Vodafone Idea Hikes Mobile Tariff: ਮੋਬਾਈਲ ਫੋਨ ਦਾ ਰੀਚਾਰਜ ਹੁਣ ਮਹਿੰਗਾ ਹੋ ਗਿਆ ਹੈ। ਤੁਹਾਨੂੰ ਮੋਬਾਈਲ 'ਤੇ ਗੱਲ ਕਰਨ ਦੇ ਨਾਲ ਨੈੱਟ ਸਰਫਿੰਗ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਏਅਰਟੈੱਲ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਵੀ ਮੋਬਾਈਲ ਟੈਰਿਫ 20 ਤੋਂ 25 ਫੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਾਧਾ 25 ਨਵੰਬਰ ਤੋਂ ਲਾਗੂ ਹੋਵੇਗਾ।


ਵੋਡਾਫੋਨ ਆਈਡੀਆ ਦੇ ਸਭ ਤੋਂ ਸਸਤੇ ਪ੍ਰੀਪੇਡ ਮੋਬਾਈਲ ਟੈਰਿਫ ਪਲਾਨ 28 ਦਿਨਾਂ ਦੀ ਵੈਧਤਾ ਵਾਲੇ ਲਈ ਪਹਿਲਾਂ 79 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਟੈਰਿਫ ਵਧਾਉਣ ਤੋਂ ਬਾਅਦ, ਤੁਹਾਨੂੰ 99 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਹੀ 28 ਦਿਨਾਂ ਦੀ ਵੈਧਤਾ ਵਾਲੇ 149 ਰੁਪਏ ਦੇ ਪ੍ਰੀਪੇਡ ਪਲਾਨ ਲਈ ਹੁਣ 179 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਇਸ ਤੋਂ ਪਹਿਲਾਂ ਏਅਰਟੈੱਲ ਨੇ ਟੈਰਿਫ ਦਰਾਂ ਵਧਾਈਆਂ ਸੀ। ਏਅਰਟੈੱਲ ਪ੍ਰੀਪੇਡ ਪਲਾਨ ਦੀ ਦਰ 20 ਤੋਂ 25 ਫੀਸਦੀ ਤੱਕ ਵਧਾਉਣ ਜਾ ਰਹੀ ਹੈ। ਇਹ ਨਵੀਆਂ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਆਉਣ ਤੋਂ ਪਹਿਲਾਂ ਦਸੰਬਰ 2019 ਵਿੱਚ ਪਿਛਲੀ ਵਾਰ ਪ੍ਰੀਪੇਡ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।


 



ਕਿੰਨੇ ਮਹਿੰਗੇ ਹੋਏ ਵੋਡਾਫੋਨ ਦੇ ਪਲਾਨ



449 ਰੁਪਏ ਦੇ ਪ੍ਰੀਪੇਡ ਪਲਾਨ ਲਈ ਹੁਣ 539 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਦੀ ਮਿਆਦ 56 ਦਿਨਾਂ ਦੀ ਹੈ। ਇਸ ਪਲਾਨ ਵਿੱਚ ਪ੍ਰਤੀ ਦਿਨ 100 SMS ਤੇ 2 GB ਡੇਟਾ ਪ੍ਰਤੀ ਦਿਨ ਉਪਲਬਧ ਹਨ।



379 ਰੁਪਏ ਦੇ ਪ੍ਰੀਪੇਡ ਪਲਾਨ ਲਈ 459 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਦੀ ਵੈਧਤਾ ਮਿਆਦ 84 ਦਿਨ ਹੈ। ਇਸ ਪਲਾਨ ਲਈ ਪ੍ਰਤੀ ਦਿਨ 100 SMS ਤੇ 6 GB ਡੇਟਾ ਉਪਲਬਧ ਹੈ।



599 ਰੁਪਏ ਦੇ ਪ੍ਰੀਪੇਡ ਪਲਾਨ ਲਈ, ਤੁਹਾਨੂੰ 719 ਰੁਪਏ ਅਦਾ ਕਰਨੇ ਪੈਣਗੇ, ਜਿਸ ਦੀ ਮਿਆਦ 84 ਦਿਨਾਂ ਦੀ ਹੈ। ਇਸ ਪਲਾਨ ਲਈ ਪ੍ਰਤੀ ਦਿਨ 100 SMS ਤੇ 1.5 GB ਡੇਟਾ ਪ੍ਰਤੀ ਦਿਨ ਉਪਲਬਧ ਹਨ।



699 ਰੁਪਏ ਦੇ ਪ੍ਰੀਪੇਡ ਪਲਾਨ ਲਈ 839 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਦੀ ਵੈਧਤਾ ਮਿਆਦ 84 ਦਿਨ ਹੈ। ਇਸ ਪਲਾਨ ਲਈ ਪ੍ਰਤੀ ਦਿਨ 100 SMS ਤੇ 2 GB ਡੇਟਾ ਪ੍ਰਤੀ ਦਿਨ ਉਪਲਬਧ ਹਨ।


 


1499 ਰੁਪਏ ਦੇ ਪ੍ਰੀਪੇਡ ਪਲਾਨ ਲਈ 1799 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਦੀ ਵੈਧਤਾ ਮਿਆਦ 365 ਦਿਨ ਹੈ। ਇਸ ਪਲਾਨ ਲਈ ਪ੍ਰਤੀ ਦਿਨ 100 SMS ਅਤੇ 24 GB ਡਾਟਾ ਉਪਲਬਧ ਹੈ।



2399 ਰੁਪਏ ਦੇ ਪ੍ਰੀਪੇਡ ਪਲਾਨ ਲਈ 2899 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਦੀ ਵੈਧਤਾ ਮਿਆਦ 365 ਦਿਨ ਹੈ। ਇਸ ਪਲਾਨ ਲਈ ਪ੍ਰਤੀ ਦਿਨ 100 SMS ਤੇ 1.5 GB ਡੇਟਾ ਪ੍ਰਤੀ ਦਿਨ ਉਪਲਬਧ ਹਨ।