ਨਵੀਂ ਦਿੱਲੀ: ਸਮਾਰਟਫ਼ੋਨ (SmartPhone) ਹੁਣ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਚੁੱਕੇ ਹਨ। ਸਾਡੇ ਦਿਨ ਦਾ ਵੱਡਾ ਹਿੱਸਾ ਹੁਣ ਇਸੇ ਨਾਲ ਬੀਤਦਾ ਹੈ। ਕੁਝ ਲੋਕ ਤਾਂ ਫ਼ੋਨ ਇੰਨਾ ਜ਼ਿਆਦਾ (Phone Use) ਵਰਤਦੇ ਹਨ ਕਿ ਉਸ ਦੀ ਬੈਟਰੀ ਕੁਝ ਹੀ ਘੰਟਿਆਂ ਵਿੱਚ ਖ਼ਤਮ ਹੋ ਜਾਂਦੀ ਹੈ। ਫਿਰ ਉਹ ਕਿਸੇ ਜਨਤਕ ਸਥਾਨ (Public Place)) ਉੱਤੇ ਹੀ ਉਸ ਨੂੰ ਚਾਰਜ ਕਰਨ ਲਾ ਦਿੰਦੇ ਹਨ।
ਇਹ ਉਨ੍ਹਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ। ਦਰਅਸਲ, ਚਾਰਜਿੰਗ ਪੁਆਇੰਟਸ ਉੱਤੇ ਹੈਕਰਜ਼ ਪੂਰੀ ਚੌਕਸ ਨਜ਼ਰ ਰੱਖਦੇ ਹਨ ਤੇ ਉਹ ਫ਼ੋਨ ਦਾ ਡਾਟਾ ਲੀਕ ਕਰ ਲੈਂਦੇ ਹਨ ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਆਓ ਜਾਣੀਏ, ਅਜਿਹੀ ਸਥਿਤੀ ਤੋਂ ਕਿਵੇਂ ਬਚਿਆ ਜਾਵੇ।
ਰੇਲਵੇ ਸਟੇਸ਼ਨ, ਬੱਸ ਸਟੌਪ, ਮਾਲ ਆਦਿ ਜਿਹੇ ਜਨਤਕ ਸਥਾਨਾਂ ਉੱਤੇ ਚਾਰਜਿੰਗ ਪੁਆਇੰਟਸ ਅਕਸਰ ਲੱਗੇ ਮਿਲਦੇ ਹਨ। ਜਦੋਂ ਵੀ ਲੋਕ ਆਪਣਾ ਫ਼ੋਨ ਉੱਥੇ ਚਾਰਜ ਕਰਦੇ ਹਨ, ਤਾਂ ਉਸ ਵਿੱਚ ਮੌਜੂਦ ਬੈਂਕ ਐਪਸ ਦਾ ਲੌਗਇਨ, ਫ਼ੇਸਬੁੱਕ, ਵ੍ਹਟਸਐਪ, ਟਵਿਟਰ, ਜੀਮੇਲ ਸਮੇਤ ਯੂਪੀਆਈ ਐਪ ਦਾ ਪਾਸਵਰਡ ਤੇ ਡਾਟਾ ਹੈਕਰਜ਼ ਕੋਲ ਚਲਾ ਜਾਂਦਾ ਹੈ। ਇਹ USB ਤੁਹਾਡੇ ਫ਼ੋਨ ਦਾ ਸਾਰਾ ਡਾਟਾ ਕਾਪੀ ਕਰ ਲੈਂਦੀ ਹੈ। ਫਿਰ ਹੈਕਰ ਤੁਹਾਡੇ ਬੈਂਕ ਅਕਾਊਂਟ ਨੂੰ ਕਿਸੇ ਵੀ ਸਮੇਂ ਸਾਫ਼ ਕਰ ਸਕਦੇ ਹਨ।
ਹੈਕਰਜ਼ ਇਸ USB ਦੀ ਮਦਦ ਨਾਲ ਤੁਹਾਡੇ ਫ਼ੋਨ ਵਿੱਚ ਵਾਇਰਸ ਇੰਸਟਾਲ ਕਰ ਦਿੰਦੇ ਹਨ, ਜੋ ਫ਼ੋਨ ਤਾਂ ਚਾਰਜ ਕਰੇਗਾ ਪਰ ਨਾਲ ਹੀ ਡਾਟਾ ਵੀ ਕਾਪੀ ਹੋ ਜਾਵੇਗਾ।
ਅਜਿਹੇ ਹੈਕਰਜ਼ ਤੋਂ ਬਚਣ ਲਈ ਸਦਾ ਪਾਵਰ ਬੈਂਕ ਆਪਣੇ ਕੋਲ ਰੱਖੋ ਜਾਂ ਫਿਰ ਖ਼ੁਦ ਦੀ ਡਾਟਾ ਕੇਬਲ ਦੀ ਵਰਤੋਂ ਕਰੋ। ਐਮਰਜੈਂਸੀ ਵਿੱਚ ਫ਼ੋਨ ਨੂੰ ਬੰਦ ਕਰ ਕੇ ਚਾਰਜ ਕਰਨ ਨਾਲ ਡਾਟਾ ਟ੍ਰਾਂਸਫ਼ਰ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: Sri Harmandir Sahib ਨੂੰ ਕਿਵੇਂ ਚੜ੍ਹੀ ਸੁਨਹਿਰੀ ਪਰਤ? ਬੜਾ ਰੌਚਕ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਇਆ ਇਤਿਹਾਸਕ ਸਫਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904