Beware from pink Whatsapp: ਸੁਪਰਫਾਸਟ ਇੰਟਰਨੈੱਟ ਦੀ ਇਸ ਦੁਨੀਆ ਵਿੱਚ ਕੁਝ ਵੀ ਸੰਭਵ ਹੈ। ਘੁਟਾਲਾ ਕਿਸੇ ਵੀ ਸਮੇਂ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਨਾਲ ਵੀ ਹੋ ਸਕਦਾ ਹੈ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਬਹੁਤ ਆਸਾਨ ਹੋ ਗਿਆ ਹੈ। ਅੱਜਕੱਲ੍ਹ ਲੋਕ ਟ੍ਰੇਡਿੰਗ ਦੇ ਨਾਂ 'ਤੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। 


ਦੱਸ ਦਈਏ ਕਿ ਇੱਕ ਬਹੁਤ ਹੀ ਆਮ ਘੁਟਾਲਾ ਹੈ ਜਿਸ ਦਾ ਲੋਕ ਅਕਸਰ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਨਾਂ ਪਿੰਕ ਵਟਸਐਪ ਸਕੈਮ ਹੈ। ਸਾਈਬਰ ਪੁਲਿਸ ਨੇ ਇਸ ਸਬੰਧੀ ਕਈ ਵਾਰ ਲੋਕਾਂ ਨੂੰ ਸੁਚੇਤ ਵੀ ਕੀਤਾ ਹੈ। ਪਿੰਕ ਵਟਸਐਪ ਇੰਨਾ ਖ਼ਤਰਨਾਕ ਹੈ ਕਿ ਇਹ ਤੁਹਾਡੀ ਸਾਰੀ ਉਮਰ ਦੀ ਆਮਦਨ ਨੂੰ ਤਬਾਹ ਕਰ ਸਕਦਾ ਹੈ।


ਇਹ ਵੀ ਪੜ੍ਹੋ: ਇੰਟਰਨੈਸ਼ਨਲ ਫਲਾਈਟ 'ਚ ਖਾਣੇ ਦੇ ਨਾਲ ਪਰੋਸ ਦਿੱਤਾ ਕਾਕਰੋਚ, ਹੁਣ ਹੋ ਰਹੀ ਚਰਚਾ


ਪਿੰਕ ਵਟਸਐਪ ਕੀ ਹੈ?
ਪਿੰਕ ਵਟਸਐਪ, ਥਰਡ ਪਾਰਟੀ ਡਿਵੈਲਪਰਾਂ ਦੁਆਰਾ ਵਿਕਸਤ ਮੂਲ WhatsApp ਐਪ ਦਾ ਇੱਕ ਕਲੋਨ ਸੰਸਕਰਣ ਹੈ। ਪਿੰਕ WhatsApp ਦਾ WhatsApp ਜਾਂ Meta ਨਾਲ ਕੋਈ ਸਬੰਧ ਨਹੀਂ। ਤੁਹਾਨੂੰ ਗੂਗਲ ਪਲੇ ਸਟੋਰ ਜਾਂ ਐਪਲ ਦੇ ਐਪ ਸਟੋਰ 'ਤੇ ਪਿੰਕ ਵਟਸਐਪ ਨਹੀਂ ਮਿਲੇਗਾ। 



ਇਸ ਦੀ ਏਪੀਕੇ ਫਾਈਲ ਵਾਇਰਲ ਹੋ ਰਹੀ ਹੈ ਜਿਸ ਦੀ ਮਦਦ ਨਾਲ ਲੋਕ ਐਪ ਨੂੰ ਇੰਸਟਾਲ ਕਰ ਰਹੇ ਹਨ। ਪਿੰਕ ਵਟਸਐਪ ਦੇ ਨਾਲ ਬਹੁਤ ਸਾਰੇ ਆਕਰਸ਼ਕ ਫੀਚਰ ਉਪਲਬਧ ਹਨ ਜੋ ਅਸਲ ਵਟਸਐਪ ਵਿੱਚ ਉਪਲਬਧ ਨਹੀਂ। ਇਸ 'ਚ ਡਿਲੀਟ ਕੀਤੇ ਮੈਸੇਜ ਦੇਖੇ ਜਾ ਸਕਦੇ ਹਨ। ਫਾਰਵਡ ਲੇਵਲ ਨੂੰ ਲੁਕਾਇਆ ਜਾ ਸਕਦਾ ਹੈ।


ਇਸ ਤੋਂ ਇਲਾਵਾ ਕਾਲ ਲਈ ਪਿੰਕ ਵਟਸਐਪ 'ਚ ਸੈਟਿੰਗ ਵੀ ਕੀਤੀ ਜਾ ਸਕਦੀ ਹੈ ਕਿ ਤੁਹਾਨੂੰ ਕੌਣ ਕਾਲ ਕਰੇਗਾ ਤੇ ਕੌਣ ਨਹੀਂ। ਪਿੰਕ ਵਟਸਐਪ ਦੇ ਫੀਚਰਸ ਵਾਕਿਆ ਹੀ ਚੰਗੇ ਹਨ ਪਰ ਇਹ ਪ੍ਰਾਈਵੇਸੀ ਤੇ ਸੁਰੱਖਿਆ ਦੇ ਲਿਹਾਜ਼ ਨਾਲ ਵਧੀਆ ਨਹੀਂ। ਇਹ ਐਪ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੀ ਹੈ ਤੇ ਤੁਹਾਡੇ ਬੈਂਕ ਖਾਤੇ ਨੂੰ ਸੰਨ੍ਹ ਲਾ ਸਕਦੀ ਹੈ।



ਮੁੰਬਈ ਤੇ ਤੇਲੰਗਾਨਾ ਸਾਈਬਰ ਪੁਲਿਸ ਨੇ ਪਿੰਕ ਵਟਸਐਪ ਬਾਰੇ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਪਿੰਕ ਵਟਸਐਪ ਦੇ ਲਿੰਕ 'ਤੇ ਕਲਿੱਕ ਨਾ ਕਰੋ। ਇਸ ਐਪ ਦੀ ਮਦਦ ਨਾਲ ਤੁਹਾਡਾ ਫੋਨ ਵੀ ਹੈਕ ਕੀਤਾ ਜਾ ਸਕਦਾ ਹੈ। ਪਿੰਕ ਵਟਸਐਪ ਦੀ ਮਦਦ ਨਾਲ ਤੁਹਾਡੇ ਫੋਨ ਨੂੰ ਰਿਮੋਟ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।


ਜੇਕਰ ਗਲਤੀ ਨਾਲ ਡਾਊਨਲੋਡ ਹੋ ਗਿਆ ਤਾਂ ਕੀ ਕਰੀਏ?
ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ ਜਿਨ੍ਹਾਂ ਨੇ ਪਹਿਲਾਂ ਫੋਨ 'ਤੇ ਪਿੰਕ ਵਟਸਐਪ ਇੰਸਟਾਲ ਕੀਤਾ ਹੋਇਆ ਹੈ ਪਰ ਹੁਣ ਇਸ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਇਸ ਦੇ ਲਈ, ਫੋਨ ਦੀ ਸੈਟਿੰਗ 'ਤੇ ਜਾਓ ਤੇ ਫਿਰ ਐਪਸ 'ਤੇ ਜਾਓ ਤੇ WhatsApp (ਪਿੰਕ ਲੌਗ) 'ਤੇ ਕਲਿੱਕ ਕਰੋ ਤੇ ਇਸ ਨੂੰ ਅਨਇੰਸਟਾਲ ਕਰੋ। ਇਸ ਤੋਂ ਇਲਾਵਾ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਫੋਨ ਦੇ ਡੇਟਾ ਦਾ ਬੈਕਅਪ ਲੈ ਕੇ ਇਸ ਨੂੰ ਫਾਰਮੈਟ ਕਰੋ।