ਮੁੰਬਈ: ਆਮਿਰ ਖ਼ਾਨ ਨੂੰ ਅੱਜਕੱਲ੍ਹ ਆਪਣੀ ਫ਼ਿਲਮ ‘ਮੁਗਲ’ ਲਈ ਪਰਫੈਕਟ ਐਕਟਰ ਦੀ ਤਲਾਸ ਹੈ। ਇਸ ਲਈ ਉਨ੍ਹਾਂ ਦੀ ਪਹਿਲੀ ਪਸੰਦ ਰਣਬੀਰ ਕਪੂਰ ਹੈ ਪਰ ਅਜੇ ਤਕ ਰਣਬੀਰ ਨੇ ਇਸ ਲਈ ਹਾਂ ਨਹੀਂ ਕੀਤੀ। ਇਸ ਤੋਂ ਬਾਅਦ ਖ਼ਬਰਾਂ ਨੇ ਕਿ ਹੁਣ ਆਮਿਰ ਨੇ ‘ਮੁਗਲ’ ਲਈ ਇੱਕ ਹੋਰ ਐਕਟਰ ਕੋਲ ਪਹੁੰਚ ਕੀਤੀ ਹੈ।
ਇਹ ਕੋਈ ਹੋਰ ਨਹੀਂ ਸਗੋਂ ‘ਧੋਨੀ’ ਦੀ ਬਾਇਓਪਿਕ ਫ਼ਿਲਮ ’ਚ ਆਪਣੀ ਐਕਟਿੰਗ ਨਾਲ ਸਭ ਨੂੰ ਆਪਣਾ ਫੈਨ ਬਣਾ ਚੁੱਕਿਆ ਹੈ। ਜੀ ਹਾਂ, ਗੱਲ ਹੋ ਰਹੀ ਹੈ ਐਕਟਰ ਸ਼ੁਸ਼ਾਂਤ ਸਿੰਘ ਰਾਜਪੁਤ ਦੀ। ਮੀਡੀਆ ਰਿਪੋਰਟਸ ਮੁਤਾਬਕ ਆਮਿਰ ਨੇ ਆਪਣੀ ਇਸ ਫ਼ਿਲਮ ਲਈ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਪ੍ਰੋਚ ਕੀਤਾ ਹੈ।
ਸੁਸ਼ਾਂਤ ਨੇ ਹਾਲ ਹੀ ਆਪਣੀ ਫ਼ਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਪੂਰੀ ਕੀਤੀ ਹੈ ਜਿਸ ’ਚ ਉਸ ਨਾਲ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਇਸ ਤੋਂ ਇਲਾਵਾ ਸੁਸ਼ਾਂਤ ਹਾਲੀਵੁੱਡ ਫ਼ਿਲਮ ‘ਦ ਫਾਲਟ ਇਨ ਅਵਰ ਸਟਾਰਸ’ ਦੀ ਹਿੰਦੀ ਰੀਮੇਕ ਫ਼ਿਲਮ ’ਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇੱਕ ਵੈੱਬ ਸੀਰੀਜ਼ ’ਚ 12 ਫੇਮਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਰਣਬੀਰ ਕਪੂਰ ਇਨ੍ਹੀਂ ਦਿਨੀਂ ਆਲਿਆ ਭੱਟ ਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ’ਚ ਬਿਜ਼ੀ ਹਨ। ਇਸ ਤੋਂ ਇਲਾਵਾ ਉਸ ਕੋਲ ਕਰਨ ਮਲਹੋਤਰਾ ਦੀ ‘ਸ਼ਮਸ਼ੇਰਾ’, ਲਵ ਰੰਜਨ ਦੀ ਬੇਨਾਮ ਫ਼ਿਲਮ ’ਚ ਨਜ਼ਰ ਆਉਣਗੇ। ਹੁਣ ‘ਮੁਗਲ’ ’ਚ ਇਨ੍ਹਾਂ ਸਟਾਰਸ ਵਿੱਚੋਂ ਕਿਹੜਾ ਸਟਾਰ ਨਜ਼ਰ ਆਵੇਗਾ।