ਨਵੀਂ ਦਿੱਲੀ: ਭਾਰਤੀ ਟੈਲੀਕਾਮ ਕੰਪਨੀ ਬੀਐਸਐਨਐਲ ਜਲਦੀ ਹੀ ਆਪਣੀ ਵਾਇਸ ਓਵਰ ਵਾਈ-ਫਾਈ ਸਰਵਿਸ ਭਾਰਤ ‘ਚ ਸ਼ੁਰੂ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਟੈਸਟਿੰਗ ਲਗਪਗ ਪੂਰੀ ਕਰ ਲਈ ਹੈ। ਇਸ ਤਕਨੀਕ ਰਾਹੀਂ ਯੂਜ਼ਰਸ ਨੂੰ ਕਾਲਿੰਗ ਦੀ ਸੁਵਿਧਾ ਦੇਣ ਵਾਲੀ ਐਪ ਰਾਹੀਂ ਬਗੈਰ ਨੈੱਟਵਰਕ ਵੀ ਕਾਲਿੰਗ ਕੀਤੀ ਜਾ ਸਕੇਗੀ।

ਸ਼ੁਰੂਆਤੀ ਤੌਰ ‘ਤੇ ਇਸ ਨੂੰ ਭਾਰਤ ਦੇ ਕੁਝ ਹਿੱਸਿਆਂ ‘ਚ ਸ਼ੁਰੂ ਕੀਤਾ ਜਾਵੇਗਾ। ਜਿੱਥੇ ਨੈੱਟਵਰਕ ਨਾ ਹੋਣ ਕਰਕੇ ਕਾਲਿੰਗ ‘ਚ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਬੀਐਸਐਨਐਲ ਪਹਿਲੀ ਅਜਿਹੀ ਕੰਪਨੀ ਨਹੀਂ ਹੈ ਜੋ ਇਸ ਸਰਵਿਸ ਨੂੰ ਸ਼ੁਰੂ ਕਰ ਰਹੀ ਹੈ। ਜੀਓ ਤੇ ਏਅਰਟੈਲ ਇਸ ਸਰਵਿਸ ‘ਤੇ ਟੈਸਟਿੰਗ ਕਰ ਰਹੀਆਂ ਹਨ ਜੋ ਐਡਵਾਂਸ ਸਟੇਜ ਤਕ ਪਹੁੰਚ ਚੁੱਕੀ ਹੈ।

ਬੀਐਸਐਨਐਲ ਦੀ ਇਸ ਵੀਓ ਵਾਈ-ਫਾਈ ਸਰਵਿਸ ਦੇ ਇਸਤੇਮਾਲ ਲਈ ਯੂਜ਼ਰਸ ਨੂੰ ਓਟੀਟੀ ਪਲੇਟਫਾਰਮ ਜਿਵੇਂ ਵ੍ਹੱਟਸਐਪ, ਫੇਸਬੁਕ ਮੈਸੇਂਜਰ ਜਿਹੇ ਐਪਸ ਦਾ ਇਸਤੇਮਾਲ ਕਰਨਾ ਹੋਵੇਗਾ ਜੋ ਮੋਬਾਈਲ ਡੇਟਾ ਤੇ ਵਾਈ-ਫਾਈ ਨਾਲ ਵਾਇਸ ਕਾਲਿੰਗ ਦੀ ਸੁਵਿਧਾ ਦਿੰਦੀ ਹੈ।