CHATGPT DOWN: AI ਟੂਲ ChatGPT ਵੀਰਵਾਰ ਨੂੰ ਬੰਦ ਹੋ ਗਿਆ। ਉਪਭੋਗਤਾ ਇਸ ਦੇ ਚੈਟਬੋਟ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਚੈਟਜੀਪੀਟੀ, ਜੋ ਕਿ ਸਭ ਤੋਂ ਪ੍ਰਸਿੱਧ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਿਤ ਚੈਟਬੋਟਸ ਵਿੱਚੋਂ ਇੱਕ ਹੈ। ਵੀਰਵਾਰ ਨੂੰ ਯੂਜ਼ਰਸ ਨੂੰ ਇਸ ਦੀ ਵਰਤੋਂ ਨੂੰ ਲੈ ਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾ ਗੱਲ ਕਰਨ ਜਾਂ ਹਿਸਟਰੀ ਨੂੰ ਦੇਖਣ ਦੇ ਯੋਗ ਨਹੀਂ ਸਨ। ਹਾਲਾਂਕਿ, ਓਪਨਏਆਈ ਨੇ ਇਸ ਬਾਰੇ ਅਜੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਹੈ।

ਹੋਰ ਪੜ੍ਹੋ : Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'

 

ਡਾਊਨਡਿਟੈਕਟਰ 'ਤੇ ਚੈਟਜੀਪੀਟੀ ਦੀ ਰਿਪੋਰਟ ਕੀਤੀ ਗਈ ਹੈ। ਹਾਲਾਂਕਿ, ਉਪਭੋਗਤਾਵਾਂ ਨੇ ਓਪਨਏਆਈ ਦੀਆਂ ਹੋਰ ਸੇਵਾਵਾਂ ਨਾਲ ਸਮੱਸਿਆਵਾਂ ਦੀ ਵੀ ਰਿਪੋਰਟ ਕੀਤੀ ਹੈ। ਕੰਪਨੀ ਦੇ GPT-4o ਅਤੇ GPT-4o ਮਿੰਨੀ ਮਾਡਲ ਵੀ ਡਾਊਨ ਹਨ। ਯੂਜ਼ਰਸ ਇਨ੍ਹਾਂ ਦੀ ਵਰਤੋਂ ਵੀ ਨਹੀਂ ਕਰ ਪਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਅੱਜ ਹਰ ਵਰਗ ਦਾ ਵਿਅਕਤੀ ਚੈਟਜੀਪੀਟੀ ਦੀ ਵਰਤੋਂ ਕਰ ਰਿਹਾ ਹੈ, ਭਾਵੇਂ ਇਹ ਵਿਦਿਆਰਥੀ, ਖੋਜਕਰਤਾ ਜਾਂ ਕੋਈ ਹੋਰ ਪੇਸ਼ੇਵਰ ਹੋਵੇ। ਰਚਨਾਤਮਕ ਲਿਖਣਾ, ਸਮੱਗਰੀ ਬਣਾਉਣਾ ਅਤੇ ਹੋਰ ਬਹੁਤ ਸਾਰੇ ਕੰਮ ਚੈਟਜੀਪੀਟੀ ਦੁਆਰਾ ਕੀਤੇ ਜਾਂਦੇ ਹਨ। ਜਦੋਂ ਚੈਟਜੀਪੀਟੀ ਅਚਾਨਕ ਡਾਊਨ ਹੋ ਗਿਆ, ਤਾਂ ਇਸਦੇ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਯੂਜ਼ਰਸ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਯੂਜ਼ਰ ਨੇ ਲਿਖਿਆ- 'ਚੈਟਪੀਜੀਟੀ ਡਾਊਨ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਇਕ ਹੋਰ ਯੂਜ਼ਰ ਨੇ ਮਜ਼ਾਕ 'ਚ ਲਿਖਿਆ- 'ਚੈਟਜੀਪੀਟੀ ਬੰਦ ਹੋ ਗਈ ਹੈ ਅਤੇ ਮੈਂ ਸੋਚਣ ਲੱਗਾ ਹਾਂ ਕਿ ਰੋਬੋਟ ਤਖਤਾਪਲਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।' ਯੂਜ਼ਰਸ ਐਕਸ 'ਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਕੁਝ ਤਕਨੀਕੀ ਖਰਾਬੀ, ਸਰਵਰ ਓਵਰਲੋਡ ਜਾਂ ਮੇਨਟੇਨੈਂਸ ਕਾਰਨ ਹੋ ਸਕਦੀ ਹੈ।