ਟੈਲੀਕਾਮ ਕੰਪਨੀਆਂ ਇੰਟਰਨੈੱਟ ਦੇ ਵਧਦੇ ਇਸਤੇਮਾਲ ਨੂੰ ਦੇਖ ਕੇ ਇਕ ਸ਼ਾਨਦਾਰ ਡਾਟਾ ਪਲਾਨ ਲਿਆ ਰਹੀਆਂ ਹਨ। ਹੁਣ BSNL 599 ਦਾ ਨਵਾਂ ਪਲਾਨ ਲੈਕੇ ਆਇਆ ਹੈ। ਜਿਸ 'ਚ 60Mbps ਦੀ ਸਪੀਡ ਮਿਲੇਗੀ। BSNL ਦੇ ਇਸ ਪਲਾਨ ਦਾ ਨਾਂਅ Fiber Basic Plus ਪਲਾਨ ਹੈ। ਇਸ ਦੀ ਕੀਮਤ 599 ਰੁਪਏ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਤਹਾਨੂੰ ਅਨਲਿਮਿਟਡ ਡਾਟਾ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਕੰਪਨੀ ਸਾਰੇ ਸਰਕਲ ਲਈ ਇਹ ਪਲਾਨ ਲੌਂਚ ਕਰ ਰਹੀ ਹੈ।


ਇਹ ਇਸ ਲਈ ਕੋਈ ਵੀ ਪਲੇਨ ਲੈਂਦੇ ਸਮੇਂ ਧਿਆਨ ਰੱਖੋ। Jio ਤੋਂ ਲੈਕੇ Airtel ਜਾਂ ਫਿਰ BSNL ਬੇਸ਼ੱਕ ਅਨਲਿਮਟਡ ਡਾਟਾ ਕਹਿ ਕੇ ਪਲਾਨ ਦੇ ਰਹੇ ਹਨ ਪਰ ਇਸ ਦੇ ਨਾਲ ਤਹਾਨੂੰ 3300GB ਦੀ ਡਾਟਾ ਕੈਂਪਿੰਗ ਹੀ ਮਿਲਦੀ ਹੈ।


ਜੇਕਰ ਤਹਾਨੂੰ ਇਕ ਮਹੀਨੇ 'ਚ 3300GB ਡਾਟਾ ਖਤਮ ਕਰ ਲਿਆ ਤਾਂ ਤਹਾਨੂੰ 2Mbps ਦੀ ਸਪੀਡ ਮਿਲੇਗੀ। ਇਹ ਸਪੀਡ ਤਹਾਨੂੰ ਅਨਲਿਮਟਡ ਯਾਨੀ ਪੂਰੇ ਮਹੀਨੇ ਲਈ ਮਿਲੇਗੀ। ਇਸ ਪਲਾਨ 'ਚ ਤਹਾਨੂੰ 24 ਘੰਟੇ ਦੀ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ ਜੋ ਕਿਸੇ ਵੀ ਨੈਟਵਰਕ 'ਤੇ ਹੋ ਸਕਦਾ ਹੈ।


ਫਿਲਹਾਲ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਵਿਦੇਸ਼ ਮੰਤਰਾਲੇ ਦਾ ਫੈਸਲਾ


ਬੀਐਸਐਨਐਲ ਨੇ ਇਸ ਪਲਾਨ ਦੇ ਨਾਲ ਆਪਣੇ 449 ਰੁਪਏ ਦੇ ਪਲਾਨ 'ਚ ਵੀ ਬਦਲਾਅ ਕੀਤੇ ਹਨ ਜੋ 11 ਨਵੰਬਰ ਤੋਂ ਯੂਜ਼ਰਸ ਨੂੰ ਮਿਲੇਗਾ। 449 ਰੁਪਏ ਦੇ ਇਸ ਪਲਾਨ 'ਚ ਤਹਾਨੂੰ 30Mbps ਦੀ ਸਪੀਡ ਮਿਲਦੀ ਹੈ। ਇਸ ਤਹਿਤ 3.3TB ਦੀ ਕੈਂਪਿੰਗ ਹੈ। ਪਹਿਲਾਂ ਇਹ ਪਲਾਨ ਚੋਣਵੇਂ ਸੂਬਿਆਂ ਲਈ ਹੀ ਸੀ। ਪਰ ਹੁਣ ਇਹ ਪਲਾਨ ਅੰਡੇਮਾਨ ਨਿਕੋਬਾਰ ਛੱਡ ਕੇ ਪੂਰੇ ਦੇਸ਼ਭਰ 'ਚ ਮਿਲੇਗਾ।


BSNL ਆਪਣੇ ਇਸ ਪਲਾਨ 'ਚ ਮਾਰਕਿਟ 'ਚ ਮੌਜੂਦ Jio Fiber ਅਤੇ Airtel Xstream Fiber ਪਲਾਨ ਨੂੰ ਟੱਕਰ ਦੇਵੇਗਾ। Jio Fiber ਪਲਾਨ ਦੀ ਕੀਮਤ 399 ਰੁਪਏ ਹੈ ਜਦਕਿ ਏਅਰਟੈਲ ਐਕਸਟ੍ਰੀਮ ਫਾਇਬਰ ਦੀ ਕੀਮਤ 499 ਰੁਪਏ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ