FMWhatsApp: ਵਟਸਐਪ ਨੂੰ ਗੂਗਲ ਪਲੇਅ ਸਟੋਰ, ਐਪਲ ਸਟੋਰ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਡਾਉਨਲੋਡ ਕਰਨ ਦੇ ਹੋਰ ਬਹੁਤ ਸਾਰੇ ਸਰੋਤ ਹਨ। ਕਈ ਵਾਰ ਯੂਜ਼ਰ/ਖਪਤਕਾਰ ਇਨ੍ਹਾਂ ਸ੍ਰੋਤਾਂ ਤੋਂ ਗਲਤ ਵਟਸਐਪ ਡਾਉਨਲੋਡ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵ੍ਹਟਸਐਪ ਦਾ ਅਜਿਹਾ ਹੀ ਸੋਧਿਆ ਹੋਇਆ ਐਂਡਰਾਇਡ ਸੰਸਕਰਣ ਮਿਲਿਆ ਹੈ। ਇਹ ਯੂਜ਼ਰ ਦੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਸਕਦਾ ਹੈ। ਸਾਈਬਰ ਸਕਿਓਰਿਟੀ ਫਰਮ ਕੈਸਪੇਰਸਕੀ ਦੀ ਰਿਪੋਰਟ ਅਨੁਸਾਰ, ਵ੍ਹਟਸਐਪ ਦਾ ਸੋਧਿਆ ਹੋਇਆ ਸੰਸਕਰਣ ਐਫਐਮ ਵਟਸਐਪ (FMWhatsApp) 16.80.0 ਹੈ। ਇਸ ਐਪ ਨਾਲ, ਖਪਤਕਾਰਾਂ ਨੂੰ ਵਾਧੂ ਫ਼ੀਚਰ ਦਿੱਤੇ ਜਾਂਦੇ ਹਨ, ਜੋ ਅਸਲ ਐਪ ਵਿੱਚ ਨਹੀਂ ਹੁੰਦੇ। ਇਸੇ ਲਈ, ਲੋਕ ਇਸ ਨੂੰ ਡਾਉਨਲੋਡ ਕਰਦੇ ਹਨ। ਬਾਅਦ ਵਿੱਚ, ਉਨ੍ਹਾਂ ਦੇ ਸਮਾਰਟਫੋਨ ਤੋਂ ਇਹ ਐਪ ਹਰ ਤਰ੍ਹਾਂ ਦੇ ਵੇਰਵੇ ਚੁੱਕ ਸਕਦੀ ਹੈ ਤੇ ਸਭ ਕੁਝ ਕੰਟਰੋਲ ਵੀ ਕਰ ਸਕਦੀ ਹੈ। ਕਾਸਪੇਰਸਕੀ ਨੇ ਰਿਪੋਰਟ ਦਿੱਤੀ ਕਿ ਟ੍ਰੌਜਨ ਟ੍ਰਾਈਡਾ (TRIADA) ਇਸ ਐਫਐਮਵ੍ਹਟਸਐਪ (FMWhatsApp) ਦੇ ਨਵੇਂ ਸੰਸਕਰਣ ਵਿੱਚ ਮੌਜੂਦ ਹੈ। ਇਸ ਦੇ ਨਾਲ ਐਡਵਰਟਾਈਜ਼ਿੰਗ ਸੌਫ਼ਟਵੇਅਰ ਡਿਵੈਲਪਮੈਂਟ ਕਿੱਟ (ਐਸਡੀਕੇ) ਵੀ ਇੰਸਟਾਲ ਹੁੰਦੀ ਹੈ ਹੈ। ਇਸ ਦੀ ਮਦਦ ਨਾਲ ਇਹ ਇਸ ਤਰ੍ਹਾਂ ਦੇ ਜਾਸੂਸੀ ਵਾਲੇ ਕੰਮ ਲਏ ਜਾ ਸਕਦੇ ਹਨ। ਟ੍ਰੌਜਨ ਦੁਆਰਾ ਪ੍ਰਭਾਵਿਤ ਇਸ ਐਪ ਨੂੰ ਲਾਂਚ ਕਰਨ ’ਤੇ, ਇਹ ਡਿਵਾਈਸ ਦੇ ਯੂਨੀਕ ਡਿਵਾਈਸ ਆਇਡੈਂਟੀਫ਼ਾਇਰਜ਼; ਜਿਵੇਂ ਕਿ ਡਿਵਾਈਸ ਆਈਡੀ, ਸਬਸਕ੍ਰਾਈਬਰ ਆਈਡੀ, ਮੈਕ ਐਡਰੈਸ ਪ੍ਰਾਪਤ ਕਰ ਲਏ ਜਾਂਦੇ ਹਨ। ਇਸ ਤੋਂ ਬਾਅਦ ਇਹ ਇਸ ਨੂੰ ਰਿਮੋਟ ਸਰਵਰ ’ਤੇ ਭੇਜਦਾ ਹੈ। ਇੱਕ ਵਾਰ ਜਦੋਂ ਜਾਣਕਾਰੀ ਸਰਵਰ ’ਤੇ ਪਹੁੰਚ ਜਾਂਦੀ ਹੈ, ਸਰਵਰ ਨਵੇਂ ਉਪਕਰਣ ਨੂੰ ਰਜਿਸਟਰ ਕਰਦਾ ਹੈ। ਇਹ ਫਿਰ ਲਾਗ ਵਾਲੇ ਉਪਕਰਣ ਤੇ ਐਪ ਵਿੱਚ ਮੌਜੂਦ ਟ੍ਰੌਜਨ ਪੇਅਲੋਡ ਨੂੰ ਡਾਉਨਲੋਡ ਕਰਦਾ ਹੈ। ਇਸ ਤੋਂ ਬਾਅਦ, ਇਹ ਸਮਗਰੀ ਨੂੰ ਡੀਕ੍ਰਿਪਟ ਕਰਦਾ ਹੈ ਅਤੇ ਇਸਨੂੰ ਸੰਚਾਲਨ ਲਈ ਲਾਂਚ ਕਰਦਾ ਹੈ। ਫ਼ੋਨ ਤੇ ਪੇਅਲੋਡ ਡਾਉਨਲੋਡ ਕੀਤਾ ਜਾਂਦਾਖੋਜਕਾਰਾਂ ਨੇ FMWhatsApp ਰਾਹੀਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਵਾਲੇ ਬਹੁਤ ਸਾਰੇ ਮਾਲਵੇਅਰ ਬਾਰੇ ਦੱਸਿਆ ਹੈ। ਇਹ ਮਾਲਵੇਅਰ ਡਿਵਾਈਸ ਤੇ ਡਾਉਨਲੋਡ ਹੋਣ ਤੋਂ ਬਾਅਦ ਪੇਅਲੋਡ ਨੂੰ ਡਾਉਨਲੋਡ ਕਰਦਾ ਹੈ ਅਤੇ ਇਹ ਹੈਕਰਜ਼ ਨੂੰ ਡਿਵਾਈਸ ’ਤੇ ਕਈ ਕੁਝ ਕਰਨ ਦੀ ਆਗਿਆ ਦਿੰਦਾ ਹੈ। ਇਸ ਵਿੱਚ ਪੂਰੀ ਸਕ੍ਰੀਨ ਦੇ ਇਸ਼ਤਿਹਾਰ ਪ੍ਰਦਰਸ਼ਤ ਕਰਨਾ, ਪਿਛੋਕੜ ਵਿੱਚ ਅਦਿੱਖ ਇਸ਼ਤਿਹਾਰ ਚਲਾਉਣਾ ਅਤੇ ਡਿਵਾਈਸ ਦੇ ਮਾਲਕ ਨੂੰ ਜਾਣੇ ਬਗੈਰ ਪੇਡ–ਸਬਸਕ੍ਰਿਪਸ਼ਨ ਨੂੰ ਐਕਟੀਵੇਟ ਕਰਨਾ ਸ਼ਾਮਲ ਹੈ। ਬੈਂਕ ਖਾਤਾ ਵੀ ਹੋ ਸਕਦਾ ਖਾਲੀਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ FMWhatsApp ਡਿਵਾਈਸ ਦੇ SMS ਨੂੰ ਪੜ੍ਹਨ ਦੀ ਇਜਾਜ਼ਤ ਤੱਕ ਲੈ ਲੈਂਦਾ ਹੈ। ਇਸ ਕਾਰਨ, ਇਹ ਪੇਡ ਸਬਸਕ੍ਰਿਪਸ਼ਨ ਨੂੰ ਸਬਸਕ੍ਰਾਈਬ ਕਰ ਕੇ ਬੈਂਕ ਖਾਤੇ ਨੂੰ ਅਸਾਨੀ ਨਾਲ ਖਾਲੀ ਕਰਨਾ ਸ਼ੁਰੂ ਕਰ ਦਿੰਦਾ ਹੈ।
ਸਾਵਧਾਨ! ਤੁਹਾਡੇ ਫ਼ੋਨ ਨੂੰ ਕੰਟਰੋਲ ਕਰ ਰਿਹਾ FMWhatsApp, ਬੈਂਕ ਅਕਾਊਂਟ ਤੱਕ ਹੋ ਸਕਦਾ ਖਾਲੀ
ਏਬੀਪੀ ਸਾਂਝਾ | 26 Aug 2021 03:16 PM (IST)