ਮੁੰਬਈ: ਰਿਲਾਇੰਸ ਜੀਓ ਨੇ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਜੀਓ ਨੇ 1 ਜਨਵਰੀ, 2021 ਤੋਂ ਸਾਰੇ ਨੈਟਵਰਕ ਨੰਬਰਾਂ 'ਤੇ ਕਾਲਿੰਗ ਫ੍ਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਜੀਓ ਨੇ ਆਪਣੇ ਟਾਕ ਟਾਈਮ ਪਲੇਨ 'ਤੇ ਕੋਂਪਲੀਮੈਂਟਰੀ ਡਾਟਾ ਬੇਨੀਫਿੱਟ ਦੇਣਾ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਜੀਓ ਨੇ ਆਪਣੇ 4ਜੀ ਡਾਟਾ ਵਾਊਚਰਸ 'ਤੇ ਵੌਇਸ ਕਾਲਿੰਗ ਬੇਨੀਫਿੱਟ ਦੇਣਾ ਬੰਦ ਕਰ ਦਿੱਤਾ ਹੈ। ਯਾਨੀ ਵਾਇਸ ਕਾਲਿੰਗ ਹੁਣ ਜੀਓ ਦੇ 4ਜੀ ਡਾਟਾ ਵਾਊਚਰ 'ਤੇ ਉਪਲਬਧ ਨਹੀਂ ਹੋਵੇਗੀ। ਜੀਓ ਨੇ ਆਪਣੇ ਟਾਕ ਟਾਈਮ ਪਲੇਨ 'ਤੇ 100 ਜੀਬੀ ਤੱਕ ਦੇ ਮੁਫਤ ਡਾਟਾ ਵਾਊਚਰ ਦੇਣੇ ਸ਼ੁਰੂ ਕਰ ਦਿੱਤੇ ਸੀ।
ਉੱਥੇ ਹੀ ਕੰਪਨੀ ਦੇ 4 ਜੀ ਡਾਟਾ ਵਾਊਚਰ ਦੂਜੇ ਨੈੱਟਵਰਕ ਨੰਬਰਾਂ ਤੇ ਕਾਲ ਕਰਨ ਲਈ 1000 ਮਿੰਟ ਤੱਕ ਨਾਨ-ਜੀਓ ਮਿੰਟ ਮਿਲਦੇ ਰਹੇ ਹਨ, ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਜੀਓ ਦੇ 4ਜੀ ਡਾਟਾ ਵਾਊਚਰਸ ਵਿੱਚ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ। ਰਿਲਾਇੰਸ ਜੀਓ ਨੇ ਆਪਣੇ 4 ਜੀ ਡਾਟਾ ਵਾਊਚਰ 'ਚ ਬਦਲਾਅ ਕੀਤੇ ਹਨ। ਕੰਪਨੀ ਨੇ 11 ਰੁਪਏ, 21 ਰੁਪਏ, 51 ਰੁਪਏ ਤੇ 101 ਰੁਪਏ ਦੇ 4 ਜੀ ਡਾਟਾ ਵਾਊਚਰ 'ਚ ਬਦਲਾਅ ਕੀਤੇ ਹਨ। ਜੀਓ ਦੇ 11 ਰੁਪਏ ਵਾਲੇ 4 ਜੀ ਵਾਊਚਰ ਨੂੰ ਦੂਜੇ ਨੈਟਵਰਕ ਨੰਬਰ 'ਤੇ ਕਾਲ ਕਰਨ ਲਈ 75 ਮਿੰਟ ਮਿਲਦੇ ਸੀ।
ਉੱਥੇ ਹੀ 101 ਰੁਪਏ ਦਾ ਇੱਕ ਡਾਟਾ ਵਾਊਚਰ 'ਤੇ ਦੂਜੇ ਨੈਟਵਰਕ ਦੇ ਨੰਬਰ 'ਤੇ ਕਾਲ ਕਰਨ ਲਈ 1000 ਮਿੰਟ ਮਿਲਦੇ ਸੀ। ਵਾਇਸ ਕਾਲਿੰਗ ਬੇਨੀਫਿੱਟ ਮਿਲਣ ਤੋਂ ਇਲਾਵਾ, ਜੀਓ ਨੇ ਇਨ੍ਹਾਂ ਵਾਊਚਰਸ ਵਿੱਚ ਡਾਟਾ ਲਾਭ ਦੁੱਗਣਾ ਕਰ ਦਿੱਤਾ ਸੀ। ਉਦਾਹਰਣ ਦੇ ਲਈ, 11 ਰੁਪਏ ਦੇ ਵਾਊਚਰਸ ਵਿੱਚ, 75 ਕਾਲਿੰਗ ਮਿੰਟਾਂ ਦੇ ਨਾਲ, 400 ਐਮਬੀ ਦੀ ਬਜਾਏ 800 ਐਮਬੀ ਡਾਟਾ ਸ਼ੁਰੂ ਕੀਤਾ ਗਿਆ ਸੀ। ਫਿਲਹਾਲ, ਜੀਓ ਦੇ ਇਨ੍ਹਾਂ 4ਜੀ ਡਾਟਾ ਵਾਊਚਰਸ ਦੇ ਡਾਟਾ ਫਾਇਦਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਹਾਲਾਂਕਿ, ਨਾਨ-ਜੀਓ ਕਾਲਿੰਗ ਲਾਭ ਖਤਮ ਕਰ ਦਿੱਤੇ ਗਏ ਹਨ। ਕੁਲ ਮਿਲਾ ਕੇ, ਇਹ ਬਿਨਾਂ ਵੌਇਸ ਕਾਲਿੰਗ ਮਿੰਟ ਵਾਲੇ ਡਾਟਾ ਵਾਊਚਰ ਰਹਿ ਗਏ ਹਨ।