BSNL Launches New Rs 345 Prepaid Plan: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਵੱਡਾ ਧਮਾਕਾ ਕੀਤਾ ਹੈ। ਬੀਐਸਐਨਐਲ ਨੇ ਇੱਕ ਸਸਤਾ ਪਲਾਨ ਪੇਸ਼ ਕੀਤਾ ਹੈ ਜਿਸ ਵਿੱਚ ਡਾਟਾ ਦੀ ਕੋਈ ਕਮੀ ਨਹੀਂ ਰਹੇਗੀ। ਇਸ ਦੇ ਨਾਲ ਹੀ ਇਹ ਪਲਾਨ ਮਹੀਨੇ ਦੀ ਥਾਂ ਦੋ ਮਹੀਨੇ ਚੱਲ਼ੇਗਾ। ਇਸ ਨਾਲ ਗਾਹਕਾਂ ਨੂੰ ਵੱਡਾ ਫਾਇਦਾ ਮਿਲੇਗਾ।


ਦਰਅਸਲ ਜੇਕਰ ਤੁਸੀਂ ਵੀ ਬੀਐਸਐਨਐਲ ਦੇ ਗਾਹਕ ਹੋ ਜਾਂ ਪ੍ਰਾਈਵੇਟ ਕੰਪਨੀਆਂ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ ਆਪਣਾ ਨੰਬਰ ਬੀਐਸਐਨਐਲ ਵਿੱਚ ਪੋਰਟ ਕੀਤਾ ਹੈ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਭਾਰਤ ਸੰਚਾਰ ਨਿਗਮ ਲਿਮਟਿਡ BSNL ਨੇ ਅਜਿਹਾ ਪਲਾਨ ਪੇਸ਼ ਕੀਤਾ ਹੈ, ਜਿਸ ਦੇ ਮੁਕਾਬਲੇ ਕਿਸੇ ਹੋਰ ਕੰਪਨੀ ਦਾ ਕੋਈ ਪਲਾਨ ਨਹੀਂ ਹੈ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਵਿਸਥਾਰ ਨਾਲ...



BSNL ਦਾ ਸਸਤਾ ਪਲਾਨ
BSNL ਦੇ ਇਸ ਪਲਾਨ ਦੀ ਕੀਮਤ 345 ਰੁਪਏ ਹੈ। ਇਸ ਪਲਾਨ ਦੇ ਨਾਲ ਦੋ ਮਹੀਨੇ ਯਾਨੀ 60 ਦਿਨਾਂ ਦੀ ਵੈਧਤਾ ਉਪਲਬਧ ਹੈ। ਇਸ ਪਲਾਨ 'ਚ ਹਰ ਰੋਜ਼ 1 ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਹਰ ਦਿਨ ਸਾਰੇ ਨੈੱਟਵਰਕਾਂ 'ਤੇ ਅਸੀਮਤ ਕਾਲਿੰਗ ਤੇ 100 SMS ਮਿਲਦੇ ਹਨ।


ਇਹ ਵੀ ਪੜ੍ਹੋ: ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ


ਰੋਜ਼ਾਨਾ ਡਾਟਾ ਖਤਮ ਹੋਣ ਤੋਂ ਬਾਅਦ ਇਸ ਪਲਾਨ ਦੀ ਡਾਟਾ ਸਪੀਡ 40Kbps ਹੋ ਜਾਵੇਗੀ। ਜੇਕਰ ਤੁਸੀਂ ਥੋੜ੍ਹਾ ਧਿਆਨ ਦਿਓ ਤਾਂ BSNL ਦੇ ਇਸ ਪਲਾਨ ਤਹਿਤ ਸਿਰਫ 5.75 ਰੁਪਏ 'ਚ 1GB ਡਾਟਾ ਮਿਲ ਰਿਹਾ ਹੈ। ਕਿਸੇ ਵੀ ਪ੍ਰਾਈਵੇਟ ਕੰਪਨੀ ਕੋਲ ਇਸ ਤਰ੍ਹਾਂ ਦਾ ਪਲਾਨ ਨਹੀਂ ਹੈ।



ਦੱਸ ਦਈਏ ਕਿ BSNL ਨੇ ਹਾਲ ਹੀ ਵਿੱਚ ਆਪਣੇ ਇੱਕ ਪਲਾਨ ਦੀ ਵੈਧਤਾ ਨੂੰ ਦੋ ਦਿਨ ਤੱਕ ਘਟਾ ਦਿੱਤਾ ਹੈ। BSNL ਨੇ ਆਪਣੇ ਇੱਕ ਪ੍ਰਸਿੱਧ ਪਲਾਨ ਦੀ ਵੈਧਤਾ ਨੂੰ ਘਟਾ ਦਿੱਤਾ ਹੈ। BSNL ਦਾ 485 ਰੁਪਏ ਵਾਲਾ ਪਲਾਨ ਹੈ ਜਿਸ ਦੀ ਵੈਧਤਾ ਪਹਿਲਾਂ 82 ਦਿਨਾਂ ਦੀ ਸੀ ਪਰ ਹੁਣ ਕੰਪਨੀ ਨੇ ਇਸ ਦੀ ਵੈਧਤਾ ਵਧਾ ਕੇ 80 ਦਿਨ ਕਰ ਦਿੱਤੀ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।