ਕ੍ਰਿਸਮਸ ਦੇ ਮੌਕੇ 'ਤੇ BSNL ਨੇ ਆਪਣੇ ਗਾਹਕਾਂ ਲਈ ਇੱਕ ਖ਼ਾਸ ਅਤੇ ਆਕਰਸ਼ਕ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਨਵੇਂ ਗਾਹਕ ਸਿਰਫ਼ 1 ਰੁਪਏ ਵਿੱਚ ਪੂਰੇ 30 ਦਿਨ ਲਈ BSNL ਦੀ 4G ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਕੰਪਨੀ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਅਪਗ੍ਰੇਡ ਕੀਤੇ 4G ਨੈਟਵਰਕ ਦਾ ਅਨੁਭਵ ਕਰਵਾਉਣਾ ਹੈ। ਇਹ ਆਫਰ 5 ਜਨਵਰੀ 2026 ਤੱਕ ਵੈਲਿੰਡ ਹੈ।

Continues below advertisement

ਸਿਰਫ਼ 1 ਰੁਪਏ ਵਿੱਚ ਮਿਲਣਗੀਆਂ ਪੂਰੀਆਂ ਸੁਵਿਧਾਵਾਂ

ਇਸ ਕ੍ਰਿਸਮਸ ਬੋਨਾਂਜਾ ਆਫਰ ਵਿੱਚ ਯੂਜ਼ਰਾਂ ਨੂੰ ਹਰ ਰੋਜ਼ 2GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਨਿਰਧਾਰਿਤ ਸੀਮਾ ਪੂਰੀ ਹੋਣ ਦੇ ਬਾਅਦ ਵੀ ਇੰਟਰਨੈੱਟ ਬੰਦ ਨਹੀਂ ਹੋਵੇਗਾ, ਹਾਲਾਂਕਿ ਸਪੀਡ ਘੱਟ ਹੋ ਸਕਦੀ ਹੈ। ਇਸਦੇ ਨਾਲ-ਨਾਲ ਦੇਸ਼ ਭਰ ਵਿੱਚ ਕਿਸੇ ਵੀ ਨੈਟਵਰਕ 'ਤੇ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਸਾਥ ਹੀ ਹਰ ਰੋਜ਼ 100 ਮੁਫ਼ਤ SMS ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨਾਲ ਸਿਮ ਕਾਰਡ ਵੀ ਪੂਰੀ ਤਰ੍ਹਾਂ ਮੁਫ਼ਤ ਦਿੱਤਾ ਜਾ ਰਿਹਾ ਹੈ।

Continues below advertisement

ਮੇਡ-ਇਨ-ਇੰਡੀਆ 4G ਨੈਟਵਰਕ ਨੂੰ ਪ੍ਰੋਮੋਟ

BSNL ਦਾ ਕਹਿਣਾ ਹੈ ਕਿ ਇਹ ਪਲਾਨ ਖਾਸ ਤੌਰ 'ਤੇ ਭਾਰਤ ਵਿੱਚ ਤਿਆਰ ਕੀਤੇ 4G ਨੈਟਵਰਕ ਨੂੰ ਪ੍ਰੋਮੋਟ ਕਰਨ ਲਈ ਲਿਆ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇੱਕ ਵਾਰੀ ਯੂਜ਼ਰਾਂ ਨੂੰ ਸੇਵਾ ਦਾ ਅਨੁਭਵ ਮਿਲ ਜਾਵੇਗਾ ਤਾਂ ਉਹ ਅੱਗੇ ਵੀ BSNL ਨਾਲ ਜੁੜੇ ਰਹਿਣਗੇ। ਇਸ ਤੋਂ ਪਹਿਲਾਂ ਵੀ BSNL ਨੇ ਅਗਸਤ ਵਿੱਚ ਫ੍ਰੀਡਮ ਆਫਰ ਅਤੇ ਬਾਅਦ ਵਿੱਚ ਦੀਵਾਲੀ ਆਫਰ ਦੇ ਨਾਮ ਨਾਲ ਇਸੇ ਤਰ੍ਹਾਂ ਦਾ ਆਫਰ ਪੇਸ਼ ਕੀਤਾ ਸੀ, ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

30 ਦਿਨਾਂ ਬਾਅਦ ਕੀ ਹੋਵੇਗਾ?

ਇਸ ਪਲਾਨ ਦੀ ਵੈਧਤਾ 30 ਦਿਨਾਂ ਦੀ ਹੈ। ਇੱਕ ਮਹੀਨੇ ਦੀ ਮਿਆਦ ਖਤਮ ਹੋਣ ਦੇ ਬਾਅਦ ਗਾਹਕ ਆਪਣੀ ਲੋੜ ਅਨੁਸਾਰ BSNL ਦੇ ਹੋਰ ਰੀਚਾਰਜ ਪਲਾਨ ਚੁਣ ਸਕਦੇ ਹਨ ਅਤੇ ਸੇਵਾਵਾਂ ਜਾਰੀ ਰੱਖ ਸਕਦੇ ਹਨ। BSNL ਦਾ ਮੰਨਣਾ ਹੈ ਕਿ ਬਿਹਤਰ ਨੈਟਵਰਕ ਅਤੇ ਕਿਫਾਇਤੀ ਪਲਾਨ ਯੂਜ਼ਰਾਂ ਨੂੰ ਲੰਬੇ ਸਮੇਂ ਤੱਕ ਜੋੜੇ ਰੱਖਣਗੇ।

ਆਫਰ ਦਾ ਲਾਭ ਕਿਵੇਂ ਲੈਣਾ ਹੈ?ਇਸ ਕ੍ਰਿਸਮਸ ਆਫਰ ਦਾ ਲਾਭ ਉਠਾਉਣ ਲਈ ਨਵੇਂ ਗਾਹਕਾਂ ਨੂੰ ਆਪਣੇ ਨਜ਼ਦੀਕੀ BSNL ਕਸਟਮਰ ਸਰਵਿਸ ਸੈਂਟਰ ਜਾਂ ਅਧਿਕ੍ਰਿਤ ਰੀਟੇਲਰ ਕੋਲ ਜਾਣਾ ਹੋਵੇਗਾ। ਉੱਥੇ ਆਧਾਰ ਕਾਰਡ ਵਰਗੇ ਜ਼ਰੂਰੀ KYC ਦਸਤਾਵੇਜ਼ਾਂ ਨਾਲ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। KYC ਪੂਰੀ ਹੋਣ ਤੋਂ ਬਾਅਦ ਕ੍ਰਿਸਮਸ ਬੋਨਾਂਜਾ ਪਲਾਨ ਬਾਰੇ ਦੱਸਣਾ ਹੋਵੇਗਾ। ਸਿਮ ਕਾਰਡ ਨੂੰ 5 ਜਨਵਰੀ 2026 ਤੋਂ ਪਹਿਲਾਂ ਐਕਟਿਵ ਕਰਵਾਉਣਾ ਜ਼ਰੂਰੀ ਹੈ।

ਇਸ ਆਫਰ ਬਾਰੇ ਹੋਰ ਜਾਣਕਾਰੀ ਲਈ ਗਾਹਕ BSNL ਦੀ ਅਧਿਕਾਰਿਕ ਵੈਬਸਾਈਟ bsnl.co.in ਤੇ ਜਾ ਸਕਦੇ ਹਨ ਜਾਂ 1800-180-1503 ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਆਫਰ ਸਿਰਫ਼ ਨਵੇਂ ਗਾਹਕਾਂ ਲਈ ਹੀ ਉਪਲਬਧ ਹੈ।

Reliance Jio ਦਾ ਸਾਲ ਭਰ ਵਾਲਾ ਪਲਾਨ

ਜੇ ਤੁਸੀਂ ਵਾਰ-ਵਾਰ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ Jio ਦੇ ਸਾਲ ਭਰ ਵਾਲੇ ਰੀਚਾਰਜ ਪਲਾਨ ਨੂੰ ਚੁਣ ਸਕਦੇ ਹੋ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਨੇ ਕੁਝ ਸਮਾਂ ਪਹਿਲਾਂ ਇਹ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ, ਜਿਸਨੂੰ ਦੇਖ ਕੇ ਯੂਜ਼ਰਾਂ ਦੀ ਖੁਸ਼ੀ ਦੋਗੁਣਾ ਹੋ ਗਈ ਹੈ। 1748 ਰੁਪਏ ਵਿੱਚ ਲਗਭਗ ਸਾਲ ਭਰ ਦੀ ਵੈਧਤਾ ਵਾਲਾ ਇਹ ਪਲਾਨ ਉਹਨਾਂ ਲੋਕਾਂ ਲਈ ਖ਼ਾਸ ਹੈ ਜੋ ਹਰ ਮਹੀਨੇ ਰੀਚਾਰਜ ਕਰਵਾਉਣ ਤੋਂ ਬਚਣਾ ਚਾਹੁੰਦੇ ਹਨ। ਇਸ ਇੱਕ ਰੀਚਾਰਜ ਨਾਲ ਤੁਹਾਡਾ Jio ਸਿਮ ਪੂਰੇ 336 ਦਿਨਾਂ ਤੱਕ ਐਕਟਿਵ ਰਹੇਗਾ, ਜਿਸਦਾ ਮਤਲਬ ਕਰੀਬ 11 ਮਹੀਨੇ ਤੱਕ ਤੁਹਾਨੂੰ ਨਾ ਤਾਂ ਰੀਮਾਈਂਡਰ ਦੀ ਲੋੜ ਹੋਵੇਗੀ ਅਤੇ ਨਾ ਹੀ ਵਾਰ-ਵਾਰ ਐਪ ਖੋਲ੍ਹ ਕੇ ਪਲਾਨ ਲੱਭਣਾ ਪਵੇਗਾ।

ਇਸ ਪਲਾਨ ਦੀ ਖਾਸੀਅਤ ਸਿਰਫ਼ ਇਸਦੀ ਲੰਬੀ ਵੈਧਤਾ ਹੀ ਨਹੀਂ, ਸਗੋਂ ਇਸਦੇ ਨਾਲ ਮਿਲਣ ਵਾਲੇ ਫਾਇਦੇ ਵੀ ਇਸਨੂੰ ਬਹੁਤ ਆਕਰਸ਼ਕ ਬਣਾਉਂਦੇ ਹਨ। ਪੂਰੇ ਦੇਸ਼ ਵਿੱਚ ਕਿਸੇ ਵੀ ਨੈਟਵਰਕ 'ਤੇ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ, ਜਿਸ ਨਾਲ ਕਾਲ ਰੇਟ ਜਾਂ ਮਿੰਟ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ।