BSNL Plans: ਪ੍ਰਾਈਵੇਟ ਟੈਲੀਕਾਮ ਕੰਪਨੀਆਂ ਵੱਲੋਂ ਟੈਰਿਫ ਵਧਾਉਣ ਮਗਰੋਂ ਸਰਕਾਰੀ ਟੈਲੀਕਾਮ ਕੰਪਨੀ BSNL ਲਗਾਤਾਰ ਧਮਾਕੇ ਕਰ ਰਹੀ ਹੈ। BSNL ਵੱਲੋਂ ਲਗਾਤਾਰ ਕਿਫਾਇਤੀ ਪੈਕ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ ਜਿੱਥੇ ਨਵੇਂ ਟਾਵਰ ਲਾ ਕੇ ਆਪਣੇ ਨੈਟਵਰਕ ਨੂੰ ਸੁਧਾਰ ਰਹੀ ਹੈ, ਉੱਥੇ ਹੀ ਨਵੇਂ-ਨਵੇਂ ਪੈਕ ਜਾਰੀ ਕਰਕੇ ਹਰ ਵਰਗ ਦੇ ਗਾਹਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ।
BSNL ਨੇ ਹੁਣ 1 ਸਾਲ ਦੀ ਵੈਧਤਾ ਦੇ ਨਾਲ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ ਜੋ ਕਿਫਾਇਤੀ ਦਰਾਂ 'ਤੇ ਸ਼ਾਨਦਾਰ ਲਾਭ ਪ੍ਰਦਾਨ ਕਰਦੇ ਹਨ। ਜੇਕਰ ਤੁਸੀਂ 1 ਸਾਲ ਦੀ ਲੰਬੀ ਵੈਧਤਾ ਤੇ ਚੰਗੀ ਕਿਫਾਇਤੀ ਪਲਾਨ ਲੱਭ ਰਹੇ ਹੋ ਤਾਂ BSNL ਦਾ ਇਹ ਪਲਾਨ ਤੁਹਾਡੇ ਲਈ ਢੁਕਵਾਂ ਹੈ। ਇਨ੍ਹਾਂ ਪਾਲਾਨਾਂ ਵਿੱਚ ਜਿੱਥੇ ਲੰਬੀ ਵੈਧਤਾ ਮਿਲੇਗਾ, ਉੱਥੇ ਹੀ ਰੋਜ਼ਾਨਾ ਲੋੜੀਂਦਾ ਡੇਟਾ ਵੀ ਮਿਲੇਗਾ। ਪੂਰੇ ਸਾਲ ਯਾਨੀ 365 ਦਿਨਾਂ ਦੀ ਵੈਧਤਾ ਨਾਲ ਆਉਣ ਵਾਲੇ BSNL ਪ੍ਰੀਪੇਡ ਪਲਾਨਾਂ ਦਾ ਵੇਰਵਾ ਇਸ ਤਰ੍ਹਾਂ ਹੈ।
1. 2998 ਵਾਲਾ ਪਲਾਨ
ਡਾਟਾ - 3GB ਰੋਜ਼ਾਨਾ
ਵੌਇਸ ਕਾਲਿੰਗ - ਅਸੀਮਤ
SMS-100 ਪ੍ਰਤੀ ਦਿਨ
ਡਾਟਾ ਸਪੀਡ- ਜਦੋਂ ਹਾਈ ਸਪੀਡ ਡਾਟਾ ਖਤਮ ਹੋ ਜਾਵੇ ਤਾਂ ਸਪੀਡ 40 Kbps.
ਵੈਧਤਾ-365 ਦਿਨ
2. 1999 ਵਾਲਾ ਪਲਾਨ
ਡਾਟਾ - 6 ਜੀਬੀ
ਵੌਇਸ ਕਾਲਿੰਗ - ਅਸੀਮਤ
ਵਾਧੂ ਲਾਭ: ਹਾਰਡੀ ਗੇਮਜ਼, ਚੈਲੇਂਜਰ ਅਰੇਨਾ ਗੇਮਜ਼, ਜ਼ਿੰਗ ਸੰਗੀਤ, ਬੀਐਸਐਨਐਲ ਟਿਊਨਜ਼।
ਡਾਟਾ ਸਪੀਡ - ਹਾਈ ਸਪੀਡ ਡਾਟਾ ਖਤਮ ਹੋਣ 'ਤੇ ਸਪੀਡ 40 Kbps.
ਵੈਧਤਾ-365 ਦਿਨ
3. 1198 ਵਾਲਾ ਪਲਾਨ
ਡਾਟਾ- 3ਜੀਬੀ ਰੋਜ਼ਾਨਾ
ਵੌਇਸ ਕਾਲਿੰਗ 300 ਯੂਨਿਟ, ਹੋਰ ਨੈੱਟਵਰਕ ਕਾਲਿੰਗ
SMS - 30 ਹਰ ਮਹੀਨੇ
ਚਾਰਜ - ਡਾਟਾ ਸੀਮਾ ਤੋਂ ਵੱਧ ਹੋਣ 'ਤੇ 25 ਪੈਸੇ ਪ੍ਰਤੀ ਚਾਰਜ
ਵੈਧਤਾ-365 ਦਿਨ
4. 1498 ਰੁਪਏ ਵਾਲਾ ਪਲਾਨ
ਡੇਟਾ: 120 GB (ਕੁੱਲ)
ਵੌਇਸ ਕਾਲਿੰਗ: ਅਸੀਮਤ
SMS: ਰੋਜ਼ਾਨਾ 100
ਵੈਧਤਾ: 365 ਦਿਨ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।