ਧਮਾਕੇਦਾਰ ਆਫਰ! 27 ਰੁਪਏ ’ਚ ਅਸੀਮਤ ਕਾਲ ਤੇ 1 GB
ਏਬੀਪੀ ਸਾਂਝਾ | 03 Aug 2018 03:13 PM (IST)
ਚੰਡੀਗੜ੍ਹ: ਬੀਐਸਐਨਐਲ ਨੇ ਡੇਟਾ ਤੇ ਵਾਇਸ ਕਾਲਾਂ ਲਈ ਬੇਹੱਦ ਸਸਤਾ ਪਲਾਨ ਲਾਂਚ ਕੀਤਾ ਹੈ ਜਿਸ ਦੀ ਕੀਮਤ ਮਹਿਜ਼ 27 ਰੁਪਏ ਹੈ। ਪਲਾਨ ਨੂੰ ਐਂਟਰੀ ਲੈਵਲ ਰਿਚਾਰਜ ਦੇ ਤੌਰ ’ਤੇ ਉਤਾਰਿਆ ਗਿਆ ਹੈ। ਇਹ ਜੀਓ, ਵੋਡਾਫੋਨ ਤੇ ਏਅਰਟੈਲ ਨੂੰ ਟੱਕਰ ਦੇ ਰਿਹਾ ਹੈ। ਇਹ ਪਲਾਨ ਵਿੱਚ ਗਾਹਕ ਨੂੰ 1 GB ਡੇਟਾ ਤੇ ਅਸੀਮਤ ਵਾਇਸ ਕਾਲਾਂ ਦੀ ਸੁਵਿਧਾ ਦਿੱਤੀ ਗਈ ਹੈ। ਪਲਾਨ 7 ਦਿਨਾਂ ਲਈ ਯੋਗ ਹੈ। ਅਨਲਿਮਟਿਡ ਕਾਲਾਂ ਤੇ ਡੇਟਾ ਦੇ ਇਲਾਵਾ ਇਸ ਪਲਾਨ ਵਿੱਚ 300 SMS ਵੀ ਦਿੱਤੇ ਜਾਂਦੇ ਹਨ। ਅਨਲਿਮਟਿਡ ਕਾਲਾਂ ਦੀ ਸੁਵਿਧਾ ਵੀ ਬਿਨਾਂ ਕਿਸੇ ਐਫਯੂਪੀ ਦੇ ਮਿਲ ਰਹੀ ਹੈ। ਬੀਐਸਐਨ ਦੇ ਇਸ ਪਲਾਨ ਦੇ ਸਾਹਮਣੇ ਜੀਓ ਦਾ 52 ਰੁਪਏ ਦਾ ਪਲਾਨ ਹੈ ਜੋ 1.05 GB ਡੇਟਾ ਦਿੰਦਾ ਹੈ। ਇਸ ਪਲਾਨ ਵਿੱਚ ਵਾਇਸ ਕਾਲਾਂ ਤੇ 70 SMS ਦੀ ਸੁਵਿਧਾ ਹੈ। ਇਸ ਦੇ ਨਾਲ ਹੀ ਜੀਓ ਕੋਲ ਇੱਕ ਹੋਰ ਪਲਾਨ ਹੈ ਜੋ 1 GB ਡੇਟਾ ਤੇ 50 SMS ਦੀ ਸਹੂਲਤ ਦਿੰਦਾ ਹੈ। ਇਸੇ ਤਰ੍ਹਾਂ ਏਅਰਟੈਲ ਕੋਲ ਵੀ ਇਸੇ ਤਰ੍ਹਾਂ ਦਾ 47 ਰੁਪਏ ਦਾ ਇੱਕ ਪਲਾਨ ਹੈ ਜੋ 150 ਮਿੰਟ ਲੋਕਲ, ਐਸਟੀਡੀ ਤੇ ਨੈਸ਼ਨਲ ਰੋਮਿੰਗ ਨਾਲ 50 ਲੋਕਲ ਤੇ ਐਸਟੀਡੀ SMS ਦੀ ਸਹੂਲਤ ਦਿੰਦਾ ਹੈ। ਇਸ ਪਲਾਨ ਵਿੱਚ 500 MB 3G/4G ਡੇਟਾ ਦਿੱਤਾ ਜਾਂਦਾ ਹੈ। ਵੋਡਾਫੋਨ ਦੀ ਗੱਲ ਕੀਤੀ ਜਾਏ ਤਾਣ ਵੋਡਾਫੋਨ 47 ਰੁਪਏ ਵਿੱਚ 7500 ਸਕਿੰਟ ਦਿੰਦਾ ਹੈ ਜੋ 125 ਮਿੰਟ ਲੋਕਲ ਤੇ ਐਸਟੀਡੀ ਕਾਲ ਦੀ ਸੁਵਿਧਾ ਵੀ ਦਿੰਦਾ ਹੈ। ਪਲਾਨ ਵਿੱਚ 50 ਲੋਕਲ ਤੇ ਨੈਸ਼ਨਲ SMS ਦੀ ਵੀ ਸਹੂਲਤ ਦਿੱਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਹ 28 ਦਿਨਾਂ ਲਈ ਆਉਂਦਾ ਹੈ ਜਿਸ ਵਿੱਚ 500 MB 3G/4G ਡੇਟਾ ਦਿੱਤਾ ਜਾਂਦਾ ਹੈ।