂ ਨੂੰ ਕੁਲ 126 ਜੀਬੀ ਡੇਟਾ ਆਫਰ ਕਰ ਰਿਹਾ ਹੈ। ਰਿਲਾਇੰਸ ਦਾ ਹੀ 448 ਰੁਪਏ ਦਾ ਪਲਾਨ ਵੀ ਹੈ ਜਿਸ ‘ਚ 84 ਦਿਨਾਂ ਦੀ ਵੈਲਡੀਟੀ ਦੇਣ ਦੇ ਨਾਲ ਰੋਜ਼ ਦਾ 2 ਜੀਬੀ ਡੇਟਾ ਮਿਲਣ ਦੇ ਨਾਲ 100 ਐਸਐਮਐਸ ਅਤੇ ਅਨਲੀਮਿਟਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਪਲਾਨ ‘ਚ ਗਾਹਕ ਨੂੰ 168 ਜੀਬੀ ਇੰਟਰਨੇਟ ਡੇਟਾ ਮਿਲ ਰਿਹਾ ਹੈ। ਏਅਰਟੇਲ ਦਾ 399 ਰੁਪਏ ਦਾ ਪ੍ਰੀਪੇਡ ਪਲਾਨ ਵੀ ਹੈ ਜਿਸ ‘ਚ ਇੱਕ ਜੀਬੀ ਡੇਟਾ, 100 ਐਸਐਮਐਸ ਅਤੇ ਅਨਲੀਮਿਟਡ ਕਾਲ ਕਰਨ ਨੂੰ ਮਿਲ ਰਹੀ ਹੈ। ਉਧਰ ਏਅਰਟੇਲ 448 ਰੁਪਏ ‘ਚ 1.5 ਜੀਬੀ ਡੇਟਾ ਰੋਜ਼ ਦੇਣ ਦੇ ਨਾਲ 100 ਐਸਐਮਐਸ ਅਤੇ ਅਨਲੀਮਿਟਡ ਕਾਲ ਗਾਹਕਾਂ ਨੂੰ ਦੇ ਰਿਹਾ ਹੈ।